ਕੋਲਕਾਤਾ-ਪੱਛਮੀ ਬੰਗਾਲ 'ਚ ਭਾਜਪਾ ਦਾ ਸੂਬਾ ਪ੍ਰਧਾਨ ਦਿਲੀਪ ਘੋਸ਼ ਨੇ ਸ਼ਨੀਵਾਰ ਨੂੰ ਇਕ ਅਜਿਹਾ ਬਿਆਨ ਦਿੱਤਾ ਹੈ, ਜੋ ਉਸ ਦੀ ਪਾਰਟੀ ਦੇ ਲਈ ਅਸਹਿਜ ਸਥਿਤੀ ਪੈਦਾ ਕਰ ਸਕਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮਮਤਾ ਬੈਨਰਜੀ ਦੇਸ਼ ਦੀ ਪਹਿਲੀ ਬੰਗਾਲੀ ਪ੍ਰਧਾਨ ਮੰਤਰੀ ਬਣਨ ਦੀ ਸੰਭਾਵਨਾ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਜਨਮ ਦਿਨ ਦੀਆਂ ਸ਼ੁੱਭਕਾਮਨਾਵਾਂ ਦਿੰਦੇ ਹੋਏ ਘੋਸ਼ ਨੇ ਕਿਹਾ ਹੈ,''ਮੈਂ ਉਨ੍ਹਾਂ ਦੀ ਸਿਹਤ ਅਤੇ ਜ਼ਿੰਦਗੀ 'ਚ ਕਾਮਯਾਬੀ ਦੀ ਕਾਮਨਾ ਕਰਦਾ ਹਾਂ 'ਕਿਉਂਕਿ ਸਾਡੇ ਸੂਬੇ ਦਾ ਭਵਿੱਖ ਸਫਲਤਾ' 'ਤੇ ਨਿਰਭਰ ਕਰਦਾ ਹੈ।'' ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਉਹ ਫਿਟ ਰਹਿਣ ਤਾਂ ਕਿ ਉਹ ਵਧੀਆ ਕੰਮ ਕਰ ਸਕੇ। ਉਨ੍ਹਾਂ ਦੇ ਫਿਟ ਰਹਿਣ ਦੀ ਜ਼ਰੂਰਤ ਹੈ ਕਿਉਂਕਿ ਜੇਕਰ ਕਿਸੇ ਬੰਗਾਲ ਦੇ ਪੀ. ਐੱਮ. ਬਣਨ ਦੀ ਸੰਭਾਵਨਾ ਹੈ ਤਾਂ ਉਨ੍ਹਾਂ 'ਚੋਂ ਇਕ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਵਿਰੋਧੀ ਪਾਰਟੀ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਦੇ ਮੁੱਦੇ 'ਤੇ ਕਿਹਾ ਸੀ ਕਿ 2019 'ਚ ਲੋਕਸਭਾ ਚੋਣਾਂ ਤੋਂ ਬਾਅਦ ਚਰਚਾ ਹੋ ਸਕਦੀ ਹੈ।
ਦਿੱਲੀ-NCR ਦੇ ਕਈ ਇਲਾਕਿਆਂ 'ਚ ਮੀਂਹ, ਪ੍ਰਦੂਸ਼ਣ ਤੋਂ ਮਿਲੇਗੀ ਰਾਹਤ
NEXT STORY