ਬੈਂਗਲੁਰੂ : ਕਰਨਾਟਕ ਦੇ ਬੈਂਗਲੁਰੂ ਵਿੱਚ ਇਕ ਅਜਿਹੀ ਵਾਰਦਾਤ ਵਾਪਰੀ, ਜਿਸ ਨੇ ਸਾਰੇ ਲੋਕਾਂ ਦੇ ਹੋਸ਼ ਉੱਡਾ ਦਿੱਤੇ। ਬੈਂਗਲੁਰੂ ਵਿਖੇ ਇੱਕ 14 ਸਾਲਾ ਮੁੰਡੇ ਦਾ ਉਸਦੇ ਮਾਮੇ ਨੇ ਕਥਿਤ ਤੌਰ 'ਤੇ ਗਲਾ ਵੱਢ ਕੇ ਕਤਲ ਕਰ ਦਿੱਤਾ। ਦੋਸ਼ੀ ਨੇ ਘਟਨਾ ਤੋਂ ਤਿੰਨ ਦਿਨ ਬਾਅਦ ਪੁਲਸ ਕੋਲ ਆਤਮ ਸਮਰਪਣ ਕਰ ਦਿੱਤਾ। ਪੁਲਸ ਨੇ ਇਸ ਘਟਨਾ ਦੀ ਜਾਣਕਾਰੀ ਸ਼ਨੀਵਾਰ ਨੂੰ ਦਿੱਤੀ। ਪੁਲਸ ਅਨੁਸਾਰ ਕਿਸ਼ੋਰ ਨੇ ਪੜ੍ਹਾਈ ਛੱਡ ਦਿੱਤੀ ਸੀ ਅਤੇ ਉਹ ਆਨਲਾਈਨ ਗੇਮ ਖੇਡਣ ਦਾ ਬਹੁਤ ਆਦੀ ਸੀ। ਉਹ ਅਕਸਰ ਆਪਣੇ ਮਾਮੇ ਤੋਂ ਗੇਮ ਖੇਡਣ ਲਈ ਪੈਸੇ ਮੰਗਦਾ ਸੀ, ਜਿਸ ਕਾਰਨ ਦੋਵਾਂ ਵਿਚਕਾਰ ਝਗੜਾ ਹੋ ਜਾਂਦਾ ਸੀ।
ਪੜ੍ਹੋ ਇਹ ਵੀ - ਵਿਧਾਇਕਾਂ ਦੀਆਂ ਲੱਗੀਆਂ ਮੌਜਾਂ: ਹਰ ਮਹੀਨੇ ਘੁੰਮਣ-ਫਿਰਨ ਲਈ ਮਿਲਣਗੇ ਇੰਨੇ ਪੈਸੇ
ਦੱਸ ਦੇਈਏ ਕਿ ਇਹ ਘਟਨਾ 4 ਅਗਸਤ ਨੂੰ ਸਵੇਰੇ 5 ਵਜੇ ਦੇ ਕਰੀਬ ਕੁੰਬਰਲਾਹੱਲੀ ਵਿੱਚ ਵਾਪਰੀ ਹੈ, ਜਿੱਥੇ ਕਿਸ਼ੋਰ ਆਪਣੇ ਮਾਮੇ ਨਾਗਪ੍ਰਸਾਦ ਨਾਲ ਰਹਿੰਦਾ ਸੀ, ਜੋ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਹੈ। ਦੋਸ਼ੀ ਨੇ ਕਥਿਤ ਤੌਰ 'ਤੇ ਉਸ ਦੀ ਆਦਤ ਤੋਂ ਪਰੇਸ਼ਾਨ ਹੋ ਕੇ ਆਪਣੇ ਸੁੱਤੇ ਹੋਏ ਭਤੀਜੇ 'ਤੇ ਰਸੋਈ ਦੇ ਚਾਕੂ ਲਿਆ ਕੇ ਅਚਾਨਕ ਹਮਲਾ ਕਰ ਦਿੱਤਾ। ਨਾਗਪ੍ਰਸਾਦ ਆਪਣੇ ਭਤੀਜੇ ਵੱਲੋਂ ਵਾਰ-ਵਾਰ ਪੈਸੇ ਮੰਗਣ ਤੋਂ ਪਰੇਸ਼ਾਨ ਸੀ। ਆਪਣੇ ਭਤੀਜੇ 'ਤੇ ਹਮਲਾ ਕਰਨ ਤੋਂ ਬਾਅਦ ਦੋਸ਼ੀ ਮੌਕੇ ਤੋਂ ਭੱਜ ਗਿਆ। ਪੁਲਸ ਨੇ ਸੋਲਾਦੇਵਨਹੱਲੀ ਪੁਲਿਸ ਸਟੇਸ਼ਨ ਵਿੱਚ ਕਤਲ ਦਾ ਮਾਮਲਾ ਦਰਜ ਕੀਤਾ।
ਪੜ੍ਹੋ ਇਹ ਵੀ - ਰੱਖੜੀ 'ਤੇ ਵਾਪਰੀ ਵੱਡੀ ਘਟਨਾ: 3 ਜਵਾਕਾਂ ਨੂੰ ਲੱਕ ਤੇ ਲੱਤਾਂ ਨਾਲ ਬੰਨ੍ਹ ਔਰਤ ਨੇ ਕੀਤਾ ਅਜਿਹਾ ਕਾਂਡ, ਉੱਡਣਗੇ ਹੋਸ਼
ਦੋਸ਼ੀ ਨੇ ਤਿੰਨ ਦਿਨ ਬਾਅਦ ਪੁਲਸ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ ਅਤੇ ਆਪਣਾ ਅਪਰਾਧ ਕਬੂਲ ਕਰ ਲਿਆ, ਜਿਸ ਤੋਂ ਬਾਅਦ ਪੁਲਸ ਨੇ ਮੌਕੇ ਤੋਂ ਮੁੰਡੇ ਦੀ ਖੂਨ ਨਾਲ ਲੱਥਪੱਥ ਹੋਈ ਲਾਸ਼ ਅਤੇ ਕਤਲ ਵਿੱਚ ਵਰਤਿਆ ਗਿਆ ਚਾਕੂ ਬਰਾਮਦ ਕਰ ਲਿਆ। ਪੁਲਸ ਅਨੁਸਾਰ, ਫ਼ਰਾਰ ਹੋਣ ਤੋਂ ਬਾਅਦ ਦੋਸ਼ੀ ਨੇੜਲੇ ਪਿੰਡਾਂ ਵਿੱਚ ਘੁੰਮਦਾ ਰਿਹਾ ਅਤੇ ਖੁਦਕੁਸ਼ੀ ਕਰਨ ਬਾਰੇ ਵੀ ਸੋਚਿਆ ਪਰ ਅੰਤ ਵਿੱਚ ਆਤਮ ਸਮਰਪਣ ਕਰ ਦਿੱਤਾ। ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।
ਪੜ੍ਹੋ ਇਹ ਵੀ - ਹੋ ਗਈ ਡਰਾਉਣੀ ਭਵਿੱਖਬਾਣੀ, 15 ਸਾਲਾਂ 'ਚ AI ਦਿਖਾਏਗਾ 'ਨਰਕ'
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਰੱਖੜੀ 'ਤੇ ਵਾਪਰੀ ਵੱਡੀ ਘਟਨਾ: 3 ਜਵਾਕਾਂ ਨੂੰ ਲੱਕ ਤੇ ਲੱਤਾਂ ਨਾਲ ਬੰਨ੍ਹ ਔਰਤ ਨੇ ਕੀਤਾ ਅਜਿਹਾ ਕਾਂਡ, ਉੱਡਣਗੇ ਹੋਸ਼
NEXT STORY