ਨੈਸ਼ਨਲ ਡੈਸਕ- ਆਸਾਮ ਦੀ ਇਕ ਕੰਪਨੀ ਨੂੰ ਝਾਂਸਾ ਦੇ ਕੇ 11.5 ਕਰੋੜ ਰੁਪਏ ਤੋਂ ਵੱਧ ਦੀ ਠੱਗੀ ਕਰਨ ਵਾਲੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕਰ ਕੇ ਪੁਲਸ ਨੇ ਪੱਛਮੀ ਬੰਗਾਲ ਤੋਂ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਧੋਖਾਦੇਹੀ ਕਰਨ ਵਾਲੇ ਗਿਰੋਹ ਨੇ ਪਹਿਲਾਂ ਖੁਦ ਨੂੰ ਫੌਜ ਨੂੰ ਸਾਮਾਨ ਦੀ ਸਪਲਾਈ ਕਰਨ ਵਾਲੇ ਸੰਗਠਨ ਵਜੋਂ ਪੇਸ਼ ਕੀਤਾ ਅਤੇ ਫਿਰ ਕੰਪਨੀ ਤੋਂ ਕਰੋੜਾਂ ਰੁਪਏ ਠੱਗ ਲਏ।
ਗੁਵਾਹਾਟੀ ਦੇ ਪਾਨਬਾਜ਼ਾਰ ਥਾਣੇ ਦੀ ਟੀਮ ਨੇ ਥਾਣਾ ਇੰਚਾਰਜ ਸ਼ੰਕਰ ਜੋਤੀ ਨਾਥ ਦੀ ਅਗਵਾਈ ਹੇਠ ਇਸ ਮਾਮਲੇ ਨੂੰ ਸੁਲਝਾਇਆ। ਇਸ 'ਚ ਭਾਰਤੀ ਫੌਜ ਦੇ ਜਾਅਲੀ ਸਪਲਾਈ ਆਰਡਰ ਤਿਆਰ ਕਰਨ, ਫੌਜੀ ਅਧਿਕਾਰੀਆਂ ਵਜੋਂ ਆਪਣੀ ਪਛਾਣ ਦੱਸਣ ਅਤੇ ਜਾਅਲੀ ਵਿੱਤੀ ਦਸਤਾਵੇਜ਼ਾਂ ਦੀ ਵਰਤੋਂ ਕਰਨ ਦਾ ਮਾਮਲਾ ਸ਼ਾਮਲ ਹੈ। ਵਿਸਥਾਰਪੂਰਵਕ ਜਾਂਚ, ਵਿੱਤੀ ਲੈਣ-ਦੇਣ ਅਤੇ ਡਿਜੀਟਲ ਸਬੂਤਾਂ ਦੇ ਵਿਸ਼ਲੇਸ਼ਣ ਤੇ ਲਗਾਤਾਰ ਖੁਫੀਆ ਜਾਣਕਾਰੀ ਇਕੱਠੀ ਕਰਨ ਤੋਂ ਬਾਅਦ ਪੁਲਸ ਨੇ ਕਥਿਤ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ।
ਪੂਰਾ ਹਫ਼ਤਾ ਖੁਸ਼ਕ ਰਹੇਗਾ ਮੌਸਮ! ਇਨ੍ਹਾਂ ਸੂਬਿਆਂ ਨੂੰ ਲੈ ਕੇ IMD ਨੇ ਕਰ 'ਤੀ ਵੱਡੀ ਭੱਵਿਖਬਾਣੀ
NEXT STORY