ਨਵੀਂ ਦਿੱਲੀ- ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ ਧੀ ਬਾਂਸੁਰੀ ਸਵਰਾਜ ਆਉਣ ਵਾਲੀਆਂ ਲੋਕ ਸਭਾ ਚੋਣਾਂ 2024 ਲਈ ਚੋਣ ਮੈਦਾਨ 'ਚ ਉਤਰੇਗੀ। ਭਾਜਪਾ ਨੇ ਆਪਣੇ ਉਮੀਦਵਾਰਾਂ ਦੀ ਪਹਿਲੀ ਲਿਸਟ 'ਚ ਐਲਾਨ ਕੀਤਾ ਹੈ ਕਿ ਬਾਂਸੁਰੀ ਸਵਰਾਜ ਨਵੀਂ ਦਿੱਲੀ ਲੋਕ ਸਭਾ ਸੀਟ ਤੋਂ ਚੋਣ ਲੜੇਗੀ। ਟਿਕਟ ਮਿਲਣ ਮਗਰੋਂ ਬਾਂਸੁਰੀ ਨੇ ਕਿਹਾ ਕਿ ਉਹ ਆਪਣੀ ਮਾਂ ਵਲੋਂ ਸਥਾਪਤ ਵਿਰਾਸਤ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕਰੇਗੀ। ਦੱਸ ਦੇਈਏ ਕਿ ਬਾਂਸੁਰੀ ਇਕ ਇਕ ਉੱਘੀ ਵਕੀਲ ਹੈ, ਉਸ ਕੋਲ ਰਾਜਨੀਤਿਕ ਖੇਤਰ 'ਚ ਕਾਨੂੰਨੀ ਪ੍ਰਕਿਰਿਆਵਾਂ ਦਾ ਭਰਪੂਰ ਤਜਰਬਾ ਹੈ। ਪਿਛਲੇ ਸਾਲ ਭਾਜਪਾ ਨੇ ਬਾਂਸੁਰੀ ਨੂੰ ਦਿੱਲੀ ਦੇ ਕਾਨੂੰਨੀ ਸੈੱਲ ਦਾ ਸਹਿ-ਕਨਵੀਨਰ ਨਿਯੁਕਤ ਕੀਤਾ ਸੀ।
ਇਹ ਵੀ ਪੜ੍ਹੋ- ਸ਼ਰਾਬ ਕਾਰੋਬਾਰੀ ਪੌਂਟੀ ਚੱਢਾ ਦੇ 400 ਕਰੋੜ ਦੇ ਫਾਰਮ ਹਾਊਸ ’ਤੇ ਚੱਲਿਆ 'ਪੀਲਾ ਪੰਜਾ'
ਬਾਂਸੁਰੀ ਨੂੰ ਕਾਨੂੰਨੀ ਪੇਸ਼ੇ 'ਚ ਸ਼ਾਨਦਾਰ ਤਜਰਬਾ-
ਬਾਂਸੁਰੀ ਸਵਰਾਜ ਕੋਲ ਕਾਨੂੰਨੀ ਪੇਸ਼ੇ ਵਿਚ 15 ਸਾਲਾਂ ਤੋਂ ਵੱਧ ਦਾ ਤਜਰਬਾ ਹੈ। ਉਹ 2007 'ਚ ਬਾਰ ਕੌਂਸਲ ਆਫ਼ ਦਿੱਲੀ 'ਚ ਸ਼ਾਮਲ ਹੋਈ। ਵਾਰਵਿਕ ਯੂਨੀਵਰਸਿਟੀ ਤੋਂ ਅੰਗਰੇਜ਼ੀ ਸਾਹਿਤ 'ਚ ਆਪਣੀ ਗ੍ਰੈਜੂਏਸ਼ਨ ਪੂਰੀ ਕਰਨ ਤੋਂ ਬਾਅਦ ਉਸ ਨੇ ਵੱਕਾਰੀ ਬੀ. ਪੀ. ਪੀ. ਲਾਅ ਸਕੂਲ, ਲੰਡਨ ਤੋਂ ਆਪਣੀ ਕਾਨੂੰਨ ਦੀ ਡਿਗਰੀ ਪ੍ਰਾਪਤ ਕੀਤੀ। ਉਸ ਦੀ ਵਿਦਿਅਕ ਯਾਤਰਾ 'ਚ ਕਾਨੂੰਨ 'ਚ ਬੈਰਿਸਟਰ ਵਜੋਂ ਯੋਗਤਾ ਪ੍ਰਾਪਤ ਕਰਨਾ ਅਤੇ ਲੰਡਨ ਦੇ ਆਨਰਬਲ ਇਨ ਇਨਰ ਟੈਂਪਲ ਤੋਂ ਬਾਰ ਵਿਚ ਬੁਲਾਇਆ ਜਾਣਾ ਸ਼ਾਮਲ ਹੈ। ਆਪਣੇ ਕਾਨੂੰਨੀ ਸਾਖ਼ ਨੂੰ ਹੋਰ ਵਧਾਉਂਦੇ ਹੋਏ ਉਸ ਨੇ ਆਕਸਫੋਰਡ ਯੂਨੀਵਰਸਿਟੀ ਦੇ ਸੇਂਟ ਕੈਥਰੀਨ ਕਾਲਜ ਤੋਂ ਮਾਸਟਰ ਆਫ਼ ਸਟੱਡੀਜ਼ ਨੂੰ ਪੂਰਾ ਕੀਤਾ।
ਇਹ ਵੀ ਪੜ੍ਹੋ- ਸਰਕਾਰ ਜੇਕਰ MSP ਦੀ ਗਾਰੰਟੀ ਦਾ ਕਾਨੂੰਨ ਲਿਆਉਂਦੀ ਤਾਂ ਕਿਸਾਨ ਫਿਰ ਬਾਰਡਰਾਂ 'ਤੇ ਨਾ ਡਟਦੇ : ਹੁੱਡਾ
ਦੱਸ ਦੇਈਏ ਕਿ ਆਗਾਮੀ ਲੋਕ ਸਭਾ ਚੋਣਾਂ ਵਿਚ 370 ਸੀਟਾਂ ਜਿੱਤਣ ਦੇ ਆਪਣੇ ਟੀਚੇ ਵੱਲ ਕੰਮ ਕਰਦੇ ਹੋਏ, ਭਾਜਪਾ ਨੇ ਸ਼ਨੀਵਾਰ ਨੂੰ ਚੋਣ ਤਾਰੀਖਾਂ ਦੀ ਨੋਟੀਫਿਕੇਸ਼ਨ ਤੋਂ ਪਹਿਲਾਂ ਹੀ ਆਪਣੇ 195 ਉਮੀਦਵਾਰਾਂ ਦੀ ਸੂਚੀ ਦਾ ਐਲਾਨ ਕਰ ਦਿੱਤਾ। ਇਸ ਸੂਚੀ ਵਿਚ ਪਾਰਟੀ ਦੇ ਸਭ ਤੋਂ ਮਜ਼ਬੂਤ ਦਾਅਵੇਦਾਰਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਮਲ ਹਨ, ਜੋ ਤੀਜੀ ਵਾਰ ਵਾਰਾਣਸੀ ਤੋਂ ਚੋਣ ਲੜਨਗੇ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ, ਜਿਨ੍ਹਾਂ ਨੂੰ ਗੁਜਰਾਤ ਦੇ ਗਾਂਧੀਨਗਰ ਤੋਂ ਮੁੜ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ।
ਇਹ ਵੀ ਪੜ੍ਹੋ- BJP ਲਈ ਸੌਖਾ ਨਹੀਂ ਹੈ 370 ਸੀਟਾਂ ਦਾ ਟੀਚਾ, ਜਿੱਤ ਲਈ ਜੋੜ-ਤੋੜ ਦੀ ਸਿਆਸਤ ਹੋਈ ਤੇਜ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮੋਹਲੇਧਾਰ ਮੀਂਹ ਦਾ ਕਹਿਰ, ਮਕਾਨ ਢਹਿਣ ਨਾਲ ਔਰਤ ਅਤੇ ਉਸ ਦੀਆਂ 3 ਧੀਆਂ ਦੀ ਮੌਤ
NEXT STORY