ਬੈਂਗਲੁਰੂ- ਸੜਕ 'ਤੇ ਖੇਡ ਰਹੇ 5 ਸਾਲ ਦੇ ਬੱਚੇ ਦੀ ਉਸ ਸਮੇਂ ਮੌਤ ਹੋ ਗਈ, ਜਦੋਂ ਕਾਰ ਚਲਾਉਣਾ ਸਿੱਖ ਰਹੇ ਨਾਬਾਲਗ ਨੇ ਗਲਤੀ ਨਾਲ ਐਕਸੀਲੇਟਰ 'ਤੇ ਪੈਰ ਰੱਖ ਦਿੱਤਾ। ਇਹ ਘਟਨਾ ਐਤਵਾਰ ਸਵੇਰੇ 10.30 ਵਜੇ ਬੈਂਗਲੁਰੂ ਦੇ ਜੀਵਨ ਭੀਮ ਨਗਰ ਟ੍ਰੈਫਿਕ ਸਟੇਸ਼ਨ ਦੇ ਅਧੀਨ ਮੁਰੁਗੇਸ਼ ਪਾਲਿਆ ਦੇ ਕਲੱਪਾ ਲੇਆਉਟ 'ਤੇ ਵਾਪਰੀ। ਪੁਲਸ ਨੇ ਦੱਸਿਆ ਕਿ ਬੱਚੇ ਦਾ ਨਾਂ ਆਰਵ ਸੀ।
ਪੁਲਸ ਨੇ ਦੱਸਿਆ ਕਿ ਦੋਸ਼ੀ ਦਾ ਨਾਂ ਦੇਵਰਾਜ ਹੈ। ਉਸ ਨੂੰ ਕਾਰ ਚਲਾਉਣੀ ਨਹੀਂ ਆਉਂਦੀ ਸੀ ਪਰ ਫਿਰ ਵੀ ਉਹ ਕਾਰ ਚਲਾ ਰਿਹਾ ਸੀ। ਉਸ ਦਾ ਪਰਿਵਾਰ ਕਿਰਾਏ ਦੀ ਕਾਰ ਵਿੱਚ ਰਿਹਾਇਸ਼ੀ ਇਲਾਕੇ ਵਿੱਚ ਪਹੁੰਚਿਆ ਸੀ। ਪਿਤਾ ਨੇ ਆਪਣੇ ਬੇਟੇ ਨੂੰ ਕਾਰ ਵਿੱਚ ਬੈਠਣ ਲਈ ਕਿਹਾ ਪਰ ਉਹ ਡਰਾਈਵਰ ਦੀ ਸੀਟ 'ਤੇ ਬੈਠ ਗਿਆ ਅਤੇ ਐਕਸੀਲੇਟਰ 'ਤੇ ਪੈਰ ਰੱਖ ਦਿੱਤਾ। ਨਤੀਜਾ ਇਹ ਹੋਇਆ ਕਿ ਉਹ ਕਾਰ ਤੋਂ ਕੰਟਰੋਲ ਗੁਆ ਬੈਠਾ। ਕਾਰ ਪਹਿਲਾਂ ਸੜਕ ਕਿਨਾਰੇ ਖੜ੍ਹੇ ਦੋਪਹੀਆ ਵਾਹਨ ਨਾਲ ਟਕਰਾਈ। ਬਾਅਦ ਵਿੱਚ ਉਸਨੇ ਘਰ ਦੇ ਸਾਹਮਣੇ ਖੇਡ ਰਹੇ ਇੱਕ ਬੱਚੇ ਨੂੰ ਟੱਕਰ ਮਾਰ ਦਿੱਤੀ ਅਤੇ ਉਸਨੂੰ ਦਰੜ ਕੇ ਅੱਗੇ ਵਧਿਆ। ਪੁਲਸ ਨੇ ਦੱਸਿਆ ਕਿ ਨਤੀਜੇ ਵਜੋਂ ਬੱਚੇ ਆਰਵ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਜੀਵਨ ਭੀਮ ਨਗਰ ਟਰੈਫਿਕ ਸਟੇਸ਼ਨ ਦੀ ਪੁਲਸ ਨੇ ਮੌਕੇ ’ਤੇ ਜਾ ਕੇ ਜਾਂਚ ਕੀਤੀ। ਪੁਲਸ ਨੇ ਦੱਸਿਆ ਕਿ ਕਾਰ ਚਲਾ ਰਹੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ।
'ਆਪ' ਕੌਂਸਲਰਾਂ ਨੂੰ CM ਕੇਜਰੀਵਾਲ ਬੋਲੇ- ...ਤਾਂ ਮੈਂ 5 ਜੂਨ ਨੂੰ ਤਿਹਾੜ ਜੇਲ੍ਹ 'ਚੋਂ ਬਾਹਰ ਆ ਜਾਵਾਂਗਾ
NEXT STORY