ਮੁੰਬਈ— ਮਹਾਰਾਸ਼ਟਰ ਦੇ ਅੱਤਵਾਦ ਵਿਰੋਧੀ ਦਸਤੇ (ਏ. ਟੀ. ਐੱਸ.) ਨੇ ਇੰਟਰਨੈਸ਼ਨਲ ਹਵਾਈ ਅੱਡੇ ਤੋਂ ਅੱਤਵਾਦੀ ਸੰਗਠਨ ਸਟੂਡੈਂਟਸ ਇਸਲਾਮਿਕ ਮੂਵਮੈਂਟ ਆਫ ਇੰਡੀਆ (ਸਿਮੀ) ਦੇ ਇਕ ਸਾਬਕਾ ਮੈਂਬਰ ਨੂੰ ਸ਼ਨੀਵਾਰ ਗ੍ਰਿਫਤਾਰ ਕਰ ਲਿਆ। ਏ. ਟੀ. ਐੱਸ. ਦੇ ਅਧਿਕਾਰੀਆਂ ਨੇ ਦੱਸਿਆ ਕਿ ਸਰਜੀਲ ਸ਼ੇਖ ਨੂੰ ਸ਼ਨੀਵਾਰ ਗੁਪਤ ਸੂਚਨਾ ਦੇ ਆਧਾਰ 'ਤੇ ਗ੍ਰਿਫਤਾਰ ਕੀਤਾ ਗਿਆ। ਉਸ ਬਾਰੇ ਸੂਚਨਾ ਮਿਲੀ ਸੀ ਕਿ ਸਿਮੀ ਦੇ ਕੁੱਝ ਫਰਾਰ ਸਾਬਕਾ ਮੈਂਬਰ ਨਿਯਮਿਤ ਰੂਪ ਨਾਲ ਭਾਰਤ ਦੀ ਯਾਤਰਾ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਸ਼ੇਖ ਇਕ ਲੋਕਸੇਵਕ 'ਤੇ ਹਮਲਾ ਕਰਨ ਅਤੇ ਵਿਧੀ ਵਿਰੁੱਧ ਦੇ ਸਬੰਧ 'ਚ ਕੁਰਲਾ ਥਾਣੇ 'ਚ ਦਰਜ ਇਕ ਮਾਮਲੇ 'ਚ ਦੋਸ਼ੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਉਸ ਨੂੰ ਅੱਗੇ ਦੀ ਕਾਨੂੰਨੀ ਕਾਰਵਾਈ ਲਈ ਕੁਰਲਾ ਪੁਲਸ ਨੂੰ ਸੌਂਪ ਦਿੱਤਾ ਗਿਆ ਹੈ।
ਰਾਸ਼ਟਰਪਤੀ ਭਵਨ 'ਚ ਕ੍ਰਿਸਮਸ 'ਤੇ ਨਹੀਂ ਗਾਇਆ ਗਿਆ ਈਸਾਈ ਭਜਨ
NEXT STORY