ਗੁਹਾਟੀ— ਕਾਂਗਰਸ ਜਨਰਲ ਸਕੱਤਰ ਪਿ੍ਰਅੰਕਾ ਗਾਂਧੀ ਵਾਡਰਾ ਦੋ ਦਿਨਾਂ ਆਸਾਮ ਦੌਰੇ ’ਤੇ ਹੈ। ਦੱਸ ਦੇਈਏ ਕਿ ਆਸਾਮ ’ਚ 27 ਮਾਰਚ ਤੋਂ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਲਈ ਪਿ੍ਰਅੰਕਾ ਚੋਣ ਪ੍ਰਚਾਰ ’ਚ ਜੁਟੀ ਹੋਈ ਹੈ। ਆਪਣੇ ਦੌਰੇ ਦੇ ਦੂਜੇ ਦਿਨ ਪਿ੍ਰਅੰਕਾ ਨੇ ਆਸਾਮ ਦੇ ਤੇਜਪੁਰ ਵਿਚ ਚਾਹ ਦੇ ਬਾਗ ’ਚ ਮਜ਼ਦੂਰਾਂ ਨਾਲ ਮੁਲਾਕਾਤ ਕੀਤੀ। ਪਿ੍ਰਅੰਕਾ ਮਜ਼ਦੂਰਾਂ ਵਿਚਾਲੇ ਉਨ੍ਹਾਂ ਦੇ ਹੀ ਅੰਦਾਜ਼ ਵਿਚ ਪਹੁੰਚੀ। ਮਜ਼ਦੂਰਾਂ ਵਾਂਗ ਹੀ ਸਿਰ ’ਤੇ ਟੋਕਰੀ ਬੰਨ੍ਹੀ ਪਿ੍ਰਅੰਕਾ ਚਾਹ ਦੀਆਂ ਪੱਤੀਆਂ ਤੋੜਦੀ ਹੋਈ ਨਜ਼ਰ ਆਈ।

ਮਜ਼ੂਦਰਾਂ ਦਰਮਿਆਨ ਪਹੁੰਚ ਕੇ ਪਿ੍ਰਅੰਕਾ ਨੇ ਇਹ ਸੰਦੇਸ਼ ਦੇਣਾ ਚਾਹਿਆ ਕਿ ਕਾਂਗਰਸ ਪਾਰਟੀ ਉਨ੍ਹਾਂ ਬਾਰੇ ਸੋਚਦੀ ਹੈ। ਪਿ੍ਰਅੰਕਾ ਨੇ ਸੋਮਵਾਰ ਨੂੰ ਕੇਂਦਰ ਸਰਕਾਰ ਅਤੇ ਆਸਾਮ ਸਰਕਾਰ ’ਤੇ ਤਿੱਖੇ ਨਿਸ਼ਾਨੇ ਵਿੰਨ੍ਹੇ ਸਨ। ਉਨ੍ਹਾਂ ਕਿਹਾ ਸੀ ਕਿ ਪੈਟਰੋਲ ਅਤੇ ਦੂਜੀਆਂ ਵਸਤੂਾਂ ਦੀਆਂ ਕੀਮਤਾਂ ਵਿਚ ਇਜ਼ਾਫਾ ਹੋ ਰਿਹਾ ਹੈ, ਇਹ ਸਰਕਾਰ ਦੀ ਅਸੰਵੇਦਨਸ਼ੀਲਤਾ ਕਾਰਨ ਹੈ। ਪਿ੍ਰਅੰਕਾ ਨੇ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਦੋਹਾਂ ਦੀ ਬੇਰੁਖ਼ੀ ਕਾਰਨ ਹੀ ਆਮ ਆਦਮੀ ਨੂੰ ਇਸ ਦਾ ਖਾਮਿਆਜਾ ਭੁਗਤਨਾ ਪੈ ਰਿਹਾ ਹੈ।

ਜ਼ਿਕਰਯੋਗ ਹੈ ਕਿ ਪਿ੍ਰਅੰਕਾ ਨੇ ਗੁਹਾਟੀ ਦੇ ਕਾਮਾਖਿਆ ਦੇਵੀ ਮੰਦਰ ਵਿਚ ਪੂਜਾ ਨਾਲ ਸੋਮਵਾਰ ਨੂੰ ਆਸਾਮ ਦੇ ਦੋ ਦਿਨਾਂ ਦੌਰੇ ਦੀ ਸ਼ੁਰੂਆਤ ਕੀਤੀ। ਆਸਾਮ ’ਚ 126 ਮੈਂਬਰੀ ਵਿਧਾਨ ਸਭਾ ਲਈ 27 ਮਾਰਚ, 1 ਅਪ੍ਰੈਲ ਅਤੇ 6 ਅਪ੍ਰੈਲ ਨੂੰ ਤਿੰਨ ਪੜਾਵਾਂ ਵਿਚ ਵੋਟਾਂ ਪੈਣੀਆਂ ਹਨ।

ਧੀ ਨਾਲ ਛੇੜਛਾੜ ਦਾ ਮਾਮਲਾ ਵਾਪਸ ਨਾ ਲੈਣ 'ਤੇ ਪਿਓ ਦਾ ਗੋਲ਼ੀ ਮਾਰ ਕੇ ਕਤਲ
NEXT STORY