ਨਵੀਂ ਦਿੱਲੀ– ਜੇਕਰ ਤੁਸੀਂ ਵੀ ਸਿਗਰਟਨੋਸ਼ੀ ਕਰਦੇ ਹੋਏ ਅਤੇ ਖੁਲੀ ਸਿਗਰੇਟ ਖਰੀਦਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੀ ਹੈ। ਸਰਕਾਰ ਤੰਬਾਕੂ ਉਤਪਾਦਾਂ ਦੀ ਖਪਤ ਨੂੰ ਰੋਕਣ ਲਈ ਸਿੰਗਲ ਸਿਗਰੇਟ ਦੀ ਵਿਕਰੀ ’ਤੇ ਪਾਬੰਦੀ ਲਗਾਉਣ ਦੀ ਯੋਜਨਾ ਬਣਾ ਰਹੀ ਹੈ। ਰਿਪੋਰਟਾਂ ਮੁਤਾਬਕ, ਸੰਸਦ ਦੀ ਸਥਾਈ ਕਮੇਟੀ ਨੇ ਤੰਬਾਕੂ ਦੀ ਵਰਤੋਂ ਨੂੰ ਕੰਟਰੋਲ ਕਰਨ ਲਈ ਸਿੰਗਲ ਸਿਗਰਟ ਦੀ ਵਿਕਰੀ ’ਤੇ ਪਾਬੰਦੀ ਲਗਾਉਣ ਦੀ ਸ਼ਿਫਾਰਿਸ਼ ਕੀਤੀ ਹੈ।
ਕਮੇਟੀ ਦਾ ਮੰਨਣਾ ਹੈ ਕਿ ਖੁਲੀ ਸਿਗਰਟ ਦੀ ਵਿਕਰੀ ਨਾਲ ਤੰਬਾਕੂ ਕੰਟਰੋਲ ਮੁਹਿੰਮ ਪ੍ਰਭਾਵਿਤ ਹੋ ਰਹੀ ਹੈ। ਕਮੇਟੀ ਨੇ ਸਾਰੇ ਹਵਾਈ ਅੱਡਿਆਂ ’ਤੇ ਸਮੋਕਿੰਗ ਜੋਨ ਤੋਂ ਛੁਟਕਾਰਾ ਪਾਉਣ ਦਾ ਵੀ ਸੁਝਾਅ ਦਿੱਤਾ ਹੈ।
ਇਹ ਵੀ ਪੜ੍ਹੋ– ਵਿਸ਼ਵ ਬੈਂਕ ਦੀ ਡਰਾਉਣੀ ਰਿਪੋਰਟ, ਭਾਰਤ ਸਿਰ ਮੰਡਰਾ ਰਿਹੈ ਇਹ ਵੱਡਾ ਖ਼ਤਰਾ
ਸੰਸਦ ਦੀ ਸਥਾਈ ਕਮੇਟ ਦੁਆਰਾ ਸ਼ਿਫਾਰਸ਼ਾਂ
- ਖੁਲੀ ਸਿਗਰਟ ਦੀ ਵਿਕਰੀ ਅਤੇ ਨਿਰਮਾਣ ’ਤੇ ਪਾਬੰਦੀ।
- ਹਵਾਈ ਅੱਡਿਆਂ ’ਚ ਸਿਗਰਟਨੋਸ਼ੀ ਖੇਤਰਾਂ ਤੋਂ ਛੁਟਕਾਰਾ।
- ਤੰਬਾਕੂ ਉਤਪਾਦਾਂ ’ਤੇ ਜੀ.ਐੱਸ.ਟੀ. ਵਧਾਉਣਾ।
ਇਹ ਵੀ ਪੜ੍ਹੋ– ‘ਮੇਟਾ’ ਨੇ ਮਾਂ ਨੂੰ ਨੌਕਰੀ ਤੋਂ ਕੱਢਿਆ ਤਾਂ ਖੁਸ਼ ਹੋ ਗਈ ਧੀ, ਵਜ੍ਹਾ ਜਾਣ ਹੋ ਜਾਓਗੇ ਹੈਰਾਨ
ਹਰ ਸਾਲ ਕਰੀਬ 3.5 ਲੱਖ ਲੋਕ ਸਿਗਰਟਨੋਸ਼ੀ ਕਾਰਨ ਮਰ ਜਾਂਦੇ ਹਨ
