ਲਖਨਊ— ਦੀਵਾਲੀ ਦੇ ਤਿਉਹਾਰ ਮੌਕੇ ਇਸ ਵਾਰ ਅਯੁੱਧਿਆ ਨੂੰ ਲਾੜੀ ਵਾਂਗ ਸਜਾਇਆ ਜਾਵੇਗਾ। 28 ਸਾਲਾਂ ਬਾਅਦ ਰਾਮਲਲਾ ਦਰਬਾਰ 'ਚ ਦੀਵੇ ਜਗਮਗ ਕਰਨਗੇ। ਉਂਝ ਤਾਂ ਸਾਲ 2019 ਵਿਚ ਵੀ ਅਯੁੱਧਿਆ 'ਚ ਦੀਵਾਲੀ ਦੇ ਤਿਉਹਾਰ ਮੌਕੇ ਦੀਵੇ ਜਗਾਏ ਗਏ ਸਨ ਪਰ ਇਸ ਵਾਰ ਦੀਵਾਲੀ ਦੀ ਰੌਣਕ ਵੱਖਰੀ ਹੀ ਹੋਵੇਗੀ। ਅਯੁੱਧਿਆ 'ਚ ਇਸ ਵਾਰ ਸਵਰਗ ਵਰਗਾ ਨਜ਼ਾਰਾ ਹੋਵੇਗਾ। ਪਿਛਲੀ ਵਾਰ ਤੋਂ ਕਿਤੇ ਜ਼ਿਆਦਾ ਦੀਵੇ ਇਸ ਵਾਰ ਜਗਮਗਾਉਣਗੇ। ਰਾਮਲਲਾ ਵੀ ਇਸ ਵਾਰ ਖੁੱਲ੍ਹ ਕੇ ਦੀਵਾਲੀ ਮਨਾਉਣਗੇ।
ਦੱਸ ਦੇਈਏ ਕਿ ਸਾਲ 1992 'ਚ ਬਾਬਰੀ ਢਾਹੁਣ ਤੋਂ ਬਾਅਦ ਰਾਮਲਲਾ ਮੰਦਰ ਵਿਚ ਨਹੀਂ, ਅਸਥਾਈ ਟੈਂਟ 'ਚ ਬਿਰਾਜਮਾਨ ਸਨ। 28 ਸਾਲਾਂ ਬਾਅਦ ਉਨ੍ਹਾਂ ਨੂੰ ਭੂਮੀ ਪੂਜਨ ਤੋਂ ਪਹਿਲਾਂ ਅਸਥਾਈ ਮੰਦਰ 'ਚ ਬਿਰਾਜਮਾਨ ਕੀਤਾ ਗਿਆ ਹੈ। ਉਨ੍ਹਾਂ ਦਾ ਘਰ ਅਤੇ ਦਰ ਦੀਵਿਆਂ ਦੀ ਰੌਸ਼ਨੀ ਨਾਲ ਜਗਮਗਾਉਣਗੇ। ਇਸ ਨੂੰ ਲੈ ਕੇ ਅਯੁੱਧਿਆ ਪ੍ਰਸ਼ਾਸਨ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।
ਇਹ ਵੀ ਪੜ੍ਹੋ: ਜੰਗਲਰਾਜ 'ਚ ਨਹੀਂ ਹੋਇਆ ਬਿਹਾਰ ਦਾ ਵਿਕਾਸ, ਇਹ ਹੀ ਸੱਚ ਹੈ: PM ਮੋਦੀ
ਯੋਗੀ ਸਰਕਾਰ ਇਸ ਵਾਰ ਦੀਵਾਲੀ ਬੇਹੱਦ ਖ਼ਾਸ ਤਰੀਕੇ ਨਾਲ ਆਯੋਜਿਤ ਕਰ ਰਹੀ ਹੈ। 1992 ਵਿਚ ਇਹ ਪਹਿਲਾ ਮੌਕਾ ਹੈ ਹੋਵੇਗਾ, ਜਦੋਂ ਰਾਮਲਲਾ ਦੇ ਵਿਹੜੇ ਵਿਚ ਦੀਵਾਲੀ 'ਤੇ ਵੱਡੀ ਗਿਣਤੀ ਵਿਚ ਦੀਵੇ ਜਗਾਏ ਜਾਣਗੇ। ਅਜਿਹੇ ਵਿਚ ਲੋਕਾਂ 'ਚ ਕਾਫੀ ਉਤਸ਼ਾਹ ਹੈ। ਹਾਲਾਂਕਿ ਕੋਰੋਨਾ ਕਾਲ ਚੱਲ ਰਿਹਾ ਹੈ ਤਾਂ ਅਜਿਹੇ ਵਿਚ ਆਮ ਜਨਤਾ ਨੂੰ ਦੀਵਿਆਂ ਵਾਲੀ ਥਾਂ ਤੋਂ ਦੂਰ ਹੀ ਰੱਖਿਆ ਜਾਵੇਗਾ। ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਹੋਈਆਂ, ਜਿਸ ਕਾਰਨ ਪ੍ਰਭੂ ਸ਼੍ਰੀਰਾਮ ਰਾਮਲਲਾ ਨੂੰ 28 ਸਾਲਾਂ ਤੱਕ ਤਿਰਪਾਲ ਵਿਚ ਰਹਿਣ ਪਿਆ।
ਇਹ ਵੀ ਪੜ੍ਹੋ: ਦੀਵਾਲੀ ਦੀਆਂ ਤਿਆਰੀਆਂ ਦੌਰਾਨ ਘਰ 'ਚ ਪੈ ਗਿਆ ਚੀਕ-ਚਿਹਾੜਾ, ਮਾਸੂਮ ਦੀ ਦਰਦਨਾਕ ਮੌਤ
ਦਰਅਸਲ ਦੀਵੇ ਜਗਾਉਣ ਦੀ ਸ਼ੁਰੂਆਤ ਸਾਲ 2017 ਵਿਚ ਯੋਗੀ ਆਦਿਤਿਆਨਾਥ ਨੇ ਕੀਤੀ ਸੀ, ਇਸ ਮੌਕੇ 'ਤੇ ਸਥਾਨਕ ਵਾਸੀਆਂ ਅਤੇ ਸਵੈ-ਸੇਵਕਾਂ, ਭਗਤਾਂ ਨੂੰ ਇਕੱਠੇ ਮਿਲ ਕੇ ਰਿਕਾਰਡ 1 ਲੱਖ ਤੋਂ ਵਧੇਰੇ ਦੀਵੇ ਜਗਾਉਂਦੇ ਹੋਏ ਵੇਖਿਆ ਗਿਆ ਸੀ। ਇਸ ਵਾਰ ਵੀ ਰਿਕਾਰਡ ਦੀਵੇ ਜਗਾਉਣ ਦੀ ਤਿਆਰੀ ਜ਼ਿਲ੍ਹਾ ਪ੍ਰਸ਼ਾਸਨ ਕਰ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਦੀਵਾਲੀ ਤੋਂ ਪਹਿਲਾਂ ਲੋਕਾਂ ਨੂੰ ਅਪੀਲ ਕਰੇਗਾ ਕਿ ਜਿਨ੍ਹਾਂ ਨੂੰ ਸੱਦਾ ਨਹੀਂ ਦਿੱਤਾ ਗਿਆ ਹੈ, ਉਹ ਇਸ ਦੀਵਿਆਂ ਦੇ ਤਿਉਹਾਰ ਵਿਚ ਨਾ ਸ਼ਾਮਲ ਹੋ ਕੇ ਘਰਾਂ 'ਚ ਹੀ ਟੀ. ਵੀ. ਦੇ ਮਾਧਿਅਮ ਜ਼ਰੀਏ ਆਨੰਦ ਲੈਣ ਅਤੇ ਸਿਹਤਮੰਦ ਰਹਿਣ। ਸੁਰੱਖਿਅਤ ਰੂਪ ਨਾਲ ਘਰ 'ਚ ਹੀ ਬੈਠ ਕੇ ਦੀਵਿਆਂ ਦੇ ਤਿਉਹਾਰ ਦਾ ਪ੍ਰਸਾਰਣ ਵੇਖਣ।
ਇਹ ਵੀ ਪੜ੍ਹੋ: ਨਸ਼ੇ 'ਚ ਟੱਲੀ ਪੁਲਸ ਮੁਲਾਜ਼ਮ ਦੀ ਘਟੀਆ ਕਰਤੂਤ, ਡੇਢ ਸਾਲ ਦੀ ਬੱਚੀ ਨੂੰ ਸਿਗਰੇਟ ਨਾਲ ਸਾੜਿਆ
ਕਰਵਾ ਚੌਥ 2020: ਵਰਤ ਰੱਖਣ ਤੋਂ ਪਹਿਲਾਂ ਜਨਾਨੀਆਂ ਇਨ੍ਹਾਂ ਗੱਲਾਂ ’ਤੇ ਜ਼ਰੂਰ ਦੇਣ ਖ਼ਾਸ ਧਿਆਨ
NEXT STORY