ਨਵੀਂ ਦਿੱਲੀ — ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਅੱਜ ਦੱਸਿਆ ਕਿ ਕਾਲੇ ਧਨ ਨੂੰ ਚਿੱਟਾ ਕਰਨ ਅਤੇ ਕਥਿਤ ਉਗਰਾਹੀ ਮਾਮਲੇ 'ਚ ਪੱਤਰਕਾਰ ਓਪਿੰਦਰ ਰਾਏ ਦੀ 26.65 ਕਰੋੜ ਰੁਪਏ ਮੁੱਲ ਦੀ ਜਾਇਦਾਦ ਕੁਰਕ ਕੀਤੀ ਗਈ ਹੈ। ਕੇਂਦਰੀ ਜਾਂਚ ਏਜੰਸੀ ਨੇ ਦੱਸਿਆ, ''ਕੁਰਕ ਕੀਤੀ ਗਈ ਜਾਇਦਾਦ ਵਿਚ ਮਹਿੰਗੀਆਂ ਕਾਰਾਂ, ਫਲੈਟ ਅਤੇ ਮਿਊਚਲ ਫੰਡ ਸਮੇਤ ਬੈਂਕ 'ਚ ਜਮ੍ਹਾ ਰਕਮ ਵੀ ਸ਼ਾਮਲ ਹੈ।''
ਰਾਏ ਅਤੇ ਹੋਰਨਾਂ ਵਿਰੁੱਧ ਪੀ. ਐੱਮ. ਐੱਲ. ਏ. ਦੇ ਤਹਿਤ ਜਾਇਦਾਦ ਕੁਰਕ ਕਰਨ ਦੇ ਆਰਜ਼ੀ ਹੁਕਮ ਜਾਰੀ ਕੀਤੇ ਗਏ ਸਨ। ਈ. ਡੀ. ਨੇ ਰਾਏ ਨੂੰ 8 ਜੂਨ ਨੂੰ ਪੀ. ਐੱਮ. ਐੱਲ. ਏ. ਤਹਿਤ ਤਿਹਾੜ ਜੇਲ 'ਚ ਉਦੋਂ ਗ੍ਰਿਫਤਾਰ ਕੀਤਾ ਸੀ ਜਦੋਂ ਉਸ ਨੂੰ ਕੁਝ ਦੇਰ ਪਹਿਲਾਂ ਹੀ ਕਥਿਤ ਜਬਰੀ ਵਸੂਲੀ ਅਤੇ ਸ਼ੱਕੀ ਵਿੱਤੀ ਲੈਣ-ਦੇਣ ਨਾਲ ਜੁੜੇ ਸੀ. ਬੀ. ਆਈ. ਦੇ ਇਕ ਮਾਮਲੇ 'ਚ ਜ਼ਮਾਨਤ ਮਿਲੀ ਸੀ।
ਦੱਖਣੀ ਦਿੱਲੀ 'ਚੋਂ ਮਣੀਪੁਰ ਦਾ ਅੱਤਵਾਦੀ ਗ੍ਰਿਫਤਾਰ
NEXT STORY