ਵਿਜੇਵਾੜਾ : ਹੈਦਰਾਬਾਦ ਦੇ ਏਅਰਪੋਰਟ ਉਤਰਨ ਵਾਲੀਆਂ ਦੋ ਇੰਡੀਗੋ ਉਡਾਣਾਂ ਨੂੰ ਸ਼ੁੱਕਰਵਾਰ ਨੂੰ ਖਰਾਬ ਮੌਸਮ ਕਾਰਨ ਵਿਜੇਵਾੜਾ ਨੇੜੇ ਗੰਨਵਰਮ ਹਵਾਈ ਅੱਡੇ ਵੱਲ ਮੋੜ ਦਿੱਤਾ ਗਿਆ। ਇਸ ਦੀ ਜਾਣਕਾਰੀ ਇੱਕ ਅਧਿਕਾਰੀ ਵਲੋਂ ਦਿੱਤੀ ਗਈ ਹੈ। ਅਧਿਕਾਰੀ ਨੇ ਕਿਹਾ ਕਿ ਦਿੱਲੀ ਅਤੇ ਮੁੰਬਈ ਤੋਂ ਆਉਣ ਵਾਲੀਆਂ ਇਹ ਉਡਾਣਾਂ ਭਾਰੀ ਧੁੰਦ ਕਾਰਨ ਹੈਦਰਾਬਾਦ ਵਿੱਚ ਨਹੀਂ ਉਤਰ ਸਕੀਆਂ। ਇਸ ਕਾਰਨ ਸਾਵਧਾਨੀ ਵਜੋਂ ਉਨ੍ਹਾਂ ਨੂੰ ਗੰਨਵਰਮ ਵੱਲ ਮੋੜ ਦਿੱਤਾ ਗਿਆ।
ਇਹ ਵੀ ਪੜ੍ਹੋ : ਨਵੇਂ ਸਾਲ ਦੇ ਪਹਿਲੇ ਦਿਨ ਮਹਿੰਗਾਈ ਦਾ ਵੱਡਾ ਝਟਕਾ : 111 ਰੁਪਏ ਮਹਿੰਗਾ ਹੋਇਆ ਗੈਸ ਸਿਲੰਡਰ
ਵਿਜੇਵਾੜਾ ਹਵਾਈ ਅੱਡੇ ਦੇ ਡਾਇਰੈਕਟਰ ਲਕਸ਼ਮੀਕਾਂਤ ਰੈਡੀ ਨੇ ਕਿਹਾ, "ਹੈਦਰਾਬਾਦ ਵਿੱਚ ਖਰਾਬ ਮੌਸਮ ਕਾਰਨ, ਉਡਾਣਾਂ ਨੂੰ ਗੰਨਵਰਮ ਵੱਲ ਮੋੜ ਦਿੱਤਾ ਗਿਆ।" ਰੈਡੀ ਦੇ ਅਨੁਸਾਰ ਦੋਵੇਂ ਜਹਾਜ਼ ਲਗਭਗ 200 ਯਾਤਰੀਆਂ ਨੂੰ ਲੈ ਕੇ ਜਾ ਰਹੇ ਸਨ ਅਤੇ ਗੰਨਾਵਰਮ ਹਵਾਈ ਅੱਡੇ 'ਤੇ ਸੁਰੱਖਿਅਤ ਉਤਰੇ। ਉਨ੍ਹਾਂ ਕਿਹਾ ਕਿ ਜ਼ਰੂਰੀ ਪ੍ਰਵਾਨਗੀਆਂ ਮਿਲਣ ਤੋਂ ਬਾਅਦ ਦੋਵੇਂ ਉਡਾਣਾਂ ਹੈਦਰਾਬਾਦ ਲਈ ਰਵਾਨਾ ਹੋਣਗੀਆਂ।
ਇਹ ਵੀ ਪੜ੍ਹੋ : ਇਨ੍ਹਾਂ ਰਾਸ਼ੀਆਂ ਵਾਲੇ ਲੋਕਾਂ ਲਈ ਬਹੁਤ ਸ਼ੁੱਭ ਰਹੇਗਾ ਨਵਾਂ ਸਾਲ, ਰੋਜ਼ਾਨਾ ਹੋਵੇਗੀ ਪੈਸੇ ਦੀ ਬਰਸਾਤ!
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਭਾਜਪਾ ਕੌਂਸਲਰ ਦੇ ਮੁੰਡੇ ਨੇ ਥਾਣੇਦਾਰ ਦੇ ਜੜ'ਤਾ ਥੱਪੜ ! ਨੋ-ਵਹੀਕਲ ਜ਼ੋਨ 'ਚ ਜਾਣ ਤੋਂ ਰੋਕਣ 'ਤੇ ਭੜਕਿਆ
NEXT STORY