ਉੱਤਰਾਖੰਡ- ਕੇਦਾਰਨਾਥ ਧਾਮ 'ਚ ਵੀਰਵਾਰ ਨੂੰ ਮੰਦਰ ਦੇ ਠੀਕ ਪਿੱਛੇ ਅਚਾਨਕ ਬਰਫ਼ ਖਿੱਸਕਣ ਲੱਗੀ, ਜਿਸ ਤੋਂ ਬਾਅਦ ਉੱਥੇ ਬਰਫ਼ ਦਾ ਸਫੈਦ ਗੁਬਾਰ ਉੱਠਣ ਲੱਗਾ। ਇਹ ਸਭ ਦੇਖ ਕੇ ਸ਼ਰਧਾਲੂ ਅਤੇ ਸਥਾਨਕ ਵਪਾਰੀਆਂ ਵਿਚਾਲੇ ਡਰ ਦਾ ਮਾਹੌਲ ਬਣ ਗਿਆ। ਫਿਲਹਾਲ ਕਰੀਬ 10 ਮਿੰਟ ਬਾਅਦ ਇਹ ਖ਼ੁਦ ਹੀ ਸਾਫ਼ ਹੋ ਗਿਆ, ਜਿਸ ਤੋਂ ਬਾਅਦ ਉੱਥੇ ਮੌਜੂਦ ਲੋਕਾਂ ਨੇ ਰਾਹਤ ਦਾ ਸਾਹ ਲਿਆ।
ਦੱਸਿਆ ਗਿਆ ਕਿ ਕੇਦਾਰਨਾਥ ਮੰਦਰ ਤੋਂ ਲਗਭਗ 2-3 ਕਿਲੋਮੀਟਰ ਦੂਰੀ 'ਤੇ ਬਰਫ਼ ਦੀ ਪਹਾੜੀ ਤੋਂ ਵੱਡੀ ਮਾਤਰਾ 'ਚ ਗਲੇਸ਼ੀਅਰ ਟੁੱਟ ਗਏ, ਜਿਸ ਨਾਲ ਇੱਥੇ ਬਰਫ਼ ਦਾ ਗੁਬਾਰ ਉੱਠ ਗਿਆ। ਕੇਦਾਰਨਾਥ ਧਾਮ ਤੋਂ ਪੈਦਲ ਤੁਰਨ ਵਾਲੇ ਤੀਰਥ ਯਾਤਰੀਆਂ ਨੇ ਇਸ ਘਟਨਾ ਨੂੰ ਦੇਖਿਆ। ਜ਼ਿਲ੍ਹਾ ਆਫ਼ਤ ਪ੍ਰਬੰਧਨ ਅਧਿਕਾਰੀ ਰਜਵਾਰ ਨੇ ਦੱਸਿਆ ਕਿ ਇਸ ਘਟਨਾ ਨਾਲ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ। ਹਿਮਾਲਿਆਂ 'ਚ ਅਜਿਹੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ। ਉਨ੍ਹਾਂ ਕਿਹਾ ਕਿ ਉੱਚੀਆਂ ਪਹਾੜੀਆਂ 'ਚ ਬਰਫ਼ ਖਿੱਸਕਣ ਦੀਆਂ ਘਟਨਾਵਾਂ ਆਮ ਗੱਲ ਹੈ।
ਲਾਰੈਂਸ ਬਿਸ਼ਨੋਈ ਦੇ ਖ਼ਾਸ ਗੈਂਗਸਟਰ ਨੰਦੂ ਗੈਂਗ ਦੇ 2 ਸਹਿਯੋਗੀ ਐਂਨਕਾਊਂਟਰ ਤੋਂ ਬਾਅਦ ਗ੍ਰਿਫ਼ਤਾਰ
NEXT STORY