ਲਖਨਊ — ਪ੍ਰਧਾਨ ਮੰਤਰੀ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਜਨਮ ਦਿਨ ਮੌਕੇ ਲਖਨਊ 'ਚ ਆਯੋਜਿਤ ਪ੍ਰੋਗਰਾਮ 'ਚ ਕਿਹਾ, 'ਸਾਨੂੰ ਵਿਰਾਸਤ 'ਚ ਜੋ ਵੀ ਸਾਮਾਜਿਕ, ਆਰਥਿਕ ਅਤੇ ਸਿਆਸੀ ਸੱਸਿਆ ਅਤੇ ਚੁਣੌਤੀਆਂ ਮਿਲੀਆਂ ਹਨ, ਉਨ੍ਹਾਂ ਦੇ ਹੱਲ ਲਈ ਅਸੀਂ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ।' ਉਨ੍ਹਾਂ ਕਿਹਾ, 'ਧਾਰਾ 370 ਕਿੰਨੀ ਪੁਰਾਣੀ ਬਿਮਾਰੀ ਸੀ। ਕਿੰਨੀ ਮੁਸ਼ਕਿਲ ਲਗਦੀ ਸੀ, ਪਰ ਸਾਡੀ ਜ਼ਿੰਮੇਵਾਰੀ ਸੀ ਕਿ ਅਸੀਂ ਮੁਸ਼ਕਿਲ ਚੁਣੌਤੀਆਂ ਨੂੰ ਹੱਲ ਕਰੀਏ ਅਤੇ ਇਹ ਆਰਾਮ ਨਾਲ ਹੋਇਆ...ਸਾਰਿਆਂ ਦੀਆਂ ਧਾਰਨਾਵਾਂ ਚੂਰ-ਚੂਰ ਹੋ ਗਈਆਂ। ਰਾਮ ਜਨਮ ਭੂਮੀ ਦੇ ਇੰਨੇ ਪੁਰਾਣੇ ਮਾਮਲੇ ਦਾ ਸ਼ਾਂਤੀਪੂਰਨ ਤਰੀਕੇ ਨਾਲ ਹੱਲ ਹੋਇਆ।
ਮੋਦੀ ਨੇ ਕਿਹਾ ਕਿ ਵੰਡ ਤੋਂ ਬਾਅਦ ਲੱਖਾਂ ਗਰੀਬ ਲੋਕ ਆਪਣੀਆਂ ਧੀਆਂ ਦੀ ਇੱਜਤ ਬਚਾਉਣ ਲਈ ਪਾਕਿਸਤਾਨ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਤੋਂ ਭਾਰਤ ਵੱਲ ਆਉਣ ਲਈ ਮਜ਼ਬੂਰ ਹੋ ਗਏ। ਉਨ੍ਹਾਂ ਨੂੰ ਨਾਗਰਿਕਤਾ ਦੇਣ ਦਾ ਰਾਹ ਸਾਫ ਕੀਤਾ ਗਿਆ। ਅਜਿਹੀਆਂ ਕਈ ਪਰੇਸ਼ਾਨੀਆਂ ਦਾ ਹੱਲ ਦੇਸ਼ ਦੇ 130 ਕਰੋੜ ਭਾਰਤੀਆਂ ਨੇ ਕੱਢਿਆ ਹੈ। ਉਨ੍ਹਾਂ ਕਿਹਾ ਕਿ ਹਾਲੇ ਜਿਹੜੀਆਂ ਚੁਣੌਤੀਆਂ ਬਾਕੀ ਹਨ ਉਨ੍ਹਾਂ ਦੇ ਹੱਲ ਲਈ ਪੂਰੀ ਤਾਕਤ ਨਾਲ ਹਰ ਭਾਰਤੀ ਵਾਸੀ ਕੋਸ਼ਿਸ਼ ਕਰ ਰਿਹਾ ਹੈ। ਭਾਵੇ ਹਰ ਗਰੀਬ ਨੂੰ ਘਰ ਦੇਣਾ ਪਵੇ ਜਾਂ ਹਰ ਘਰ 'ਚ ਪਾਣੀ ਪਹੁੰਚਾਉਣਾ ਪਵੇ। ਕਿੰਨੀ ਵੀ ਵੱਡੀ ਚੁਣੌਤੀ ਹੋਵੇ, ਅਸੀਂ ਚੁਣੌਤੀ ਨੂੰ ਚੁਣੌਤੀ ਦੇਣ ਦੇ ਇਰਾਦੇ ਨਾਲ ਨਿਕਲੇ ਹਾਂ।
ਪ੍ਰਧਾਨ ਮੰਤਰੀ ਨੇ ਸੋਧੇ ਨਾਗਰਿਕ ਕਾਨੂੰਨ ਖਿਲਾਫ ਉੱਤਰ ਪ੍ਰਦੇਸ਼ ਦੇ ਕਈ ਜ਼ਿਲਿਆਂ 'ਚ ਹੋਏ ਹਿੰਸਕ ਪ੍ਰਦਰਸ਼ਨਾਂ ਦਾ ਜ਼ਿਕਰ ਕਰਦੇ ਹੋਏ ਕਿਹਾ, 'ਯੂ.ਪੀ. 'ਚ ਕੁਝ ਲੋਕਾਂ ਨੇ ਵਿਰੋਧ ਪ੍ਰਦਰਸਨ ਦੇ ਨਾਂ 'ਤੇ ਹਿੰਸਾ ਕੀਤੀ। ਉਹ ਖੁਦ ਤੋਂ ਸਵਾਲ ਪੁੱਛਣ ਕਿ ਕੀ ਉਨ੍ਹਾਂ ਦਾ ਇਹ ਰਾਸਤਾ ਸਹੀ ਸੀ? ਜੋ ਕੁਝ ਸਾੜਿਆ ਗਿਆ ਉਹ ਉਨ੍ਹਾਂ ਦੇ ਬੱਚਿਆਂ ਦੇ ਕੰਮ ਨਹੀਂ ਆਉਣ ਵਾਲਾ ਸੀ। ਹਿੰਸਾ 'ਚ ਜਿਨ੍ਹਾਂ ਲੋਕਾਂ ਦੀ ਮੌਤ ਹੋਈ, ਜੋ ਲੋਕ ਜ਼ਖਮੀ ਹੋਏ ਉਨ੍ਹਾਂ ਦੇ ਪਰਿਵਾਰ 'ਤੇ ਕੀ ਬੀਤੀ ਹੋਵੇਗੀ। ਮੈਂ ਅਫਵਾਹਾਂ 'ਚ ਆ ਕੇ ਸਰਕਾਰੀ ਸੰਪਤੀ ਨੂੰ ਤੋੜਨ ਵਾਲਿਆਂ ਤੋਂ ਅਪੀਲ ਕਰਾਂਗਾ ਕਿ ਜਨਤਕ ਸੰਪਤੀ ਨੂੰ ਬਚਾ ਕੇ ਰੱਖਣਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ।'
ਪ੍ਰਦਰਸ਼ਨਾਂ ਦੌਰਾਨ ਮਾਰੇ ਗਏ ਨਿਰਦੋਸ਼ ਲੋਕਾਂ ਦੇ ਪਰਿਵਾਰਕ ਮੈਂਬਰਾਂ ਦੀ ਮਦਦ ਕਰੇ ਯੋਗੀ ਸਰਕਾਰ : ਮਾਇਆਵਤੀ
NEXT STORY