ਨਵੀਂ ਦਿੱਲੀ : ਆਸਾਮ ਪੁਲਸ ਨੇ ਜੰਗਲਾਤ ਮਹਿਕਮੇ 'ਚ ਸੁਰੱਖਿਆ ਕਾਮਿਆਂ (Assam Police Forest Guard Recruitment 2020) ਦੇ ਅਹੁਦਿਆਂ 'ਤੇ ਸੈਂਕੜਿਆਂ ਦੀ ਗਿਣਤੀ ਵਿਚ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕਰਕੇ ਅਰਜ਼ੀਆਂ ਮੰਗੀਆਂ ਹਨ। ਚਾਹਵਾਨ ਅਤੇ ਯੋਗ ਉਮੀਦਵਾਰ ਵਿਭਾਗ ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਅਹੁਦੇ ਦਾ ਵੇਰਵਾ
ਅਹੁਦਿਆਂ ਦੀ ਗਿਣਤੀ - 451 ਅਹੁਦੇ
ਅਹੁਦੇ ਦਾ ਨਾਮ
ਫਾਰੇਸਟ ਗਾਰਡ
ਸਿੱਖਿਅਕ ਯੋਗਤਾ
ਉਮੀਦਵਾਰ ਦਾ ਮਾਨਤਾ ਪ੍ਰਾਪਤ ਸੰਸਥਾਨ/ਯੂਨੀਵਰਸਿਟੀ ਤੋਂ 10ਵੀਂ ਪਾਸ ਹੋਣਾ ਲਾਜ਼ਮੀ ਹੈ।ਇਸ ਦੇ ਨਾਲ ਹੀ ਉਮੀਦਵਾਰ ਕੋਲ ਹੋਮ ਗਾਰਡਸ ਟ੍ਰੇਨਿੰਗ ਸਰਟੀਫਿਕੇਟ ਜਾਂ ਐੱਨ.ਸੀ.ਸੀ. ਦਾ 'ਏ' ਸਰਟੀਫਿਕੇਟ ਹੋਣਾ ਚਾਹੀਦਾ ਹੈ।
ਉਮਰ ਹੱਦ
ਉਮੀਦਵਾਰਾਂ ਦੀ ਘੱਟ ਤੋਂ ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ ਉਮਰ 38 ਸਾਲ ਨਿਰਧਾਰਤ ਕੀਤੀ ਗਈ ਹੈ।
ਅਰਜ਼ੀ ਦੀ ਫੀਸ
ਇਨ੍ਹਾਂ ਅਹੁਦਿਆਂ 'ਤੇ ਅਪਲਾਈ ਕਰਨ ਲਈ ਉਮੀਦਵਾਰਾਂ ਨੂੰ ਕੋਈ ਫੀਸ ਨਹੀਂ ਦੇਣੀ ਹੋਵੇਗੀ।
ਅਰਜ਼ੀ ਦੇਣ ਦੀ ਆਖ਼ਰੀ ਤਰੀਕ
ਇਨ੍ਹਾਂ ਅਹੁਦਿਆਂ 'ਤੇ ਅਰਜ਼ੀ ਦੇਣ ਦੀ ਆਖ਼ਰੀ ਤਰੀਕ 30 ਜੂਨ 2020 ਹੈ।
ਤਨਖ਼ਾਹ
ਇਸ ਅਹੁਦੇ ਦੇ ਤਹਿਤ ਚੁਣੇ ਗਏ ਉਮੀਦਵਾਰ 60,500 ਰੁਪਏ ਪ੍ਰਤੀ ਮਹੀਨਾ ਤੱਕ ਦੀ ਤਨਖ਼ਾਹ ਦੇ ਹੱਕਦਾਰ ਹੋਣਗੇ। ਚੁਣੇ ਗਏ ਉਮੀਦਵਾਰਾਂ ਦਾ ਪੇ-ਸਕੇਲ 14000 ਰੁਪਏ ਤੋਂ 60,500 ਰੁਪਏ ਪ੍ਰਤੀ ਮਹੀਨਾ ਤੱਕ ਹੋਵੇਗਾ। ਇਨ੍ਹਾਂ ਨੂੰ 5600 ਦੇ ਗਰੇਡ ਪੇ ਦੇ ਹਿਸਾਬ ਨਾਲ ਤਨਖ਼ਾਹ ਦਿੱਤੀ ਜਾਵੇਗੀ।
ਇੰਝ ਕਰੋ ਅਪਲਾਈ
ਇਨ੍ਹਾਂ ਅਹੁਦਿਆਂ 'ਤੇ ਅਪਲਾਈ ਕਰਨ ਲਈ ਉਮੀਦਵਾਰ ਵਿਭਾਗ ਦੀ ਵੈੱਬਸਾਈਟ http://slprbassam.in/ ਜਾਂ http://assampolice.gov.in/ 'ਤੇ ਜਾ ਕੇ ਅਪਲਾਈ ਕਰ ਸਕਦੇ ਹੈ।
ਮਹਾਰਾਸ਼ਟਰ ਪੁਲਸ ਦੀ ਲੋਕਾਂ ਨੂੰ ਅਪੀਲ, ਮ੍ਰਿਤਕ ਅਭਿਨੇਤਾ ਦੀ ਲਾਸ਼ ਦੀਆਂ ਤਸਵੀਰਾਂ ਨਾ ਕਰੋ ਸਾਂਝੀਆਂ
NEXT STORY