ਨਵੀਂ ਦਿੱਲੀ (ਪ.ਸ.)- ਸੁਪਰੀਮ ਕੋਰਟ ਨੇ ਕੋਰੋਨਾ ਮਹਾਂਮਾਰੀ ਕਾਰਨ 8 ਹਫਤਿਆਂ ਦੀ ਅੰਤਰਿਮ ਜ਼ਮਾਨਤ ਜਾਂ ਪੈਰੋਲ ਲਈ 1984 ਦੇ ਸਿੱਖ ਵਿਰੋਧੀ ਦੰਗਿਆਂ ਵਿਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਕਾਂਗਰਸ ਦੇ ਸਾਬਕਾ ਕੌਂਸਲਰ ਬਲਵਾਨ ਖੋਖਰ ਦੀ ਅਰਜ਼ੀ 'ਤੇ ਵੀਰਵਾਰ ਨੂੰ ਕੇਂਦਰੀ ਜਾਂਚ ਬਿਊਰੋ ਤੋਂ ਜਵਾਬ ਮੰਗਿਆ। ਚੀਫ ਜਸਟਿਸ ਐਸ.ਏ. ਬੋਬੜੇ ਅਤੇ ਜੱਜ ਅਨਿਰੁੱਧ ਬੋਸ ਦੀ ਬੈਂਚ ਨੇ ਖੋਖਰ ਦੇ ਵਕੀਲ ਦੀ ਇਸ ਦਲੀਲ ਦਾ ਨੋਟਿਸ ਲਿਆ ਕਿ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਅਦਾਲਤਾਂ ਅਤੇ ਸਰਕਾਰ ਵਲੋਂ ਜੇਲਾਂ ਵਿਚ ਭੀੜ ਘੱਟ ਕਰਨ ਦੇ ਸਬੰਧ ਵਿਚ ਦਿੱਤੇ ਗਏ ਸੁਝਾਅ ਨੂੰ ਦੇਖਦੇ ਹੋਏ ਉਸ ਨੂੰ ਪੈਰੇਲ ਦਿੱਤੀ ਜਾਵੇ।
ਦੰਗਾ ਪੀੜਤਾਂ ਦੇ ਵਕੀਲ ਐਚ.ਐਸ. ਫੂਲਕਾ ਨੇ ਖੋਖਰ ਦੀ ਜ਼ਮਾਨਤ ਅਰਜ਼ੀ ਦਾ ਵਿਰੋਧ ਕੀਤਾ। ਖੋਖਰ ਇਸ ਵੇਲੇ ਪੰਜਾਬ ਵਿਚ ਆਪਣੇ ਜੱਦੀ ਪਿੰਡ ਵਿਚ ਹੈ। ਖੋਖਰ ਨੂੰ ਪਿਤਾ ਦੀ ਮੌਤ ਹੋਣ 'ਤੇ ਚੋਟੀ ਦੀ ਅਦਾਲਤ ਨੇ 15 ਜਨਵਰੀ ਨੂੰ ਚਾਰ ਹਫਤਿਆਂ ਦੀ ਪੈਰੋਲ 'ਤੇ ਰਿਹਾਅ ਕੀਤਾ ਸੀ।
ਜਗਬਾਣੀ ਵਿਸ਼ੇਸ਼ ਰਿਪੋਰਟ : ਵੱਡੀ ਗਿਣਤੀ ’ਚ ਠੀਕ ਹੋਣ ਲੱਗੇ ਕੋਰੋਨਾ ਪੀੜਤ
NEXT STORY