ਨਵੀਂ ਦਿੱਲੀ- ਰਾਜਸਥਾਨ ਪਬਲਿਕ ਸਰਵਿਸ ਕਮਿਸ਼ਨ ਯਾਨੀ RPSC ਨੇ 500 ਤੋਂ ਵੱਧ ਅਸਾਮੀਆਂ ਲਈ ਅਸਿਸਟੈਂਟ ਪ੍ਰੋਫੈਸਰ ਦੀ ਭਰਤੀ ਕੱਢੀ ਹੈ। ਉਮੀਦਵਾਰ RPSC ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਆਨਲਾਈਨ ਅਰਜ਼ੀ ਦੇ ਸਕਦੇ ਹਨ। ਇਹ ਅਸਾਮੀ ਰਾਜਸਥਾਨ ਕਾਲਜ ਸਿੱਖਿਆ ਵਿਚ 30 ਵੱਖ-ਵੱਖ ਵਿਸ਼ਿਆਂ ਲਈ ਹੈ। ਉਮੀਦਵਾਰਾਂ ਨੂੰ ਹਰੇਕ ਵਿਸ਼ੇ ਲਈ ਵੱਖਰੇ ਤੌਰ 'ਤੇ ਅਰਜ਼ੀ ਦੇਣੀ ਪਵੇਗੀ।
ਉਮਰ ਹੱਦ
18 - 40 ਸਾਲ
ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਲਈ ਉਪਰਲੀ ਉਮਰ ਹੱਦ 'ਚ ਛੋਟ ਦਿੱਤੀ ਜਾਂਦੀ ਹੈ। ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ, ਪੱਛੜੀ ਸ਼੍ਰੇਣੀ ਸਭ ਤੋਂ ਪਛੜੀ ਸ਼੍ਰੇਣੀ, ਰਾਜਸਥਾਨ ਦੇ ਆਰਥਿਕ ਤੌਰ 'ਤੇ ਕਮਜ਼ੋਰ ਵਰਗ ਨਾਲ ਸਬੰਧਤ ਪੁਰਸ਼ਾਂ ਲਈ 5 ਸਾਲ ਦੀ ਛੋਟ ਹੈ। ਰਾਜਸਥਾਨ ਦੇ ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ, ਪੱਛੜੀ ਸ਼੍ਰੇਣੀ, ਸਭ ਤੋਂ ਪਛੜੀ ਸ਼੍ਰੇਣੀ, ਆਰਥਿਕ ਤੌਰ 'ਤੇ ਕਮਜ਼ੋਰ ਵਰਗ ਨਾਲ ਸਬੰਧਤ ਔਰਤਾਂ ਲਈ 10 ਸਾਲ ਦੀ ਛੋਟ ਹੈ। ਆਮ ਅਣਰਾਖਵੀਂ ਸ਼੍ਰੇਣੀ ਦੀਆਂ ਔਰਤਾਂ ਲਈ 5 ਸਾਲ ਦੀ ਛੋਟ।
ਚੋਣ ਪ੍ਰਕਿਰਿਆ:
ਲਿਖਤੀ ਪ੍ਰੀਖਿਆ
ਇੰਟਰਵਿਊ
ਤਨਖਾਹ:
ਪੋਸਟ ਮੁਤਾਬਕ 15, 600 ਤੋਂ 39,100 ਰੁਪਏ ਪ੍ਰਤੀ ਮਹੀਨਾ।
ਫੀਸ-
ਜਨਰਲ, ਕ੍ਰੀਮੀ ਲੇਅਰ ਆਫ ਬੈਕਵਰਡ ਕਲਾਸ, ਕ੍ਰੀਮੀ ਲੇਅਰ ਆਫ ਐਕਸਟ੍ਰੀਮਲੀ ਬੈਕਵਰਡ ਕਲਾਸ ਉਮੀਦਵਾਰਾਂ: 600 ਰੁਪਏ
ਰਾਖਵੀਂ ਸ਼੍ਰੇਣੀ (ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ, ਪਛੜੀ ਸ਼੍ਰੇਣੀ - ਗੈਰ-ਕ੍ਰੀਮੀ ਲੇਅਰ/ਮੋਸਟ ਬੈਕਵਰਡ ਕਲਾਸ - ਗੈਰ-ਕ੍ਰੀਮੀ ਲੇਅਰ/ਆਰਥਿਕ ਤੌਰ 'ਤੇ ਕਮਜ਼ੋਰ ਵਰਗ, ਸਹਿਰੀਆ ਖੇਤਰ): 400 ਰੁਪਏ
ਦਿਵਿਯਾਂਗ: 400 ਰੁਪਏ।
ਇੰਝ ਕਰੋ ਅਪਲਾਈ
ਕਮਿਸ਼ਨ ਦੀ ਵੈੱਬਸਾਈਟ rpsc.rajasthan.gov.in 'ਤੇ ਕਲਿੱਕ ਕਰੋ।
ਜਾਂ SSO ਪੋਰਟਲ https://sso.rajasthan.gov.in 'ਤੇ ਲੌਗਇਨ ਕਰੋ।
ਸਿਟੀਜ਼ਨ ਐਪ (G2C) ਵਿੱਚ ਉਪਲਬਧ ਭਰਤੀ ਪੋਰਟਲ ਦੀ ਚੋਣ ਕਰਕੇ ਵਨ ਟਾਈਮ ਰਜਿਸਟ੍ਰੇਸ਼ਨ (OTR) ਕਰੋ।
ਲੌਗਇਨ ਕਰੋ ਅਤੇ ਸਿਟੀਜ਼ਨ ਐਪ (G2C) ਵਿੱਚ ਉਪਲਬਧ ਭਰਤੀ ਦੀ ਚੋਣ ਕਰੋ।
ਆਪਣੇ OTR ਨੰਬਰ ਦੇ ਆਧਾਰ 'ਤੇ ਔਨਲਾਈਨ ਅਪਲਾਈ ਕਰੋ।
ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
Fact Check : PM ਮੋਦੀ ਨੇ ਨਹੀਂ ਗਾਇਆ 'ਕਿਸੀ ਕੀ ਮੁਸਕੁਰਾਹਟੋਂ ਪੇ ਹੋ ਨਿਸਾਰ', ਫਰਜ਼ੀ ਪੋਸਟ ਹੋਈ ਵਾਇਰਲ
NEXT STORY