ਰੋਹਤਾਂਗ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਦਿਨੀਂ ਹਿਮਾਚਲ ਪ੍ਰਦੇਸ਼ 'ਚ ਦੁਨੀਆ ਦੀ ਸਭ ਤੋਂ ਲੰਬੀ ਹਾਈਵੇਅ ਸੁਰੰਗ 'ਅਟਲ ਸੁਰੰਗ' ਦਾ ਉਦਘਾਟਨ ਕੀਤਾ। ਉਦਘਾਟਨ ਦੇ 72 ਘੰਟਿਆਂ ਬਾਅਦ ਹੀ ਸੀਮਾ ਸੜਕ ਸੰਗਠਨ (ਬੀ. ਆਰ. ਓ.) ਅਤੇ ਜ਼ਿਲ੍ਹਾ ਅਧਿਕਾਰੀਆਂ ਨੂੰ ਨਵੀਆਂ ਚਿੰਤਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੈਂਕੜੇ ਸੈਲਾਨੀ ਅਤੇ ਮੋਟਰ ਚਾਲਕ ਨਵੀਂ ਖੁੱਲ੍ਹੀ ਸੁਰੰਗ 'ਚ ਓਵਰਟੇਕ ਅਤੇ ਰੇਸਿੰਗ ਕਰ ਰਹੇ ਹਨ, ਜਿਸ ਦੀ ਵਜ੍ਹਾ ਕਰ ਕੇ 3 ਹਾਦਸੇ ਵਾਪਰ ਚੁੱਕੇ ਹਨ।
ਇਹ ਵੀ ਪੜ੍ਹੋ: ਹਿਮਾਚਲ ਪ੍ਰਦੇਸ਼ 'ਚ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣੀ 'ਅਟਲ ਸੁਰੰਗ'
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 3 ਅਕਤੂਬਰ 2020 ਨੂੰ ਅਟਲ ਸੁਰੰਗ ਦਾ ਉਦਘਾਟਨ ਕੀਤੇ ਜਾਣ ਤੋਂ ਬਾਅਦ ਤਿੰਨ ਹਾਦਸੇ ਵਾਪਰੇ ਹਨ। ਸੁੰਰਗ ਦੇ ਅੰਦਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਇਹ ਹਾਦਸੇ ਰਿਕਾਰਡ ਹਨ। ਆਵਾਜਾਈ ਨਿਯਮਾਂ ਦੀ ਪੂਰੀ ਤਰ੍ਹਾਂ ਉਲੰਘਣਾ ਕਰਦੇ ਹੋਏ ਸੈਲਾਨੀਆਂ ਅਤੇ ਮੋਟਰ ਚਾਲਕਾਂ ਨੇ ਵਾਹਨ ਚਲਾਉਂਦੇ ਹੋਏ ਸੈਲਫੀ ਕਲਿੱਕ ਕੀਤੀ ਹੈ। ਓਧਰ ਅਟਲ ਸੁਰੰਗ, ਬੀ. ਆਰ. ਓ. ਦੇ ਮੁੱਖ ਇੰਜੀਨੀਅਰ, ਬ੍ਰਿਗੇਡੀਅਰ ਕੇ. ਪੀ. ਪੁਰਸ਼ੋਤਮਨ ਨੇ ਸੁਰੰਗ ਵਿਚ ਪੁਲਸ ਦੀ ਤਾਇਨਾਤੀ ਦੀ ਅਪੀਲ ਕੀਤੀ ਸੀ। ਆਵਾਜਾਈ ਪੁਲਸ ਦੀ ਤਾਇਨਾਤੀ ਘੱਟ ਹੋਣ ਕਾਰਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਸੈਲਾਨੀਆਂ ਵਲੋਂ ਭੰਨ-ਤੋੜ ਕੀਤੀ ਗਈ ਹੈ।
ਇਹ ਵੀ ਪੜ੍ਹੋ: PM ਮੋਦੀ ਨੇ ਦੁਨੀਆ ਦੀ ਸਭ ਤੋਂ ਵੱਡੀ ਸੁਰੰਗ 'ਅਟਲ ਟਨਲ' ਦਾ ਉਦਘਾਟਨ ਕੀਤਾ
ਇਸ ਬਾਬਤ ਗੱਲ ਕਰਦਿਆਂ ਕੁੱਲੂ ਦੇ ਐੱਸ. ਪੀ. ਗੌਰਵ ਸਿੰਘ ਨੇ ਕਿਹਾ ਕਿ ਪੁਲਸ ਨੇ ਲਾਪ੍ਰਵਾਹ ਡਰਾਈਵਿੰਗ ਅਤੇ ਸੁਰੰਗ ਵਿਚ ਤੇਜ਼ ਰਫ਼ਤਾਰ 'ਤੇ ਰੋਕ ਲਾਉਣ ਲਈ ਕਦਮ ਚੁੱਕੇ ਹਨ। ਤੈਅ 40 ਕਿਲੋਮੀਟਰ ਤੋਂ 80 ਕਿਲੋਮੀਟਰ ਰਫ਼ਤਾਰ ਸੀਮਾ ਦਾ ਉਲੰਘਣ ਕਰਨ ਵਾਲਿਆਂ ਨੂੰ ਚਾਲਾਨ ਜਾਰੀ ਕੀਤਾ ਜਾਵੇਗਾ। ਇਸ ਦਰਮਿਆਨ ਬੀ. ਆਰ. ਓ. ਨੇ ਅਗਲੇ ਦੋ ਮਹੀਨਿਆਂ ਲਈ ਡੀਜ਼ਲ, ਪੈਟਰੋਲ, ਐੱਲ. ਪੀ. ਜੀ. ਗੈਸ ਅਤੇ ਮਿੱਟੀ ਦੇ ਤੇਲ ਵਰਗੇ ਜਲਣਸ਼ੀਲ ਵਸਤਾਂ ਨੂੰ ਲੈ ਕੇ ਜਾਣ ਵਾਲੇ ਵਾਹਨਾਂ ਦੀ ਆਵਾਜਾਈ 'ਤੇ ਪੂਰਨ ਪਾਬੰਦੀ ਲਾ ਦਿੱਤੀ ਹੈ। ਰੱਖ-ਰਖਾਅ ਦੀਆਂ ਗਤੀਵਿਧੀਆਂ ਨੂੰ ਰੋਕਣ ਲਈ ਹਰੇਕ ਦਿਨ ਸਵੇਰੇ 9 ਤੋਂ 10 ਵਜੇ ਅਤੇ ਸ਼ਾਮ 4 ਤੋਂ 5 ਵਜੇ ਦਰਮਿਆਨ ਸੁਰੰਗ ਦੋ ਘੰਟੇ ਲਈ ਬੰਦ ਰਹੇਗੀ।
ਤਾਲਾਬੰਦੀ 'ਚ ਬੇਰੁਜ਼ਗਾਰ ਹੋਈਆਂ ਇਕ ਪਿੰਡ ਦੀਆਂ 50 ਕੁੜੀਆਂ, ਸੋਨੂੰ ਸੂਦ ਨੇ ਕੀਤਾ ਇਹ ਵਾਅਦਾ
NEXT STORY