ਨਵੀਂ ਦਿੱਲੀ- ਬੈਂਕ ਆਫ਼ ਇੰਡੀਆ ਨੇ ਅਫ਼ਸਰ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਬੈਂਕ ਆਫ਼ ਇੰਡੀਆ ਨੇ ਵੱਖ-ਵੱਖ ਅਹੁਦਿਆਂ 'ਤੇ ਅਫ਼ਸਰ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ। ਯੋਗ ਉਮੀਦਵਾਰ ਬੈਂਕ ਦੀ ਅਧਿਕਾਰਤ ਵੈੱਬਸਾਈਟ bankofindia.co.in 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ। ਇਸ ਭਰਤੀ ਪ੍ਰਕਿਰਿਆ ਜ਼ਰੀਏ 143 ਖਾਲੀ ਅਹੁਦੇ ਭਰੇ ਜਾਣਗੇ।
ਅਰਜ਼ੀ ਦੀ ਪ੍ਰਕਿਰਿਆ
ਅਰਜ਼ੀ ਦੀ ਪ੍ਰਕਿਰਿਆ 27 ਮਾਰਚ ਤੋਂ ਸ਼ੁਰੂ ਹੋ ਗਈ ਹੈ ਅਤੇ 10 ਅਪ੍ਰੈਲ, 2024 ਤੱਕ ਜਾਰੀ ਰਹੇਗੀ। ਉਮੀਦਵਾਰਾਂ ਨੂੰ ਸਲਾਹ ਹੈ ਕਿ ਉਹ ਤੈਅ ਤਾਰੀਖ਼ ਤੱਕ ਅਪਲਾਈ ਕਰ ਦੇਣ, ਕਿਉਂਕਿ ਇਸ ਤੋਂ ਬਾਅਦ ਕਿਸੇ ਵੀ ਉਮੀਦਵਾਰ ਦਾ ਫਾਰਮ ਸਵੀਕਾਰ ਨਹੀਂ ਕੀਤਾ ਜਾਵੇਗਾ।
ਉਮਰ ਹੱਦ
ਜੇਕਰ ਉਮਰ ਦੀ ਗੱਲ ਕੀਤੀ ਜਾਵੇ ਤਾਂ ਉਮੀਦਵਾਰਾਂ ਦੀ ਘੱਟ ਤੋਂ ਘੱਟ ਉਮਰ 23 ਸਾਲ ਅਤੇ ਵੱਧ ਤੋਂ ਵੱਧ ਉਮਰ 40 ਸਾਲ ਹੋਣੀ ਚਾਹੀਦੀ ਹੈ।
ਚੋਣ ਪ੍ਰਕਿਰਿਆ
ਚੋਣ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਰਾਹੀਂ ਕੀਤੀ ਜਾਵੇਗੀ, ਜੋ ਕਿ ਅਰਜ਼ੀ ਦੇਣ ਵਾਲੇ ਯੋਗ ਉਮੀਦਵਾਰਾਂ ਦੀ ਗਿਣਤੀ 'ਤੇ ਨਿਰਭਰ ਕਰੇਗੀ। ਲਿਖਤੀ ਪ੍ਰੀਖਿਆ ਵਿਚ ਅੰਗਰੇਜ਼ੀ ਭਾਸ਼ਾ, ਪੋਸਟ ਨਾਲ ਸਬੰਧਤ ਪੇਸ਼ੇਵਰ ਗਿਆਨ ਅਤੇ ਆਮ ਜਾਗਰੂਕਤਾ (ਬੈਂਕਿੰਗ ਸੈਕਟਰ 'ਤੇ ਵਿਸ਼ੇਸ਼ ਧਿਆਨ ਦੇ ਨਾਲ) ਦੇ ਸਵਾਲ ਸ਼ਾਮਲ ਹੋਣਗੇ। ਅੰਗਰੇਜ਼ੀ ਭਾਸ਼ਾ ਦੇ ਟੈਸਟ ਨੂੰ ਛੱਡ ਕੇ ਬਾਕੀ ਸਾਰੀਆਂ ਪ੍ਰੀਖਿਆਵਾਂ ਦੋ-ਭਾਸ਼ੀ (ਅੰਗਰੇਜ਼ੀ ਅਤੇ ਹਿੰਦੀ) ਵਿਚ ਉਪਲਬਧ ਹੋਣਗੀਆਂ। ਅੰਗਰੇਜ਼ੀ ਭਾਸ਼ਾ ਦੀ ਪ੍ਰੀਖਿਆ ਯੋਗਤਾ ਪ੍ਰੀਖਿਆ ਹੋਵੇਗੀ।
ਅਰਜ਼ੀ ਫੀਸ
ਜਨਰਲ ਅਤੇ ਹੋਰ ਸ਼੍ਰੇਣੀਆਂ ਲਈ ਅਰਜ਼ੀ ਫੀਸ 850 ਰੁਪਏ ਹੈ ਅਤੇ SC/ST/PWD ਲਈ 175 ਰੁਪਏ ਫੀਸ ਹੈ। ਭੁਗਤਾਨ ਸਿਰਫ਼ ਮਾਸਟਰ/ਵੀਜ਼ਾ/ਰੁਪੇ ਕ੍ਰੈਡਿਟ ਕਾਰਡ, ਡੈਬਿਟ ਕਾਰਡ, ਇੰਟਰਨੈੱਟ ਬੈਂਕਿੰਗ, ਕੈਸ਼ ਕਾਰਡ/ਮੋਬਾਈਲ ਵਾਲਿਟ, QR ਜਾਂ UPI ਦੀ ਵਰਤੋਂ ਕਰਕੇ ਕੀਤਾ ਜਾ ਸਕਦਾ ਹੈ।
ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
ਲੋਕ ਸਭਾ ਚੋਣਾਂ : ਬਿਹਾਰ ਤੋਂ ਬਾਹਰ ਚਮਕੇ ਭੋਜਪੁਰੀ ਸਿਤਾਰੇ, ਸੂਬੇ ’ਚ ਕਿਸੇ ਨੂੰ ਵੀ ਨਹੀਂ ਮਿਲੀ ਟਿਕਟ
NEXT STORY