ਨੈਸ਼ਨਲ ਡੈਸਕ- ਦੱਖਣੀ ਆਸਟ੍ਰੇਲੀਆ ਦੇ ਇਕ ਤਟੀ ਪੰਛੀ ਨੂੰ ਅੰਡੇਮਾਨ ਨਿਕੋਬਾਰ ਟਾਪੂ ਦੇ ਦੂਰ-ਦੁਰਾਡੇ ਨਾਰਕੋਂਡਮ ਟਾਪੂ ’ਚ ਦੇਖਿਆ ਗਿਆ, ਜੋ 7,472 ਕਿਲੋਮੀਟਰ ਤੋਂ ਵੱਧ ਦੀ ਦੂਰੀ ਤੈਅ ਕਰ ਕੇ ਪਹੁੰਚਿਆ ਹੈ। ਇਕ ਮਾਹਿਰ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਮੁੰਬਈ ਸਥਿਤ ‘ਬਾਂਬੇ ਨੈਚੁਰਲ ਹਿਸਟਰੀ ਸੁਸਾਇਟੀ’ ਦੇ ਸਾਬਕਾ ਸਹਾਇਕ ਡਾਇਰੈਕਟਰ ਅਤੇ ਪੰਛੀ ਵਿਗਿਆਨੀ ਡਾ. ਰਾਜੂ ਕਾਸੰਬੇ ਨੇ ਦੱਸਿਆ ਕਿ ਅੰਡੇਮਾਨ ਪੁਲਸ ਦੇ ਏ. ਐੱਸ. ਆਈ. ਥਿਕੰਨਾ ਨੇ ਟਾਪੂ ’ਤੇ ਤਾਇਨਾਤੀ ਦੌਰਾਨ ਸੈਂਡਰਲਿੰਗ ਪੰਛੀ ਦੀ ਤਸਵੀਰ ਖਿੱਚੀ ਸੀ।
ਬਾਅਦ ’ਚ ਇਹ ਪੁਸ਼ਟੀ ਹੋਈ ਕਿ ਪੰਛੀ ਆਸਟ੍ਰੇਲੀਆ ’ਚ ਆਪਣੇ ‘ਟੈਗਿੰਗ’ ਸਥਾਨ ਤੋਂ 7,472 ਕਿਲੋਮੀਟਰ ਦੀ ਦੂਰੀ ਤੈਅ ਕਰ ਕੇ ਨਾਰਕੋਂਡਮ ਟਾਪੂ ’ਚ ਪਹੁੰਚਿਆ ਹੈ। ਸੈਂਡਰਲਿੰਗ ਇਕ ਛੋਟਾ ਤਟੀ ਜਲ-ਪੰਛੀ ਹੈ, ਜੋ ਮੁੱਖ ਤੌਰ ’ਤੇ ਸਮੁੰਦਰ ਦੇ ਕੰਢਿਆਂ ’ਤੇ ਪਾਇਆ ਜਾਂਦਾ ਹੈ। ਕਾਸੰਬੇ ਨੇ ਦੱਸਿਆ ਕਿ ਇਸ ਪੰਛੀ ਨੂੰ 13 ਅਪ੍ਰੈਲ 2025 ਨੂੰ ਦੱਖਣੀ ਆਸਟ੍ਰੇਲੀਆ ਦੇ ਬ੍ਰਾਊਨ ਬੇਅ ’ਚ ਮੌਰੀਨ ਕ੍ਰਿਸਟੀ ਵੱਲੋਂ ‘ਟੈਗ’ ਕੀਤਾ ਗਿਆ ਸੀ।
ਅਸ਼ੋਕ ਖਰਾਤ ਖ਼ਿਲਾਫ਼ 11 ਹੋਰ ਔਰਤਾਂ ਨੇ ਦਰਜ ਕਰਵਾਈ ਸ਼ਿਕਾਇਤ, ਕੁੱਲ ਮਾਮਲੇ 19 ਹੋਏ
NEXT STORY