ਕੋਲਕਾਤਾ– ਕਲਕੱਤਾ ਹਾਈ ਕੋਰਟ ਨੇ ਕਿਹਾ ਹੈ ਕਿ ਨਸ਼ੇ ਵਿਚ ਨਾਬਾਲਿਗ ਲੜਕੀ ਦੀਆਂ ਛਾਤੀਆਂ ਛੂਹਣ ਦੀ ਕੋਸ਼ਿਸ਼ ਕਰਨਾ, ਪ੍ਰਿਵੈਂਸ਼ਨ ਆਫ ਚਿਲਡਰਨ ਫ੍ਰਾਮ ਸੈਕਸੁਅਲ ਆਫੈਂਸ (ਪੋਕਸੋ) ਐਕਟ ਤਹਿਤ ਰੇਪ ਦੀ ਕੋਸ਼ਿਸ਼ ਨਹੀਂ ਹੈ। ਇਸ ਨੂੰ ਗੰਭੀਰ ਸੈਕਸ ਸ਼ੋਸ਼ਣ ਦੀ ਕੋਸ਼ਿਸ਼ ਮੰਨਿਆ ਜਾ ਸਕਦਾ ਹੈ।
ਕਲਕੱਤਾ ਹਾਈ ਕੋਰਟ ਦਾ ਇਹ ਫੈਸਲਾ ਉਦੋਂ ਆਇਆ ਹੈ ਜਦੋਂ ਸੁਪਰੀਮ ਕੋਰਟ ਨੇ ਕੁਝ ਦਿਨ ਪਹਿਲਾਂ ਇਲਾਹਾਬਾਦ ਹਾਈ ਕੋਰਟ ਦੇ ਅਜਿਹੇ ਹੀ ਕੁਮੈਂਟ ਨੂੰ ਗੈਰ-ਸੰਵੇਦਨਸ਼ੀਲ ਦੱਸਿਆ ਸੀ। ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਫੈਸਲੇ ’ਤੇ ਰੋਕ ਲਾ ਦਿੱਤੀ ਸੀ।
19 ਮਾਰਚ ਨੂੰ ਇਲਾਹਾਬਾਦ ਹਾਈ ਕੋਰਟ ਦੇ ਜਸਟਿਸ ਰਾਮ ਮਨੋਹਰ ਨਾਰਾਇਣ ਮਿਸ਼ਰਾ ਨੇ ਕਿਹਾ ਸੀ-ਨਾਬਾਲਿਗ ਦੀਆਂ ਛਾਤੀਆਂ ਨੂੰ ਫੜਨਾ, ਪਜ਼ਾਮੇ ਦਾ ਨਾੜਾ ਤੋੜਨਾ ਜਾਂ ਘੜੀਸ ਕੇ ਪੁਲ ਦੇ ਹੇਠਾਂ ਲਿਜਾਣ ਦੀ ਕੋਸ਼ਿਸ਼ ਰੇਪ ਨਹੀਂ ਹੈ।
26 ਮਾਰਚ ਨੂੰ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਇਹ ਬਹੁਤ ਗੰਭੀਰ ਮਾਮਲਾ ਹੈ। ਸਾਨੂੰ ਇਹ ਕਹਿੰਦੇ ਹੋਏ ਬਹੁਤ ਦੁੱਖ ਹੈ ਕਿ ਫੈਸਲਾ ਲਿਖਣ ਵਾਲੇ ਜੱਜ ਵਿਚ ਸੰਵੇਦਨਸ਼ੀਲਤਾ ਦੀ ਪੂਰੀ ਤਰ੍ਹਾਂ ਕਮੀ ਸੀ। ਅਸੀਂ ਇਸ ’ਤੇ ਰੋਕ ਲਾਉਂਦੇ ਹਾਂ।
ਸਰਵਮ AI 6 ਮਹੀਨਿਆਂ ’ਚ ਭਾਰਤ ਦਾ ਪਹਿਲਾ ਆਰਟੀਫੀਸ਼ੀਅਲ ਇੰਟੈਲੀਜੈਂਸ ਮੰਚ ਵਿਕਸਤ ਕਰੇਗੀ
NEXT STORY