ਨਵੀਂ ਦਿੱਲੀ— ਪਿਛਲੇ ਬਹੁਤ ਸਾਰੇ ਸਾਲਾਂ ਵਿਚੋਂ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਇਸ ਵਾਰ ਕ੍ਰਿਸਮਸ ਦੇ ਤਿਓਹਾਰ 'ਤੇ ਰਾਸ਼ਟਰਪਤੀ ਭਵਨ ਵਿਚ ਈਸਾਈ ਭਜਨ ਨਹੀਂ ਗਾਇਆ ਗਿਆ, ਜਦ ਕਿ ਰਾਮਨਾਥ ਕੋਵਿੰਦ ਤੋਂ ਪਹਿਲਾਂ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਆਪਣੇ ਸਮੇਂ ਦੌਰਾਨ ਇਫਤਾਰ ਪਾਰਟੀਆਂ ਵੀ ਦਿੱਤੀਆਂ, ਕ੍ਰਿਸਮਸ, ਦੀਵਾਲੀ ਅਤੇ ਹੋਰ ਧਾਰਮਿਕ ਤਿਓਹਾਰਾਂ ਦੌਰਾਨ ਧਾਰਮਿਕ ਭਜਨਾਂ ਨੂੰ ਗਾਉਣ ਦੀ ਵੀ ਇਜਾਜ਼ਤ ਦਿੱਤੀ ਪਰ ਰਾਮਨਾਥ ਕੋਵਿੰਦ, ਜਿਹੜੇ ਕਿ ਮੋਦੀ ਦੀ ਲੀਡਰਸ਼ਿਪ ਅਧੀਨ ਪਹਿਲੇ ਚੁਣੇ ਗਏ ਰਾਸ਼ਟਰਪਤੀ ਹਨ, ਜੋ ਧਾਰਮਿਕ ਤਿਓਹਾਰਾਂ ਦੇ ਜਸ਼ਨਾਂ ਨੂੰ ਤਿਆਗ ਕੇ ਪਹਿਲੇ ਧਰਮ ਨਿਰਪੱਖ ਰਾਸ਼ਟਰਪਤੀ ਬਣੇ ਹਨ। ਭਾਵੇਂ ਏ. ਪੀ. ਜੇ. ਅਬਦੁੱਲ ਕਲਾਮ, ਜੋ ਕਿ ਵਾਜਪਾਈ ਦੇ ਯੁੱਗ ਦੌਰਾਨ 2002 ਵਿਚ ਰਾਸ਼ਟਰਪਤੀ ਚੁਣੇ ਗਏ ਸਨ, ਨੇ ਰਾਸ਼ਟਰਪਤੀ ਭਵਨ ਵਿਚ ਇਫਤਾਰ ਪਾਰਟੀ ਦਾ ਆਯੋਜਨ ਨਹੀਂ ਕੀਤਾ ਸੀ ਪਰ ਈਸਾਈ ਭਜਨ ਤਾਂ ਉਸ ਵੇਲੇ ਵੀ ਗਾਏ ਗਏ। ਮੌਜੂਦਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਰਾਸ਼ਟਰਪਤੀ ਭਵਨ ਦੇ ਮੌਜੂਦਾ ਵਾਸੀ ਨੇ ਈਸਾਈ ਭਜਨ ਬੰਦ ਕਰਵਾ ਦਿੱਤਾ ਹੈ।
