ਅਯੁੱਧਿਆ- ਉੱਤਰ ਪ੍ਰਦੇਸ਼ ਦੇ ਅਯੁੱਧਿਆ 'ਚ ਰਾਮ ਮੰਦਰ ਨਿਰਮਾਣ ਕਮੇਟੀ ਦੇ ਚੇਅਰਮੈਨ ਨ੍ਰਿਪੇਂਦਰ ਮਸ਼ਰਾ ਨੇ ਸ਼ਨੀਵਾਰ ਨੂੰ ਦੱਸਿਆ ਕਿ ਮੰਦਰ ਨਿਰਮਾਣ ਦਾ ਕੰਮ ਆਪਣੇ ਆਖ਼ਰੀ ਪੜਾਅ 'ਚ ਹੈ ਅਤੇ ਨਿਰਮਾਣ ਨਾਲ ਸੰਬੰਧਤ ਸਾਰੇ ਮੁੱਖ ਕੰਮਾਂ ਦੇ ਜੁਲਾਈ ਦੇ ਅੰਤ ਤੱਕ ਪੂਰਾ ਹੋਣ ਦੀ ਸੰਭਾਵਨਾ ਹੈ। ਮੰਦਰ ਨਿਰਮਾਣ ਕਮੇਟੀ ਦੀ ਬੈਠਕ 'ਚ ਹਿੱਸਾ ਲੈਣ ਸ਼ਨੀਵਾਰ ਨੂੰ ਅਯੁੱਧਿਆ ਪਹੁੰਚੇ ਮਿਸ਼ਰ ਨੇ ਦੱਸਿਆ ਕਿ ਮੰਦਰ ਤੇ ਉਸ ਦੇ ਪਰਕੋਟੇ ਲਈ 14 ਲੱਖ ਘਣ ਫੁੱਟ ਬੰਸੀ ਪਹਾੜਪੁਰ ਪੱਥਰ ਦੀ ਲੋੜ ਸੀ, ਜਿਸ 'ਚੋਂ 13 ਲੱਖ ਘਣ ਫੁੱਟ ਪੱਥਰ ਲੱਗ ਚੁਕੇ ਹਨ। ਉਨ੍ਹਾਂ ਕਿਹਾ ਕਿ ਹੁਣ ਸਿਰਫ਼ ਇਕ ਲੱਖ ਖਣ ਫੁੱਟ ਪੱਥਰ ਹੀ ਲੱਗਣਾ ਬਾਕੀ ਹੈ।
ਮਿਸ਼ਰ ਨੇ ਕਿਹਾ ਕਿ ਮੰਦਰ ਦੇ ਲਗਭਗ 800 ਫੁੱਟ ਲੰਬੇ ਹੇਠਲੀ ਚਬੂਤਰੇ ਦੇ 500 ਫੁੱਟ ਹਿੱਸੇ 'ਤੇ ਰਾਮ ਕਥਾ ਨੂੰ ਦਰਸਾਉਣ ਵਾਲੇ ਚਿੱਤਰ ਤਿਆਰ ਹੋ ਚੁਕੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਨੇੜੇ-ਤੇੜੇ ਦੇ ਘੇਰੇ 'ਚ 80 'ਚੋਂ 45 ਕਾਂਸੀ ਦੇ ਚਿੱਤਰ ਸਥਾਨਕ ਕੀਤੇ ਜਾ ਚੁਕੇ ਹਨ। ਉਨ੍ਹਾਂ ਕਿਹਾ,''ਭਾਰਤ 'ਚ ਪਹਿਲੀ ਵਾਰ ਕਿਸੇ ਮੰਦਰ ਦੀਆਂ ਖਿੜਕੀਆਂ 'ਚ ਟਾਈਟੇਨੀਅਮ ਧਾਤੂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਇਹ ਆਪਣੇ ਆਪਣੇ 'ਚ ਅਨੋਖੀ ਗੱਲ ਹੈ।'' ਮੰਦਰ ਨਿਰਮਾਣ ਕਮੇਟੀ ਦੇ ਚੇਅਰਮੈਨ ਨੇ ਕਿਹਾ ਕਿ ਇਸ ਧਾਤੂ ਦੀ ਅਸਾਧਾਰਨ ਮਜ਼ਬੂਤੀ 1,000 ਸਾਲ ਤੋਂ ਵੱਧ ਸਮੇਂ ਤੱਕ ਟਿਕੀ ਰਹਿ ਸਕਦੀ ਹੈ। ਉਨ੍ਹਾਂ ਕਿਹਾ,''ਰਾਮ ਮੰਦਰ ਨਿਰਮਾਣ ਕਮੇਟੀ ਨੂੰ ਉਮੀਦ ਹੈ ਕਿ ਜੁਲਾਈ ਦੇ ਅੰਤ ਤੱਕ ਸਾਰੇ ਵੱਡੇ ਨਿਰਮਾਣ ਕੰਮ ਪੂਰੇ ਹੋ ਜਾਣਗੇ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦਿੱਲੀ 'ਚ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ 18 ਬੰਗਲਾਦੇਸ਼ੀ ਨਾਗਰਿਕ ਕਾਬੂ
NEXT STORY