ਨਵੀਂ ਦਿੱਲੀ- ਰਸੋਈ ’ਚ ਸਵਾਦ ਵਧਾਉਣ ਲਈ ਵਰਤੇ ਜਾਣ ਵਾਲੇ ਪੈਕੇਟਬੰਦ ਮਸਾਲਿਆਂ ਦੀ ਗੁਣਵੱਤਾ ਨੂੰ ਲੈ ਕੇ ਖੁਰਾਕ ਰੈਗੂਲੇਟਰ ਭਾਰਤੀ ਖੁਰਾਕ ਸੁਰੱਖਿਆ ਅਤੇ ਮਿਆਰ ਅਥਾਰਟੀ (ਐੱਫ. ਐੱਸ. ਐੱਸ. ਏ. ਆਈ.) ਨੇ ਸਖਤ ਰੁਖ਼ ਅਪਣਾਇਆ ਹੈ। ਰੈਗੂਲੇਟਰ ਦੀ ਜਾਂਚ ’ਚ ਮਸ਼ਹੂਰ ਮਸਾਲਾ ਬ੍ਰਾਂਡ ਐਵਰੈਸਟ ਦੇ ਕੁਝ ਉਤਪਾਦਾਂ ’ਚ ਖੁਰਾਕ ਸੁਰੱਖਿਆ ਅਤੇ ਲੇਬਲਿੰਗ ਨਾਲ ਜੁੜੇ ਨਿਯਮਾਂ ਦੀ ਉਲੰਘਣਾ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਬਾਅਦ ਸਬੰਧਤ ਕੰਪਨੀ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਗਿਆ ਹੈ।
ਜਾਂਚ ’ਚ ਐਵਰੈਸਟ ਦੇ ਕੁਝ ਹੋਰ ਮਸਾਲਾ ਉਤਪਾਦਾਂ ਨੂੰ ਲੈ ਕੇ ਵੀ ਖੁਰਾਕ ਸੁਰੱਖਿਆ ਨਿਯਮਾਂ ਦੀ ਪਾਲਣਾ ’ਤੇ ਸਵਾਲ ਉੱਠੇ ਹਨ। ਇਨ੍ਹਾਂ ’ਚ ਐੱਗ ਕਰੀ ਮਸਾਲਾ, ਚਿਕਨ ਮਸਾਲਾ ਅਤੇ ਗਰਮ ਮਸਾਲਾ ਸ਼ਾਮਲ ਹਨ। ਰੈਗੂਲੇਟਰ ਨੇ ਕਥਿਤ ਉਲੰਘਣਾਵਾਂ ਨੂੰ ਲੈ ਕੇ ਕੰਪਨੀ ਤੋਂ ਸਪੱਸ਼ਟੀਕਰਨ ਮੰਗਿਆ ਹੈ। ਐਵਰੈਸਟ ਦੀ ਗੁਜਰਾਤ ਦੇ ਉਮਰਗਾਓਂ ਸਥਿਤ ਇਕ ਦੂਸਰੀ ਇਕਾਈ ਤੋਂ ਵੀ ਸੈਂਪਲ ਲਏ ਗਏ।
ਹਿੰਗ ਦੀ ਗੁਣਵੱਤਾ ’ਤੇ ਵੀ ਸਵਾਲ
ਐੱਫ. ਐੱਸ. ਐੱਸ. ਏ. ਆਈ. ਦੀ ਕਾਰਵਾਈ ’ਚ ਐਵਰੈਸਟ ਦੀ ਕੰਪਾਊਂਡਿਡ ਹਿੰਗ ਦੇ ਕੁਝ ਨਮੂਨੇ ਨਿਰਧਾਰਿਤ ਖੁਰਾਕ ਮਾਪਦੰਡਾਂ ’ਤੇ ਖਰੇ ਨਾ ਉਤਰਨ ਦੀ ਗੱਲ ਸਾਹਮਣੇ ਆਈ। ਰੈਗੂਲੇਟਰ ਨੇ ਹਿੰਗ ਨੂੰ ਗਲਤ ਤਰੀਕੇ ਨਾਲ ਲੇਬਲ ਕੀਤੇ ਜਾਣ ਅਤੇ ਗੁਣਵੱਤਾ ਸਬੰਧੀ ਖਾਮੀਆਂ ਦਾ ਵੀ ਜ਼ਿਕਰ ਕੀਤਾ ਹੈ। ਇਸ ਤੋਂ ਬਾਅਦ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਅੱਗੇ ਦੀ ਜਾਂਚ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ।
