ਕੋਲਕਾਤਾ– ਪੱਛਮੀ ਬੰਗਾਲ ਕਾਂਗਰਸ ਦੇ ਸਾਬਕਾ ਪ੍ਰਧਾਨ ਸੋਮੇਨ ਮਿਤਰਾ ਦੇ ਪੁੱਤਰ ਰੋਹਨ ਮਿਤਰਾ ਨੇ ਸੂਬਾਈ ਕਾਂਗਰਸ ਦੇ ਜਨਰਲ ਸਕੱਤਰ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਮਿਤਰਾ ਨੇ ਇਕ ਚਿੱਠੀ ਲਿਖ ਕੇ ਪਾਰਟੀ ਪ੍ਰਧਾਨ ਅਧੀਰ ਰੰਜਨ ਚੌਧਰੀ ਨੂੰ ਵੀ ਸਖਤ ਹੱਥੀਂ ਲਿਆ ਅਤੇ ਦਾਅਵਾ ਕੀਤਾ ਕਿ ਬੰਗਾਲ ਵਿਚ ਪਾਰਟੀ ਦੇ ਛੇਤੀ ਨਵੀਨੀਕਰਨ ਦੇ ਕੋਈ ਸਪੱਸ਼ਟ ਸੰਕੇਤ ਨਹੀਂ ਸਨ।
ਇਹ ਖ਼ਬਰ ਪੜ੍ਹੋ- ENG v PAK : ਇੰਗਲੈਂਡ ਤੋਂ ਸੀਰੀਜ਼ ਹਾਰਨ 'ਤੇ ਮਿਸਬਾਹ ਨੇ ਦਿੱਤਾ ਵੱਡਾ ਬਿਆਨ
ਉਨ੍ਹਾਂ ਦੋਸ਼ ਲਾਇਆ, ‘‘ਤੁਹਾਡੇ ਆਲੇ-ਦੁਆਲੇ ਦੇ ਚਾਪਲੂਸਾਂ ਨੇ ਨਾ ਸਿਰਫ ਤੁਹਾਡਾ ਪਤਨ ਕੀਤਾ ਹੈ ਸਗੋਂ ਸੂਬੇ ਵਿਚ ਪਾਰਟੀ ਦੇ ਆਖਰੀ ਪਤਨ ਦਾ ਕਾਰਨ ਵੀ ਹਨ, ਜਿਸ ਵਿਚ ਛੇਤੀ ਹੀ ਨਵੀਨੀਕਰਨ ਦੇ ਕੋਈ ਸੰਕੇਤ ਨਹੀਂ ਹਨ।’’ ਉਨ੍ਹਾਂ ਕਿਹਾ ਕਿ ਵਿਧਾਨ ਸਭਾ ਵਿਚ ਹਾਰ ਤੋਂ ਬਾਅਦ ਵੀ ਕਾਂਗਰਸ ਨੂੰ ਮੁੜ ਸੰਗਠਿਤ ਕਰਨ ਦਾ ਯਤਨ ਨਹੀਂ ਕੀਤਾ ਜਾ ਰਿਹਾ ਹੈ। ਮਿਤਰਾ ਦੇ ਅਸਤੀਫੇ ਨੂੰ ਲੈ ਕੇ ਹਾਲਾਂਕਿ ਨਾ ਤਾਂ ਪਾਰਟੀ ਅਤੇ ਨਾ ਹੀ ਕਿਸੇ ਹੋਰ ਵਰਗ ਵਲੋਂ ਫੌਰੀ ਕੋਈ ਪ੍ਰਤੀਕਿਰਿਆ ਆਈ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਫੌਜ ਦੀਆਂ 147 ਮਹਿਲਾ ਅਧਿਕਾਰੀਆਂ ਨੂੰ ਮਿਲਿਆ ਸਥਾਈ ਕਮਿਸ਼ਨ
NEXT STORY