ਇਥੇ ਇਹ ਜ਼ਿਕਰਯੋਗ ਹੈ ਕਿ ਮੋਦੀ ਸਰਕਾਰ ਸੱਤਾ ਵਿਚ ਆਉਣ ਤੋਂ ਬਾਅਦ ਉਸ ਸਮੇਂ ਦੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਵਿਦੇਸ਼ੀ ਮਹਿਮਾਨ ਹਸਤੀਆਂ ਨੂੰ ਭਾਰਤ ਦੀ ਨਿਸ਼ਾਨੀ ਵਜੋਂ ਤਾਜ ਮਹੱਲ ਦੀ ਮੂਰਤੀ ਤੋਹਫੇ ਵਜੋਂ ਦੇਣੀ ਬੰਦ ਕਰ ਦਿੱਤੀ ਸੀ। ਇਸ ਦੀ ਬਜਾਏ ਉਨ੍ਹਾਂ ਨੂੰ ਗੀਤਾ ਦਿੱਤੀ ਜਾਂਦੀ ਸੀ। ਹੁਣ ਇਹ ਰਵਾਇਤ ਕੋਵਿੰਦ ਵੇਲੇ ਵੀ ਜਾਰੀ ਹੈ ਅਤੇ ਸੰਦੇਸ਼ਵਾਹਕ ਦੇ ਰੂਪ ਵਿਚ ਇਹ ਰਵਾਇਤ ਅਗਲੇ ਪੰਜ ਸਾਲਾਂ ਵਿਚ ਜਾਰੀ ਰਹੇਗੀ। ਇਹ ਗੱਲ ਤਾਂ ਯਕੀਨੀ ਹੈ ਕਿ ਸ਼੍ਰੀ ਕੋਵਿੰਦ ਦੀ ਮਿਆਦ ਦੌਰਾਨ ਰਾਸ਼ਟਰਪਤੀ ਭਵਨ ਵਿਚ ਇਫਤਾਰ ਪਾਰਟੀਆਂ ਨਹੀਂ ਕੀਤੀਆਂ ਜਾਣਗੀਆਂ।
ਰਾਸ਼ਟਰਪਤੀ ਭਵਨ ਵਿਚ ਇਫਤਾਰ ਪਾਰਟੀਆਂ ਦੇਣੀਆਂ ਬੰਦ ਕਰ ਦਿੱਤੀਆਂ ਗਈਆਂ ਸਨ ਜਦੋਂ ਸਾਲ 2002-07 ਵਿਚਾਲੇ ਏ. ਪੀ. ਜੇ ਅਬਦੁੱਲ ਕਲਾਮ ਭਾਰਤ ਦੇ ਰਾਸ਼ਟਰਪਤੀ ਸਨ। ਫੇਰ ਵੀ ਇਨ੍ਹਾਂ ਪਾਰਟੀਆਂ ਨੂੰ ਮੁੜ ਬਹਾਲ ਕਰ ਦਿੱਤਾ ਗਿਆ ਸੀ ਜਦੋਂ ਪ੍ਰਤਿਭਾ ਪਾਟਿਲ ਉਨ੍ਹਾਂ ਦੀ ਜਾਨਸ਼ੀਨ ਬਣੇ ਸਨ। ਅੱਗੋਂ ਉਨ੍ਹਾਂ ਦੇ ਜਾਨਸ਼ੀਨ ਪ੍ਰਣਬ ਮੁਖਰਜੀ ਨੇ ਇਹ ਰਵਾਇਤ ਕਾਇਮ ਰੱਖੀ ਪਰ ਈਸਾਈ ਭਜਨਾਂ ਦਾ ਗਾਉਣਾ ਕਦੇ ਵੀ ਬੰਦ ਨਹੀਂ ਹੋਇਆ ਸਿਵਾਏ ਉਸ ਸਮੇਂ ਦੇ ਜਦੋਂ ਪ੍ਰਤਿਭਾ ਪਾਟਿਲ ਨੇ ਕ੍ਰਿਸਮਸ ਦੇ ਰਵਾਇਤੀ ਜਸ਼ਨਾਂ ਨੂੰ ਮਨਾਉਣਾ ਬੰਦ ਕਰ ਦਿੱਤਾ ਸੀ, ਜਿਨ੍ਹਾਂ ਵਿਚ ਈਸਾਈ ਭਜਨ ਵੀ ਸ਼ਾਮਿਲ ਸਨ, ਫਿਰ ਵੀ ਰਾਸ਼ਟਰਪਤੀ ਭਵਨ ਵਲੋਂ ਕ੍ਰਿਸਮਸ ਦੇ ਮੌਕੇ 'ਤੇ ਪ੍ਰਤਿਭਾ ਵਲੋਂ ਦਿੱਲੀ ਵਿਚ ਅਨਾਥ ਆਸ਼ਰਮਾਂ ਵਿਚ ਚਾਵਲ, ਖੰਡ, ਦਾਲਾਂ ਅਤੇ ਘਿਓ ਜ਼ਰੂਰ ਭੇਜੇ ਜਾਂਦੇ ਰਹੇ।
ਪਹਿਲੀ ਰੋਬੋਟ ਨਾਗਰਿਕ ਨੇ ਲੋਕਾਂ ਅੱਗੇ ਕੀਤੀ ਇਹ ਅਪੀਲ
NEXT STORY