ਇਹ ਵੀ ਪੜ੍ਹੋ- ਮੈਚ ਤੋਂ ਪਹਿਲਾਂ ਸਟੇਡੀਅਮ ਦੀ ਛੱਤ ਦੇ ਬੇਹੱਦ ਨੇੜਿਓਂ ਲੰਘੇ 2 ਜਹਾਜ਼ ! ਦੇਖਣ ਵਾਲਿਆਂ ਦੇ ਸੁੱਕ ਗਏ ਸਾਹ
2 ਕੰਪਨੀਆਂ ਦੀ ਹਿੰਗ ’ਤੇ ਕਾਰਵਾਈ
ਐੱਫ. ਐੱਸ. ਐੱਸ. ਏ. ਆਈ. ਨੇ ਐਵਰੈਸਟ ਫੂਡ ਪ੍ਰੋਡਕਟਸ ਅਤੇ ਲਾਲਜੀ ਗੋਧੂ ਐਂਡ ਕੰਪਨੀ ਦੀ ਕੰਪਾਊਂਡਿਡ ਹਿੰਗ ਦੇ ਕੁਝ ਨਮੂਨਿਆਂ ਦੀ ਜਾਂਚ ਕੀਤੀ। ਰੈਗੂਲੇਟਰ ਮੁਤਾਬਕ ਸ਼ੁਰੂਆਤੀ ਜਾਂਚ ’ਚ ਦੋਵਾਂ ਕੰਪਨੀਆਂ ਦੇ ਕੁਝ ਨਮੂਨੇ ਨਿਰਧਾਰਿਤ ਮਾਪਦੰਡਾਂ ਦੇ ਅਨੁਕੂਲ ਨਹੀਂ ਪਾਏ ਗਏ। ਇਸ ਤੋਂ ਬਾਅਦ ਦੋਵਾਂ ਕੰਪਨੀਆਂ ਦੀਆਂ ਮੁੰਬਈ ਸਥਿਤ ਲਾਇਸੈਂਸ ਪ੍ਰਾਪਤ ਇਕਾਈਆਂ ਤੋਂ ਦੋਬਾਰਾ ਨਮੂਨੇ ਲਏ ਗਏ ਅਤੇ ਉਨ੍ਹਾਂ ਨੂੰ ਪ੍ਰਯੋਗਸ਼ਾਲਾ ’ਚ ਜਾਂਚ ਲਈ ਭੇਜਿਆ ਗਿਆ।
ਗਾਹਕ ਦੀ ਸ਼ਿਕਾਇਤ ਤੋਂ ਬਾਅਦ ਸ਼ੁਰੂ ਹੋਈ ਜਾਂਚ
ਮਾਮਲੇ ਦੀ ਸ਼ੁਰੂਆਤ ਬਾਜ਼ਾਰ ’ਚ ਉਪਲਬਧ ਇਕ ਬ੍ਰਾਂਡ ਦੀ ਹਿੰਗ ਦੀ ਗੁਣਵੱਤਾ ਨੂੰ ਲੈ ਕੇ ਮਿਲੀ ਗਾਹਕ ਦੀ ਸ਼ਿਕਾਇਤ ਤੋਂ ਹੋਈ। ਸ਼ਿਕਾਇਤ ਤੋਂ ਬਾਅਦ ਐੱਫ. ਐੱਸ. ਐੱਸ. ਏ. ਆਈ. ਨੇ ਬਾਜ਼ਾਰ ’ਚ ਵਿਕਣ ਵਾਲੇ ਮੁੱਖ ਬ੍ਰਾਂਡਾਂ ਦੀ ਕੰਪਾਊਂਡਡਿ ਹਿੰਗ ਦੇ ਨਮੂਨਿਆਂ ਦੀ ਜਾਂਚ ਸ਼ੁਰੂ ਕੀਤੀ। ਜਾਂਚ ਅੱਗੇ ਵਧਣ ’ਤੇ ਐਵਰੈਸਟ ਅਤੇ ਲਾਲਜੀ ਗੋਧੂ ਐਂਡ ਕੰਪਨੀ ਦੇ ਉਤਪਾਦ ਵੀ ਰੈਗੂਲੇਟਰ ਦੀ ਨਿਗਰਾਨੀ ’ਚ ਆ ਗਏ।
ਕੰਪਾਊਂਡਿਡ ਹਿੰਗ ’ਚ ਕਿੰਨੀ ਅਸਲੀ ਹਿੰਗ ਹੋਣੀ ਚਾਹੀਦੀ ਹੈ?
