ਨਵੀਂ ਦਿੱਲੀ– ਭਾਰਤ ਬਾਇਓਟੈੱਕ ਨੇ ਆਪਣੀ ਕੋਵੈਕਸੀਨ ਦਵਾਈ (Covaxin) ਨੂੰ ਲੈ ਕੇ ਫੈਕਟਸ਼ੀਟ ਜਾਰੀ ਕੀਤੀ ਹੈ। ਕੰਪਨੀ ਨੇ ਸਾਈਡ ਇਫੈਕਟ ਨੂੰ ਲੈ ਕੇ ਕਿਹਾ ਹੈ ਕਿ ਜੇਕਰ ਕਿਸੇ ਦੀ ਇਮਿਊਨਿਟੀ ਕਮਜ਼ੋਰ ਹੈ ਜਾਂ ਪਹਿਲਾਂ ਤੋਂ ਕੋਈ ਬੀਮਾਰੀ ਹੈ ਤਾਂ ਉਹ ਕੋਵੈਕਸੀਨ ਦੀ ਡੋਜ਼ ਨਾ ਲਵੇ। ਦਰਅਸਲ ਕੋਵੈਕਸੀਨ ਨੂੰ ਡਰੱਗ ਕੰਟਰੋਲ ਆਫ ਇੰਡੀਆ (DCGI) ਦੁਆਰਾ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ਮਿਲਣ ਦੀ ਕਈ ਲੋਕ ਆਲੋਚਨਾ ਕਰ ਰਹੇ ਹਨ। ਇਸ ’ਤੇ ਭਾਰਤ ਬਾਇਓਟੈੱਕ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ (MD) ਕ੍ਰਿਸ਼ਣਾ ਏਲਾ ਨੇ ਕਿਹਾ ਕਿ ਕੋਵੈਕਸੀਨ 200 ਫੀਸਦੀ ਸੁਰੱਖਿਅਤ ਹੈ ਅਤੇ ਅਸੀਂ ਵਿਗਿਆਨ ਨੂੰ ਗੰਭੀਰਤਾ ਨਾਲ ਲੈਂਦੇ ਹਾਂ। ਏਲਾ ਨੇ ਕਿਹਾ ਕਿ ਸਾਨੂੰ ਵੈਕਸੀਨ ਬਣਾਉਣ ਦਾ ਅਨੁਭਵ ਹੈ। ਨਾਲ ਹੀ ਕੰਪਨੀ ਨੇ ਕਿਹਾ ਕਿ ਹਾਂ ਜੇਕਰ ਕਿਸੇ ਦਾ ਇਮਿਊਨਿਟੀ ਸਿਸਟਮ ਕੰਮਜ਼ੋਰ ਹੈ ਅਤੇ ਕੋਈ ਪਹਿਲਾਂ ਤੋਂ ਕਿਸੇ ਬੀਮਾਰੀ ਦੀ ