ਨਵੀਂ ਦਿੱਲੀ — ਸਰਕਾਰੀ ਬੈਂਕ ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਨੇ ਆਪਣੇ ਗਾਹਕਾਂ ਨੂੰ ਸਾਈਬਰ ਹਮਲਿਆਂ ਤੋਂ ਚੌਕਸ ਰਹਿਣ ਦੀ ਚਿਤਾਵਨੀ ਦਿੱਤੀ ਹੈ। ਬੈਂਕ ਨੇ ਐਤਵਾਰ ਸ਼ਾਮ ਨੂੰ ਸੋਸ਼ਲ ਮੀਡੀਆ 'ਤੇ ਇਕ ਪੋਸਟ ਜ਼ਰੀਏ ਆਪਣੇ ਗਾਹਕ ਨੂੰ ਸੁਚੇਤ ਰਹਿਣ ਲਈ ਕਿਹਾ ਹੈ। ਪੋਸਟ ਨੇ ਕੁਝ ਵੱਡੇ ਸ਼ਹਿਰਾਂ ਵਿਚ ਸੰਭਾਵਿਤ ਸਾਈਬਰ ਹਮਲਿਆਂ ਬਾਰੇ ਦੱਸਿਆ ਗਿਆ ਹੈ। ਐਸਬੀਆਈ ਨੇ ਗਾਹਕਾਂ ਨੂੰ ਸੁਚੇਤ ਕੀਤਾ ਹੈ ਕਿ ਇਹ ਹਮਲਾਵਰ ਕੋਵਿਡ-19 ਦੇ ਨਾਮ 'ਤੇ ਜਾਅਲੀ ਈਮੇਲ ਭੇਜ ਕੇ ਲੋਕਾਂ ਦੀ ਨਿੱਜੀ ਅਤੇ ਵਿੱਤੀ ਜਾਣਕਾਰੀ ਚੋਰੀ ਕਰ ਰਹੇ ਹਨ। ਇਸ ਤੋਂ ਪਹਿਲਾਂ ਦਿੱਲੀ ਦੇ ਸਾਈਬਰ ਸੈੱਲ ਨੇ ਵੀ ਲੋਕਾਂ ਨੂੰ ਆਪਣੇ ਬੈਂਕ ਨਾਲ ਜੁੜੀ ਜਾਣਕਾਰੀ ਨੂੰ ਵਟਸਐਪ 'ਤੇ ਸਾਂਝਾ ਕਰਨ ਤੋਂ ਮਨ੍ਹਾ ਕੀਤਾ ਸੀ। ਇਹ ਹੈਕਰ ਬੈਂਕ ਵੇਰਵੇ ਲੈ ਰਹੇ ਹਨ ਅਤੇ ਤੁਹਾਡੇ ਖਾਤੇ ਨੂੰ ਹੈਕ ਕਰ ਰਹੇ ਹਨ।
ਇਸ ਤੋਂ ਪਹਿਲਾਂ 2016 ਵਿਚ ਭਾਰਤੀ ਬੈਂਕਿੰਗ ਸੰਸਥਾਵਾਂ ਨੂੰ ਇੱਕ ਭਿਆਨਕ ਹੈਕਰ ਹਮਲੇ ਦਾ ਸਾਹਮਣਾ ਕਰਨਾ ਪਿਆ ਸੀ। ਜਿਸ ਨੇ ਦੇਸ਼ ਦੇ ਬਹੁਤ ਸਾਰੇ ਏਟੀਐਮ ਨੂੰ ਪ੍ਰਭਾਵਤ ਕੀਤਾ। ਜਿਸ ਵਿਚ ਹੈਕਰਾਂ ਨੇ ਡੈਬਿਟ ਕਾਰਡ ਪਿੰਨ ਸਮੇਤ ਸਾਰੀਆਂ ਗੁਪਤ ਜਾਣਕਾਰੀ ਚੋਰੀ ਕਰ ਲਈਆਂ ਸਨ। ਜੋਖਮ ਵਿਚ ਗ੍ਰਸਤ ਗਾਹਕਾਂ ਦੀ ਨਿਜੀ ਜਾਣਕਾਰੀ ਦੀ ਗੁਪਤਤਾ ਨੂੰ ਵੇਖਦਿਆਂ ਐਸਬੀਆਈ ਨੇ ਕੁਝ ਹੀ ਦਿਨਾਂ ਵਿਚ ਉੱਚ ਜੋਖਮ ਵਾਲੇ ਗਾਹਕਾਂ ਦੇ ਲਗਭਗ 6 ਲੱਖ ਨਵੇਂ ਡੈਬਿਟ ਕਾਰਡ ਜਾਰੀ ਕੀਤੇ ਸਨ।
