ਨਾਗਪੁਰ (ਏਜੰਸੀ)- ਹਵਾਈ ਹਮਲਿਆਂ ਅਤੇ ਖ਼ਤਰਨਾਕ ਡਰੋਨ ਸਵਾਰਮ (ਡਰੋਨਾਂ ਦੇ ਝੁੰਡ) ਦੇ ਵਧਦੇ ਖ਼ਤਰਿਆਂ ਨਾਲ ਨਜਿੱਠਣ ਲਈ ਭਾਰਤ ਨੇ ਰੱਖਿਆ ਖੇਤਰ ਵਿਚ ਇਕ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਸੋਲਰ ਡਿਫੈਂਸ ਐਂਡ ਏਅਰੋਸਪੇਸ ਲਿਮਟਿਡ (ਐੱਸ. ਡੀ. ਏ. ਐੱਲ.) ਨੇ ਮਹਾਰਾਸ਼ਟਰ ਦੇ ਨਾਗਪੁਰ ਵਿਚ ਭਾਰਤੀ ਫੌਜ ਦੇ ਵਫ਼ਦ ਦੇ ਸਾਹਮਣੇ ਆਪਣੇ ਪੂਰੀ ਤਰ੍ਹਾਂ ਸਵਦੇਸ਼ੀ ਅਤੇ ਮਲਟੀ-ਲੇਅਰ ਕਾਊਂਟਰ-ਡਰੋਨ ਸਿਸਟਮ ‘ਭਾਰਗਵਾਸਤ੍ਰ’ ਦਾ ਸਫਲ ਟ੍ਰਾਇਲ ਕੀਤਾ।
ਭਾਰਗਵਾਸਤ੍ਰ ਦੇਸ਼ ਵਿਚ ਬਣਿਆ, ਗੱਡੀ ’ਤੇ ਲੱਗਣ ਵਾਲਾ, ਮਲਟੀ-ਲੇਅਰ ਕਾਊਂਟਰ-ਸਵਾਰਮ ਡਰੋਨ ਸਿਸਟਮ ਹੈ। ਇਸ ਨੂੰ ਹਥਿਆਰਬੰਦ ਡਰੋਨਾਂ, ਲੋਇਟਰਿੰਗ ਮਿਊਨੀਸ਼ਨਜ਼ ਅਤੇ ਆਟੋਨੋਮਸ ਡਰੋਨ ਝੁੰਡਾਂ (ਸਵਾਰਮਜ਼) ਦੇ ਤੇਜ਼ੀ ਨਾਲ ਵਧਦੇ ਖ਼ਤਰਿਆਂ ਤੋਂ ਕਿਫ਼ਾਇਤੀ ਅਤੇ ਬਹੁਤ ਅਸਰਦਾਰ ਸੁਰੱਖਿਆ ਦੇਣ ਲਈ ਡਿਜ਼ਾਈਨ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਕਰਨਾਟਕ ਹਾਈ ਕੋਰਟ ਦੀ ਧਾਰਵਾੜ ਬੈਂਚ ਰਚੇਗੀ ਇਤਿਹਾਸ, ਸਾਰੀਆਂ 7 ਬੈਂਚਾਂ 'ਤੇ ਹੋਣਗੀਆਂ ਮਹਿਲਾ ਜੱਜ
NEXT STORY