ਗਾਜ਼ੀਆਬਾਦ— ਨਿਕਾਹ ਟੁੱਟਣ ਤੋਂ ਪਰੇਸ਼ਾਨ ਦਿੱਲੀ ਦੇ ਨੌਜਵਾਨ ਨੇ ਰਾਸ਼ਿਦ ਅਲੀ ਗੇਟ ਦੇ ਕੋਲ੍ਹ ਦਿੱਲੀ ਸਹਾਰਨਪੁਰ ਮਾਰਗ 'ਤੇ ਨਗਰਪਾਲਿਕਾ ਦਾ ਲੱਗਿਆ ਪ੍ਰਚਾਰ ਪੋਲ 'ਤੇ ਚੜ੍ਹ ਕੇ ਖੁਦਕੁਸ਼ੀ ਕਰਨ ਦਾ ਡਰਾਮਾ ਕੀਤਾ।
ਪੁਲਸ ਮੁਤਾਬਕ ਮੰਗਲਵਾਰ ਸਵੇਰੇ 11 ਵਜੇ ਦਿੱਲੀ ਦਾ ਰਹਿਣ ਵਾਲਾ ਹਾਰੂਨ (21) ਆਪਣੀ ਭਾਬੀ ਨਾਲ ਲੋਨੀ ਤੋਂ ਦਿੱਲੀ ਆ ਰਿਹਾ ਸੀ। ਜਿਵੇ ਹੀ ਇਹ ਰਾਸ਼ਿਦ ਅਲੀ ਗੇਟ ਦੇ ਕੋਲ੍ਹ ਪਹੁੰਚਿਆਂ ਉੱਥੇ ਉਸ ਨੇ ਦੇਖਿਆ ਕਿ ਡਿਵਾਈਡਰ 'ਤੇ ਨਗਰਪਾਲਿਕਾ ਦਾ ਪ੍ਰਚਾਰ ਪੋਲ ਲੱਗਾ ਹੈ। ਉਸ ਨੇ ਸਕੂਟੀ ਰੋਕ ਕੇ ਭਾਬੀ ਨੂੰ ਉਤਾਰਿਆ ਅਤੇ ਅਚਾਨਕ ਪੋਲ 'ਤੇ ਚੜ੍ਹ ਗਿਆ।
ਪੁਲਸ ਨੇ ਦੱਸਿਆ ਕਿ 30 ਫੁੱਟ ਉੱਚੇ ਪੋਲ 'ਤੇ ਚੜ ਕੇ ਭਾਬੀ ਤੋਂ ਆਪਣੀ ਪ੍ਰੇਮਿਕਾ ਨਾਲ ਵਿਆਹ ਕਰਵਾਉਣ ਦਾ ਦਬਾਅ ਬਣਾਉਣ ਲਗਾਇਆ ਅਤੇ ਇਨਕਾਰ ਕਰਨ 'ਤੇ ਖੁਦਕੁਸ਼ੀ ਕਰਨ ਦਾ ਡਰਾਮਾ ਕਰਨ ਲੱਗਾ। ਹਾਰੂਨ ਦੇ ਡਰਾਮੇ ਨਾਲ ਕਈ ਕਿਲੋਮੀਟਰ ਲੰਬਾ ਜਾਮ ਲਗ ਗਿਆ ਅਤੇ ਹਜ਼ਾਰਾਂ ਦੀ ਸੰਖਿਆਂ 'ਚ ਲੋਕਾਂ ਦੀ ਭੀੜ ਇੱਕਠੀ ਹੋ ਗਈ। ਪੁਲਸ ਨੇ ਸਖਤ ਮਿਹਨਤ ਤੋਂ ਬਾਅਦ ਉਸ ਨੂੰ ਹੇਠਾਂ ਉਤਾਰਿਆ ਗਿਆ। ਇਸ ਤੋਂ ਬਾਅਦ ਪੁਲਸ ਨੇ ਉਸ ਨੂੰ ਜੇਲ ਭੇਜ ਦਿੱਤਾ।
ਹਿੰਸਾ ਦੇ ਚੱਲਦੇ ਕਸ਼ਮੀਰ 'ਚ ਬੰਦ ਹੋ ਸਕਦੀ ਹੈ ਸੋਸ਼ਲ ਨੈਟਵਰਕਿੰਗ ਸਰਵਿਸ
NEXT STORY