ਨਵੀਂ ਦਿੱਲੀ, (ਭਾਸ਼ਾ)- ਲਾਈਟਸਪੀਡ ਵੈਂਚਰ ਕੈਪੀਟਲ ਸਮਰਥਿਤ ਸਰਵਮ ਏ. ਆਈ. 6 ਮਹੀਨਿਆਂ ’ਚ ਭਾਰਤ ਦਾ ਪਹਿਲਾ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਮੰਚ ਵਿਕਸਤ ਕਰੇਗੀ। ਕੰਪਨੀ ਦੇ ਸੰਸਥਾਪਕ ਨੇ ਇਹ ਜਾਣਕਾਰੀ ਦਿੱਤੀ।
ਕੇਂਦਰੀ ਸੂਚਨਾ ਤਕਨਾਲੋਜੀ (ਆਈ. ਟੀ.) ਮੰਤਰੀ ਅਸ਼ਵਿਨੀ ਵੈਸ਼ਣਵ ਨੇ ਭਾਰਤ ਦੇ ਪਹਿਲੇ ਜੈਨਰੇਟਿਡ ਆਰਟੀਫੀਸ਼ੀਅਲ ਇੰਟੈਲੀਜੈਂਸ (ਜੈਨ-ਏ. ਆਈ.) ਮੰਚ ਨੂੰ ਵਿਕਸਿਤ ਕਰਨ ਲਈ ਸਰਵਮ ਏ. ਆਈ. ਦੀ ਚੋਣ ਦਾ ਐਲਾਨ ਕੀਤਾ।
ਵੈਸ਼ਣਵ ਨੇ ਕਿਹਾ, “ਸਾਨੂੰ ਭਰੋਸਾ ਹੈ ਕਿ ਸਰਵਮ ਦੇ ਮਾਡਲ ਗਲੋਬਲ ਮਾਡਲਾਂ ਦਾ ਮੁਕਾਬਲਾ ਕਰ ਸਕਣਗੇ।” ਮੰਤਰੀ ਨੇ ਸਰਵਮ ਦੇ ਸੰਸਥਾਪਕਾਂ ਤੋਂ ਮੰਚ ਵਿਕਸਤ ਕਰਨ ਦੀ ਸਮਾਂ-ਹੱਦ ਪੁੱਛੀ ਤਾਂ ਉਨ੍ਹਾਂ ਨੇ ਵਚਨਬੱਧਤਾ ਪ੍ਰਗਟਾਈ ਕਿ ਇਹ 6 ਮਹੀਨਿਆਂ ’ਚ ਪੂਰਾ ਹੋ ਜਾਵੇਗਾ।
ਸਰਵਮ ਦੇ ਸਹਿ-ਸੰਸਥਾਪਕ ਪ੍ਰਤਿਊਸ਼ ਕੁਮਾਰ ਨੇ ਕਿਹਾ, “ਭਾਰਤ ਲਈ ਏ. ਆਈ. ਸਿਸਟਮ ਦਾ ਨਿਰਮਾਣ ਹਮੇਸ਼ਾ ਸਰਵਮ ਦੇ ਮਿਸ਼ਨ ਦਾ ਮੂਲ ਹਿੱਸਾ ਰਿਹਾ ਹੈ, ਜਿੱਥੇ ਸਾਡੀ ਖੋਜ, ਤਕਨਾਲੋਜੀ ਅਤੇ ਮਾਡਲ ਬਿਲਡਰਾਂ ਨੂੰ ਦੇਸ਼ ਲਈ ਹੱਲ ਬਣਾਉਣ ਲਈ ਸਮਰੱਥ ਬਣਾਉਂਦੇ ਹਨ।”
ਯਾਤਰੀਆਂ ਲਈ ਖੁਸ਼ਖਬਰੀ, ਇਸ ਰੂਟ 'ਤੇ ਚੱਲੇਗੀ ਹਾਈ-ਸਪੀਡ ਟ੍ਰੇਨ
NEXT STORY