ਕਮੇਟੀ ਨੇ ਇਸ ਗੱਲ ’ਤੇ ਵੀ ਰੋਸ਼ਨੀ ਪਾਈ ਹੈ ਕਿ ਸ਼ਰਾਬ ਅਤੇ ਤੰਬਾਕੂ ਦੇ ਸੇਵਨ ਨਾਲ ਕੈਂਸਰ ਦਾ ਖਤਰਾ ਵੱਧ ਜਾਂਦਾ ਹੈ। ਭਾਰਤ ’ਚ ਹਰ ਸਾਲ ਕਰੀਬ 3.5 ਲੱਖ ਲੋਕ ਸਿਗਰਟਨੋਸ਼ੀ ਕਾਰਨ ਮਰ ਜਾਂਦੇ ਹਨ। ਭਾਰਤ ’ਚ ਜਨਤਕ ਥਾਵਾਂ ’ਤੇ ਸਿਗਰਟਨੋਸ਼ੀ ’ਤੇ ਪਹਿਲਾਂ ਤੋਂ ਹੀ ਪਾਬੰਦੀ ਹੈ। ਨਿਯਮ ਤੋੜਨ ’ਤੇ 200 ਰੁਪਏ ਤਕ ਦਾ ਜੁਰਮਾਨਾ ਹੋ ਸਕਦਾ ਹੈ। ਸਰਕਾਰ ਨੇ ਤੰਬਾਕੂ ਉਤਪਾਦਾਂ ਦੇ ਵਿਗਿਆਪਨ ’ਤੇ ਵੀ ਰੋਕ ਲਗਾ ਦਿੱਤੀ ਹੈ।
ਇਹ ਵੀ ਪੜ੍ਹੋ– Godrej ਦਾ ਨਵਾਂ AC ਲਾਂਚ, ਗਰਮੀ ’ਚ ਠੰਡੀ ਤੇ ਸਰਦੀ ’ਚ ਮਿਲੇਗੀ ਗਰਮ ਹਵਾ, ਜਾਣੋ ਕੀਮਤ
ਭਾਰਤ ਸਰਕਾਰ ਨੂੰ ਤੰਬਾਕੂ ਉਤਪਾਦਾਂ ’ਤੇ 75 ਫੀਸਦੀ GST ਲਗਾਉਣੀ ਚਾਹੀਦੀ ਹੈ : WHO
WHO ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ, ਭਾਰਤ ਸਰਕਾਰ ਨੂੰ ਤੰਬਾਕੂ ਉਤਪਾਦਾਂ ’ਤੇ 75 ਫੀਸਦੀ ਜੀ.ਐੱਸ.ਟੀ. ਲਗਾਉਣੀ ਚਾਹੀਦੀ ਹੈ। ਨਵੇਂ ਟੈਕਸ ਸਲੈਬ ਮੁਤਾਬਕ, ਦੇਸ਼ ’ਚ ਬੀੜੀ ’ਤੇ 22 ਫੀਸਦੀ, ਸਿਗਰਟ ’ਤੇ 53 ਫੀਸਦੀ ਅਤੇ ਧੂੰਆ ਰਹਿਤ ਤੰਬਾਕੂ ’ਤੇ 64 ਫੀਸਦੀ ਜੀ.ਐੱਸ.ਟੀ. ਲਗਾਈ ਜਾਂਦੀ ਹੈ। ਸਟੈਂਡਿੰਗ ਕਮੇਟੀ ਨੇ ਇਸ ਗੱਲ ਨੂੰ ਨੋਟਿਸ ਕੀਤਾ ਹੈ ਕਿ ਜੀ.ਐੱਸ.ਟੀ. ਜੋੜਨ ਦੇ ਬਾਵਜੂਦ ਤੰਬਾਕੂ ਉਤਪਾਦਾਂ ’ਤੇ ਟੈਕਸ ’ਚ ਜ਼ਿਆਦਾ ਵਾਧਾ ਨਹੀਂ ਕੀਤਾ ਗਿਆ।
ਇਹ ਵੀ ਪੜ੍ਹੋ– WhatsApp ’ਚ ਆਇਆ ਫੇਸਬੁੱਕ-ਇੰਸਟਾਗ੍ਰਾਮ ਵਾਲਾ ਇਹ ਸ਼ਾਨਦਾਰ ਫੀਚਰ, ਹੋਰ ਵੀ ਮਜ਼ੇਦਾਰ ਹੋਵੇਗੀ ਐਪ
PM ਮੋਦੀ ਨੇ ਗੁਜਰਾਤ ਦੇ ਨਵੇਂ ਬਣੇ ਮੁੱਖ ਮੰਤਰੀ ਭੁਪਿੰਦਰ ਪਟੇਲ ਨੂੰ ਟਵੀਟ ਕਰ ਦਿੱਤੀ ਵਧਾਈ
NEXT STORY