ਐਸਬੀਆਈ ਨੇ ਐਤਵਾਰ ਨੂੰ ਇੱਕ ਟਵੀਟ ਵਿਚ ਲਿਖਿਆ, 'ਸਾਡੇ ਧਿਆਨ ਵਿਚ ਆਇਆ ਹੈ ਕਿ ਭਾਰਤ ਦੇ ਵੱਡੇ ਸ਼ਹਿਰਾਂ ਵਿਚ ਸਾਈਬਰ ਹਮਲਾ ਹੋਣ ਵਾਲਾ ਹੈ। ncov2019@gov.in ਤੋਂ ਆਉਣ ਵਾਲੇ ਈ-ਮੇਲ ਜਿਸ ਦਾ ਵਿਸ਼ਾ 'ਮੁਫ਼ਤ ਕੋਵਿਡ-19 ਟੈਸਟ' ਦਿੱਤਾ ਗਿਆ ਹੈ ਉਸ 'ਤੇ ਕਲਿੱਕ ਕਰਨ ਤੋਂ ਪਰਹੇਜ਼ ਕਰੋ। ਐਸਬੀਆਈ ਨੇ ਇੱਕ ਬਿਆਨ ਵਿਚ ਕਿਹਾ ਕਿ ਸਾਈਬਰ ਅਪਰਾਧੀਆਂ ਨੇ ਕਰੀਬ 20 ਲੱਖ ਭਾਰਤੀਆਂ ਦੇ ਈ-ਮੇਲ ਆਈ.ਡੀ. ਚੋਰੀ ਕੀਤੇ ਹਨ। ਹੈਕਰ ਆਪਣੀ ਈ-ਮੇਲ ਆਈ.ਡੀ. ncov2019@gov.in ਜ਼ਰੀਏ ਲੋਕਾਂ ਦਾ ਮੁਫ਼ਤ 'ਚ ਕੋਰੋਨਾ ਟੈਸਟ ਕਰਨ ਦੇ ਨਾਮ 'ਤੇ ਉਨ੍ਹਾਂ ਦੀ ਨਿੱਜੀ ਅਤੇ ਬੈਂਕ ਦੀ ਜਾਣਕਾਰੀ ਪ੍ਰਾਪਤ ਕਰ ਰਹੇ ਹਨ। ਐਸਬੀਆਈ ਨੇ ਦੇਸ਼ ਦੇ ਬਾਕੀ ਸ਼ਹਿਰਾਂ ਦੇ ਨਾਲ-ਨਾਲ ਦਿੱਲੀ, ਮੁੰਬਈ, ਹੈਦਰਾਬਾਦ, ਚੇਨਈ ਅਤੇ ਅਹਿਮਦਾਬਾਦ ਦੇ ਲੋਕਾਂ ਨੂੰ ਇਸ ਜਾਅਲੀ ਈ-ਮੇਲ ਪ੍ਰਤੀ ਵਿਸ਼ੇਸ਼ ਤੌਰ 'ਤੇ ਸੁਚੇਤ ਰਹਿਣ ਲਈ ਕਿਹਾ ਹੈ।
ਇਹ ਵੀ ਪੜ੍ਹੋ: ਹੁਣ Paytm ਦਾ ਬਾਈਕਾਟ ਕਰਨ ਦੀ ਵੀ ਉੱਠੀ ਮੰਗ, ਜਾਣੋ ਕਿਉਂ
ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (ਸੀਈਆਰਟੀ-ਇਨ) ਪਹਿਲਾਂ ਹੀ ਇਸ ਸਬੰਧ ਵਿਚ ਹਰ ਸਰਕਾਰੀ ਵਿਭਾਗ ਅਤੇ ਸੰਸਥਾ ਨੂੰ ਚਿਤਾਵਨੀ ਜਾਰੀ ਕਰ ਚੁੱਕੀ ਹੈ। ਇਸ ਵਾਰ ਇਹ ਹੈਕਰ ਆਮ ਲੋਕਾਂ ਨੂੰ ਨਿਸ਼ਾਨਾ ਬਣਾਉਣ ਲਈ ਕੋਵਿਡ-19 ਦੇ ਨਾਮ 'ਤੇ ਸਾਈਬਰ ਹਮਲੇ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਇਹ ਵੀ ਪੜ੍ਹੋ: LIC 'ਚ ਹਿੱਸੇਦਾਰੀ ਵੇਚਣ ਦੀਆਂ ਕੋਸ਼ਿਸ਼ਾਂ ਤੇਜ਼, DIPAM ਨੇ ਟਰਾਂਜੈਕਸ਼ਨ ਐਡਵਾਈਜ਼ਰ ਲਈ ਮੰਗਵਾਈ ਬੋਲੀ
ਉਮੀਦ ਭਰੀ ਖ਼ਬਰ : ਕੋਵਿਡ-19 ਦੇ ਇਲਾਜ ਲਈ ਭਾਰਤ ਦੀ ਇਸ ਕੰਪਨੀ ਨੇ ਪੇਸ਼ ਕੀਤੀ ਦਵਾਈ
NEXT STORY