ਨਵੀਂ ਦਿੱਲੀ- ਸ਼ਰਾਬ ਘਪਲੇ ਮਾਮਲੇ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗੈਰ-ਕਾਨੂੰਨੀ ਗ੍ਰਿਫ਼ਤਾਰੀ ਖਿਲਾਫ਼ 'ਇੰਡੀਆ' ਗਠਜੋੜ ਨੇ ਜੰਤਰ-ਮੰਤਰ 'ਤੇ ਇਕ ਵੱਡੀ ਰੈਲੀ ਕੀਤੀ। ਉਨ੍ਹਾਂ ਦੇ ਸਮਰਥਨ ਵਿਚ ਇੰਡੀਆ ਗਠਜੋੜ ਦੇ ਕੁਝ ਨੇਤਾ ਸੜਕਾਂ 'ਤੇ ਉਤਰੇ ਹਨ। ਕੇਜਰੀਵਾਲ ਦੇ ਸਮਰਥਨ ਵਿਚ ਜੰਤਰ-ਮੰਤਰ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੇਜਰੀਵਾਲ ਨੂੰ ਝੂਠੇ ਕੇਸ ਵਿਚ ਜੇਲ੍ਹ ਵਿਚ ਬੰਦ ਕਰਨ ਖਿਲਾਫ਼ ਇੰਡੀਆ ਗਠਜੋੜ ਇਕਜੁੱਟ ਹੈ। ਉਨ੍ਹਾਂ ਕਿਹਾ ਕਿ ਆਵਾਜ਼ ਇਕ ਹੀ ਹੈ, ਲੋਕਤੰਤਰ ਨੂੰ ਬਚਾਉਣਾ ਹੈ, ਸੰਵਿਧਾਨ ਨੂੰ ਬਚਾਉਣਾ ਹੈ। ਮੋਦੀ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਮੁੱਖ ਮੰਤਰੀ ਮਾਨ ਨੇ ਕਿਹਾ ਕਿ 400 ਪਾਰ ਤਾਂ ਕੀ ਬੇੜਾ ਪਾਰ ਹੀ ਨਹੀਂ ਹੋਇਆ। ਅਜੇ ਵੀ ਹੰਕਾਰ ਹੈ, ਉਹ ਹੰਕਾਰ ਤੁਸੀਂ ਲੋਕ ਤੋੜੋਗੇ।
ਇਹ ਵੀ ਪੜ੍ਹੋ- ਰੁੜ੍ਹ ਗਈਆਂ ਸੜਕਾਂ, ਹਾਲਾਤ ਹੋਏ ਬੱਦਤਰ, ਮੌਤ ਦੇ ਆਗੋਸ਼ 'ਚ ਸੁੱਤੇ 45 ਲੋਕ
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਭਾਜਪਾ ਅਜਿਹੀ ਪਾਰਟੀ ਹੈ, ਜੋ ਪਾਰਟੀਆਂ ਚੋਰੀ ਕਰਦੀ ਹੈ। ਸ਼ਿਵ ਸੈਨਾ ਦਾ ਤੀਰ ਕਮਾਨ ਚੋਰੀ ਕਰ ਲਿਆ। ਸ਼ਰਦ ਪਵਾਰ ਜੀ ਦੀ ਘੜੀ ਚੋਰੀ ਕਰ ਲਈ। ਜੋ ਵੀ ਇਨ੍ਹਾਂ ਨਾਲ ਆਉਂਦਾ ਹੈ, ਉਨ੍ਹਾਂ ਨੂੰ ਇਹ ਲੋਕ ਖਾ ਜਾਂਦੇ ਹਨ। ਇਹ ਪਾਰਟੀਆਂ ਖਾਂਦੇ ਹਨ, ਅਕਾਲੀ ਦਲ ਨੂੰ ਖਾ ਗਏ। ਮਾਨ ਨੇ ਕਿਹਾ ਕਿ ਭਾਜਪਾ ਦੀ ਸਾਥੀ ਅਕਾਲੀ ਦਲ ਖ਼ਤਮ ਹੋ ਗਈ। ਇਸ ਲਈ ਇਹ ਦੇਸ਼ ਚੋਰੀ ਕਰਨ ਵਾਲੇ ਲੋਕ ਹਨ ਅਤੇ ਅਸੀਂ ਦੇਸ਼ ਬਚਾਉਣ ਵਾਲੇ। ਮਾਨ ਨੇ ਕਿਹਾ ਕਿ ਮੈਂ ਕਿਸੇ ਸਿਆਸੀ ਬੈਕਗਰਾਊਂਡ ਤੋਂ ਨਹੀਂ ਆਇਆ। ਪਿਛਲੇ ਪੌਣੇ ਤਿੰਨ ਸਾਲ ਤੋਂ ਪੰਜਾਬ ਦਾ ਮੁੱਖ ਮੰਤਰੀ ਹਾਂ, ਇਕ ਮਾਸਟਰ ਦਾ ਪੁੱਤਰ ਹਾਂ। ਮੇਰਾ ਦਾਦਾ ਕਦੇ ਸਰਪੰਚ ਨਹੀਂ ਬਣਿਆ, ਫਿਰ ਵੀ ਕੇਜਰੀਵਾਲ ਜੀ ਦੀ ਪਾਰਟੀ ਨੇ ਮੁੱਖ ਮੰਤਰੀ ਬਣਾ ਦਿੱਤਾ। ਅਜਿਹੀ ਸਟੇਟ, ਜਿਸ ਦੀ 532 ਕਿਲੋਮੀਟਰ ਦੀ ਸਰਹੱਦ ਪਾਕਿਸਤਾਨ ਨਾਲ ਲੱਗਦੀ ਹੈ। ਰੋਜ਼ਾਨਾ ਉਨ੍ਹਾਂ ਨਾਲ ਸਾਹਮਣਾ ਹੁੰਦਾ ਹੈ। ਤਿਰੰਗੇ ਦੇ ਕਫਨ ਵਿਚ ਲਿਪਟ ਕੇ ਸਾਡੇ ਬੱਚਿਆਂ ਦੀਆਂ, ਸ਼ਹੀਦਾਂ ਦੀਆਂ ਲਾਸ਼ਾਂ ਆਉਂਦੀਆਂ ਹਨ। ਉਸ ਸਟੇਟ ਦਾ ਮੁੱਖ ਮੰਤਰੀ ਬਣਾ ਰੱਖਿਆ ਹੈ, ਕਿਸ ਨੂੰ ਆਮ ਬੰਦੇ ਨੂੰ।
ਇਹ ਵੀ ਪੜ੍ਹੋ- ਵੰਦੇ ਭਾਰਤ ਟਰੇਨ 'ਚ ਵੇਟਰ ਨੇ ਪਰੋਸ ਦਿੱਤਾ ਮਾਸਾਹਾਰੀ ਭੋਜਨ, ਬਜ਼ੁਰਗ ਮੁਸਾਫਰ ਨੇ ਮਾਰੇ ਥੱਪੜ
ਮੁੱਖ ਮੰਤਰੀ ਨੇ ਕਿਹਾ ਕਿ ਆਮ ਬੰਦਾ ਹੀ ਮੋਦੀ ਸਰਕਾਰ ਨੂੰ ਪਸੰਦ ਨਹੀਂ। ਦਿੱਲੀ ਦੇ ਸਕੂਲਾਂ ਦੀ ਗੱਲ ਕਰਦੇ ਹੋਏ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਮਨੀਸ਼ ਸਿਸੋਦੀਆ ਅੱਜ ਜੇਲ੍ਹ ਵਿਚ ਬੰਦ ਹਨ, ਕਿਉਂਕਿ ਉਨ੍ਹਾਂ ਨੇ ਵਧੀਆ ਸਕੂਲ ਬਣਾਏ। ਹਸਪਤਾਲ ਬਣਾਏ ਗਏ ਤਾਂ ਸਤੇਂਦਰ ਜੈਨ ਨੂੰ ਜੇਲ੍ਹ ਵਿਚ ਬੰਦ ਕਰ ਦਿੱਤਾ ਗਿਆ। ਕਿਸੇ ਨੇ ਕਿਹਾ ਕਿ ਕੇਜਰੀਵਾਲ ਜਿੱਥੇ ਵੀ ਜਾਂਦੇ ਹਨ, ਭਾਜਪਾ ਦਾ ਸੂਪੜਾ ਸਾਫ਼ ਹੋ ਜਾਂਦਾ ਹੈ। ਇਸ ਲਈ ਉਨ੍ਹਾਂ ਨੂੰ ਜੇਲ੍ਹ 'ਚ ਬੰਦ ਕਰ ਦਿੱਤਾ ਗਿਆ। ਮਾਨ ਨੇ ਕਿਹਾ ਕਿ ਪੂਰਾ ਦੇਸ਼ ਪੁੱਛ ਰਿਹਾ ਹੈ ਕਿ ਕੇਜਰੀਵਾਲ ਜੀ ਦਾ ਕਸੂਰ ਕੀ ਹੈ? ਉਹ ਬੰਦਾ ਫਿਰ ਵੀ ਦੇਸ਼ ਲਈ ਲੜ ਰਿਹਾ ਹੈ। ਸਕੂਲ ਬਣਾ ਦਿੱਤੇ, ਹਸਪਤਾਲ ਬਣਾ ਦਿੱਤੇ, ਬਿਜਲੀ ਫਰੀ ਕਰ ਦਿੱਤੀ। ਕਸੂਰ ਕੀ ਹੋ ਗਿਆ? ਸੀ. ਬੀ. ਆਈ. ਮੁੱਕਰ ਗਈ, ਈਡੀ ਮੁੱਕਰ ਗਈ।
ਇਹ ਵੀ ਪੜ੍ਹੋ- ਘਰ 'ਚ ਦੋ ਦਿਨ ਪਹਿਲਾਂ ਰੱਖੀ ਨੌਕਰਾਣੀ ਕਰ ਗਈ ਕਾਰਾ, ਮਾਲਕਣ ਨੂੰ ਬੰਧਕ ਬਣਾ ਲੁੱਟੇ 45 ਲੱਖ ਦੇ ਗਹਿਣੇ
ਡਾਕਟਰ ਦੀ ਕਲੀਨਿਕ ਤੋਂ ਹਥਿਆਰ ਬਰਾਮਦ, ਤਿੰਨ ਗ੍ਰਿਫ਼ਤਾਰ
NEXT STORY