ਨਵੀਂ ਦਿੱਲੀ : ਜੇਕਰ ਤੁਹਾਡਾ ਖਾਤਾ ਪੰਜਾਬ ਨੈਸ਼ਨਲ ਬੈਂਕ ਵਿੱਚ ਹੈ, ਤਾਂ ਇਹ ਖ਼ਬਰ ਤੁਹਾਡੇ ਲਈ ਬੇਹੱਦ ਅਹਿਮ ਹੈ। ਬੈਂਕ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਗਾਹਕਾਂ ਲਈ ਇੱਕ ਜ਼ਰੂਰੀ ਸੂਚਨਾ ਜਾਰੀ ਕੀਤੀ ਹੈ, ਜਿਸ ਅਨੁਸਾਰ ਕੁਝ ਖਾਸ ਬੈਂਕ ਖਾਤਿਆਂ ਨੂੰ 16 ਅਪ੍ਰੈਲ 2026 ਤੋਂ ਬੰਦ ਕਰ ਦਿੱਤਾ ਜਾਵੇਗਾ।
ਬੈਂਕ ਵੱਲੋਂ ਜਾਰੀ ਚਿਤਾਵਨੀ ਸਾਰੇ ਗਾਹਕਾਂ ਲਈ ਨਹੀਂ ਹੈ, ਸਗੋਂ ਇਹ ਉਨ੍ਹਾਂ ਖਾਤਿਆਂ 'ਤੇ ਲਾਗੂ ਹੋਵੇਗੀ ਜੋ ਲੰਬੇ ਸਮੇਂ ਤੋਂ ਵਰਤੋਂ ਵਿੱਚ ਨਹੀਂ ਹਨ। ਬੈਂਕ ਅਨੁਸਾਰ ਜਿਨ੍ਹਾਂ ਖਾਤਿਆਂ ਵਿੱਚ ਪਿਛਲੇ 3 ਸਾਲਾਂ ਤੋਂ ਕਿਸੇ ਵੀ ਤਰ੍ਹਾਂ ਦਾ ਕੋਈ ਲੈਣ-ਦੇਣ ਨਹੀਂ ਹੋਇਆ ਹੈ ਅਤੇ ਜਿਨ੍ਹਾਂ ਖਾਤਿਆਂ ਵਿੱਚ ਬੈਲੇਂਸ ਜ਼ੀਰੋ (0) ਹੈ।
ਆਰ.ਬੀ.ਆਈ. (RBI) ਦੇ ਨਿਯਮਾਂ ਅਨੁਸਾਰ, ਜਿਨ੍ਹਾਂ ਬਚਤ ਜਾਂ ਚਾਲੂ ਖਾਤਿਆਂ ਵਿੱਚ 2 ਸਾਲ ਤੋਂ ਵੱਧ ਸਮੇਂ ਲਈ ਕੋਈ 'ਗਾਹਕ-ਪ੍ਰੇਰਿਤ ਲੈਣ-ਦੇਣ' ਨਹੀਂ ਹੁੰਦਾ, ਉਨ੍ਹਾਂ ਨੂੰ 'ਨਿਸ਼ਕਿਰਿਆ ਖਾਤਾ' (inoperative account) ਮੰਨਿਆ ਜਾਂਦਾ ਹੈ ਅਤੇ ਬੈਂਕ ਹੁਣ ਅਜਿਹੇ ਖਾਤਿਆਂ ਨੂੰ ਬੰਦ ਕਰਨ ਜਾ ਰਿਹਾ ਹੈ।
ਪੰਜਾਬ ਨੈਸ਼ਨਲ ਬੈਂਕ ਨੇ ਕਿਹਾ ਹੈ ਕਿ ਜਿਨ੍ਹਾਂ ਗਾਹਕਾਂ ਦੇ ਖਾਤੇ ਇਸ ਸ਼੍ਰੇਣੀ ਵਿੱਚ ਆਉਂਦੇ ਹਨ, ਉਨ੍ਹਾਂ ਨੂੰ 15 ਅਪ੍ਰੈਲ 2026 ਤੋਂ ਪਹਿਲਾਂ ਆਪਣੀ ਬੈਂਕ ਸ਼ਾਖਾ ਵਿੱਚ ਜਾ ਕੇ ਕੇਵਾਈਸੀ (KYC) ਕਰਵਾਉਣਾ ਹੋਵੇਗਾ। ਜੇਕਰ 15 ਅਪ੍ਰੈਲ ਤੱਕ ਕੇਵਾਈਸੀ ਦੀ ਪ੍ਰਕਿਰਿਆ ਪੂਰੀ ਨਹੀਂ ਹੁੰਦੀ, ਤਾਂ 16 ਅਪ੍ਰੈਲ ਤੋਂ ਅਜਿਹੇ ਬੈਂਕ ਖਾਤੇ ਬਿਨਾਂ ਕਿਸੇ ਹੋਰ ਸੂਚਨਾ ਦੇ ਬੰਦ ਕਰ ਦਿੱਤੇ ਜਾਣਗੇ।
ਖਾਤੇ ਨੂੰ ਦੁਬਾਰਾ ਚਾਲੂ ਰੱਖਣ ਲਈ ਗਾਹਕਾਂ ਨੂੰ ਆਪਣੀ ਨਜ਼ਦੀਕੀ ਬੈਂਕ ਸ਼ਾਖਾ ਵਿੱਚ ਜਾਣਾ ਪਵੇਗਾ। ਉੱਥੇ ਸਾਰੇ ਜ਼ਰੂਰੀ ਦਸਤਾਵੇਜ਼ ਅਤੇ ਫਾਰਮ ਭਰ ਕੇ ਕੇਵਾਈਸੀ ਪ੍ਰਕਿਰਿਆ ਪੂਰੀ ਕਰਨੀ ਹੋਵੇਗੀ। ਬੈਂਕ ਨੇ ਸਪੱਸ਼ਟ ਕੀਤਾ ਹੈ ਕਿ ਵਧੇਰੇ ਜਾਣਕਾਰੀ ਜਾਂ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਲਈ ਗਾਹਕ ਆਪਣੀ ਨਜ਼ਦੀਕੀ ਸ਼ਾਖਾ ਨਾਲ ਸੰਪਰਕ ਕਰ ਸਕਦੇ ਹਨ।
ਹਿਮਾਚਲ ਤੇ ਉੱਤਰਾਖੰਡ ’ਚ ਤਾਜ਼ਾ ਬਰਫ਼ਬਾਰੀ
NEXT STORY