ਨਵੀਂ ਦਿੱਲੀ : ਪੁਲਸ ਮਹਿਕਮੇ ’ਚ ਨੌਕਰੀ ਕਰਨ ਦੇ ਚਾਹਵਾਨਾਂ ਲਈ ਖੁਸ਼ੀ ਦੀ ਖ਼ਬਰ ਹੈ। ਦਰਅਸਲ ਅਸਮ ਪੁਲਸ ਕਈ ਅਹੁਦਿਆਂ ’ਤੇ ਭਰਤੀ ਨਿਕਲੀ ਹੈ। ਸੂਬਾ ਪੱਧਰ ’ਤੇ ਨਿਕਲੀ ਅਸਮ ਪੁਲਸ ਵਿਚ ਭਰਤੀ ਲਈ 20 ਜੁਲਾਈ ਤੋਂ ਬੇਨਤੀ ਪ੍ਰਕਿਰਿਆ ਸ਼ੁਰੂ ਹੈ, ਜੋ ਕਿ 8 ਅਗਸਤ 2020 ਤੱਕ ਚਾਲੂ ਰਹੇਗੀ। ਅਸਮ ਪੁਲਸ ਵਿਚ ਨੌਕਰੀ ਪਾਉਣ ਦੇ ਚਾਹਵਾਨ ਉਮੀਦਵਾਰ ਅਧਿਕਾਰਤ ਵੈਬਸਾਈਟ ’ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ
ਅਸਮ ਪੁਲਸ ਵਿਚ ਇਸ ਭਰਤੀ ਦੇ ਤਹਿਤ 225 ਅਹੁਦਿਆਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ, ਜਿਸ ਵਿਚ ਜੂਨੀਅਰ ਅਸਿਸਟੈਂਟ, ਸਟੈਨੋਗ੍ਰਾਫਰ, ਕੰਪਿਊਟਰ, ਅਸਿਸਟੈਂਟ ਐਨਫੋਰਸਮੈਂਟ ਇੰਸਪੈਕਟਰ, ਇੰਫੋਰਸਮੈਂਟ ਚੈਕਰ, ਗਰੇਡ- 9V (ਜ਼ਿਲ੍ਹਾ ਪੱਧਰ), ਅਸਿਸਟੈਂਟ ਕਮਰਸ਼ੀਅਲ ਆਫ਼ਸਰ, ਫਿਟਰ ਹੈਲਪਰ ਅਤੇ ਇਲੈਕਟ੍ਰੀਕਲ ਵਾਇਰਮੈਨ ਕਮਿਸ਼ਨਰ ਆਫ ਟਰਾਂਸਪੋਰਟ ਦੇ ਅਹੁਦਿਆਂ ’ਤੇ ਨਿਯੁਕਤੀ ਕੀਤੀ ਜਾਵੇਗੀੇ
ਵਿਦਿਅਕ ਯੋਗਤਾ
ਉਪਰੋਕਤ ਅਹੁਦਿਆਂ ਲਈ ਵਿਦਿਅਕ ਯੋਗਤਾ ਵੱਖ-ਵੱਖ ਨਿਰਧਾਰਤ ਕੀਤੀ ਗਈ ਹੈ। ਇਨ੍ਹਾਂ ਅਹੁਦਿਆਂ ਲਈ ਅਰਜ਼ੀ ਦੇਣ ਲਈ 8ਵੀਂ ਪਾਸ ਤੋਂ ਲੈ ਕੇ ਗ੍ਰੈਜੂਏਟਸ ਤੱਕ ਅਪਲਾਈ ਕਰ ਸਕਦੇ ਹਨ। ਜੂਨੀਅਰ ਅਸਿਸਟੈਂਟ ਦੇ ਅਹੁਦਿਆਂ ’ਤੇ ਅਪਲਾਈ ਕਰਣ ਲਈ ਉਮੀਦਵਾਰ ਨੂੰ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਆਰਟਸ/ਸਾਇੰਸ/ਕਾਮਰਸ ਵਿਚ ਗੈ੍ਰਜੂਏਟ ਹੋਣਾ ਚਾਹੀਦਾ ਹੈ। ਉਥੇ ਹੀ ਗਰੇਡ- 9V (ਜ਼ਿਲ੍ਹਾ ਪੱਧਰ) ਦੀ ਭਰਤੀ ਲਈ 8ਵੀਂ ਪਾਸ ਹੋਣਾ ਜ਼ਰੂਰੀ ਹੈ।
ਉਮਰ ਹੱਦ
ਇਨ੍ਹਾਂ ਅਹੁਦਿਆਂ ’ਤੇ ਅਰਜ਼ੀ ਦੇਣ ਲਈ ਉਮੀਦਵਾਰ ਦੀ ਘੱਟ ਤੋਂ ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ ਉਮਰ 38 ਸਾਲ ਨਿਰਧਾਰਤ ਕੀਤੀ ਗਈ ਹੈ।
ਤਨਖ਼ਾਹ
ਅਸਮ ਪੁਲਸ ਵਿਚ ਇਸ ਭਰਤੀ ਦੇ ਤਹਿਤ ਚੁਣੇ ਗਏ ਉਮੀਦਵਾਰਾਂ ਨੂੰ ਅਹੁਦੇ ਅਨੁਸਾਰ ਤਨਖ਼ਾਹ ਮਿਲੇਗੀ, ਜਿਸ ਵਿਚ 14,000 ਰੁਪਏ ਤੋਂ ਲੈ ਕੇ 49,000 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਮਿਲੇਗੀ। ਇਸ ਤੋਂ ਇਲਾਵਾ ਗਰੇਡ- 9V ਦੇ ਕੈਂਡੀਡੇਟ ਨੂੰ 12,000 ਤੋਂ ਲੈ ਕੇ 37,500 ਤੱਕ ਤਨਖ਼ਾਹ ਦਿੱਤੀ ਜਾਵੇਗੀ।
ਇੰਝ ਕਰੋ ਅਪਲਾਈ
ਅਸਮ ਪੁਲਸ ਨੌਕਰੀ ਪਾਉਣ ਲਈ ਉਮੀਦਵਾਰ ਅਧਿਕਾਰਤ ਵੈੱਬਸਾਈਟ ’ਤੇ ਜਾ ਕੇ ਅਪਲਾਈ ਕਰ ਸਕਦੇ ਹਨ।
CRPF 'ਚ ਨਿਕਲੀਆਂ ਭਰਤੀਆਂ; ਅੱਜ ਤੋਂ ਸ਼ੁਰੂ ਹੋਈ ਬੇਨਤੀ ਪ੍ਰਕਿਰਿਆ, ਜਲਦੀ ਕਰੋ ਅਪਲਾਈ
NEXT STORY