ਗੁਜਰਾਤ: ਇਕ ਆਟੋ ਰਿਕਸ਼ਾ ਚਾਲਕ ਨੇ ਰਾਜਕੋਟ ਏਅਰਪੋਰਟ ਦੇ ਵੀ.ਆਈ.ਪੀ. ਗੇਟ ਦਾ ਬੈਰੀਕੇਡ ਤੋੜ ਦਿੱਤਾ। ਇਸ ਪਿੱਛੇ ਉਸ ਦੀ ਕੀ ਮੰਸ਼ਾ ਸੀ, ਇਹ ਅਜੇ ਪਤਾ ਨਹੀਂ ਲੱਗ ਸਕਿਆ। ਰਾਜਕੋਟ ਪੁਲਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ - ਭਾਰਤੀ ਹਾਈ ਕਮਿਸ਼ਨ ਤੋਂ ਤਿਰੰਗਾ ਉਤਾਰਨ ਬਾਰੇ ਵਿਦੇਸ਼ ਮੰਤਰੀ ਸਖ਼ਤ; ਕਿਹਾ, "ਕੌਮੀ ਝੰਡੇ ਦਾ ਅਪਮਾਨ ਮਨਜ਼ੂਰ ਨਹੀਂ"
ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਸੀ.ਪੀ. ਭਾਰਗਵ ਪੰਡਯਾ ਨੇ ਦੱਸਿਆ ਕਿ ਐਤਵਾਰ ਨੂੰ ਇਕ ਆਟੋ ਰਿਕਸ਼ਾ ਚਾਲਕ ਨੇ ਸ਼ਰਾਬ ਦੇ ਨਸ਼ੇ ਵਿਚ ਰਾਜਕੋਟ ਏਅਰਪੋਰਟ ਦੇ ਵੀ.ਆਈ.ਪੀ. ਗੇਟ ਦੇ ਬੈਰੀਕੇਡ ਨੂੰ ਤੋੜ ਦਿੱਤਾ। ਇਸ ਤੋਂ ਪਹਿਲਾਂ ਕਿ ਆਟੋ ਰਿਕਸ਼ਾ ਚਾਲਕ ਕੋਈ ਹੋਰ ਨੁਕਸਾਨ ਪਹੁੰਚਾਉਂਦਾ, ਸੀ.ਆਈ.ਐੱਸ.ਐੱਫ. ਸਟਾਫ਼ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਤੁਰੰਤ ਹਰਕਤ ਵਿਚ ਆ ਗਿਆ।
ਇਹ ਖ਼ਬਰ ਵੀ ਪੜ੍ਹੋ - ਹੁਣ ਨਾਜਾਇਜ਼ ਪਾਰਕਿੰਗ ਦੀ ਸੂਚਨਾ ਦੇਣ 'ਤੇ ਮਿਲੇਗਾ ਇਨਾਮ, ਕੇਂਦਰ ਸਰਕਾਰ ਬਣਾਉਣ ਜਾ ਰਹੀ ਕਾਨੂੰਨ
ਉਨ੍ਹਾਂ ਕਿਹਾ ਕਿ ਰਾਜਕੋਟ ਪੁਲਸ ਵੱਲੋਂ ਘਟਨਾ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਇਸ ਪਿੱਛੇ ਆਟੋ ਰਿਕਸ਼ਾ ਚਾਲਕ ਦਾ ਮੰਤਵ ਵੀ ਪਤਾ ਲਗਾਇਆ ਜਾ ਰਿਹਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਪੱਛਮੀ ਬੰਗਾਲ ਵਿਚ ਫਿਰ ਹੋਇਆ ਰਾਮਨੌਮੀ ਸ਼ੋਭਾਯਾਤਰਾ 'ਤੇ ਹਮਲਾ, ਕਈ ਪੁਲਸ ਮੁਲਾਜ਼ਮ ਜ਼ਖ਼ਮੀ; ਇੰਟਰਨੈੱਟ ਬੰਦ
NEXT STORY