ਹੁਣ ਇਸ ਨੂੰ ਸੌਖੀ ਭਾਸ਼ਾ ’ਚ ਸਮਝਦੇ ਹਾਂ। ਕੰਪਾਊਂਡਿਡ ਹਿੰਗ ਸਿਰਫ ਅਸਲੀ ਹਿੰਗ ਨਾਲ ਨਹੀਂ ਬਣਦੀ, ਇਸ ਨੂੰ ਤਿਆਰ ਕਰਨ ਲਈ ਅਸਲੀ ਹਿੰਗ ਦੇ ਨਾਲ ਗੁੰਨ੍ਹ ਕੇ, ਸਟਾਰਚ ਅਤੇ ਆਟੇ ਵਰਗੀਆਂ ਚੀਜ਼ਾਂ ਵੀ ਮਿਲਾਈਆਂ ਜਾਂਦੀਆਂ ਹਨ। ਨਿਯਮਾਂ ਮੁਤਾਬਕ ਇਸ ’ਚ ਘੱਟੋ-ਘੱਟ 5 ਫੀਸਦੀ ਅਲਕੋਹਲ ’ਚ ਖੁਲਣ ਵਾਲਾ ਅਰਕ ਹੋਣਾ ਚਾਹੀਦਾ ਹੈ। ਇਹ ਇਕ ਤਰ੍ਹਾਂ ਦਾ ਪੈਮਾਨਾ ਹੈ, ਜਿਸ ਨਾਲ ਹਿੰਗ ’ਚ ਮੌਜੂਦ ਅਸਲੀ ਹਿੰਗ ਦੀ ਮਾਤਰਾ ਦਾ ਅੰਦਾਜ਼ਾ ਲਾਇਆ ਜਾਂਦਾ ਹੈ।
ਜਾਂਚ ਕੀਤੇ ਗਏ ਸਬੰਧਤ ਉਤਪਾਦਾਂ ’ਚ ਇਹ ਮਾਤਰਾ 0 ਤੋਂ 3 ਫੀਸਦੀ ਦੇ ਵਿਚਾਲੇ ਮਿਲੀ। ਭਾਵ ਜਾਂਚ ’ਚ ਇਨ੍ਹਾਂ ਉਤਪਾਦਾਂ ’ਚ ਤੈਅ ਮਿਆਰ ਦੇ ਮੁਕਾਬਲੇ ਕਾਫੀ ਘੱਟ ਮਾਤਰਾ ਪਾਈ ਗਈ। ਇਸੇ ਵਜ੍ਹਾ ਕਰ ਕੇ ਐੱਫ. ਐੱਸ. ਐੱਸ. ਏ. ਆਈ. ਨੇ ਸਬੰਧਤ ਕੰਪਾਊਂਡਿਡ ਹਿੰਗ ਦੀ ਵਿਕਰੀ ’ਤੇ ਰੋਕ ਲਗਾਉਣ ਦਾ ਹੁਕਮ ਦਿੱਤਾ।
ਇਹ ਵੀ ਪੜ੍ਹੋ- ਇਨਸਾਨੀਅਤ ਹੋਈ ਸ਼ਰਮਸਾਰ ! ਲੋਕ ਬਣਾਉਂਦੇ ਰਹੇ ਵੀਡੀਓ ਤੇ ਬੰਦੇ ਨੇ ਹੜ੍ਹ 'ਚ ਜਾਨ ਗੁਆਉਣ ਵਾਲੀ ਔਰਤ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹੜ੍ਹਾਂ ਕਾਰਨ ਕਾਠਮੰਡੂ ਵਿੱਚ ਫਸੇ ਨਾਗਪੁਰ ਦੇ 102 ਸ਼ਰਧਾਲੂ, ਕੋਸ਼ਿਸ਼ਾਂ ਮਗਰੋਂ ਸੁਰੱਖਿਅਤ ਪੁੱਜੇ ਘਰ
NEXT STORY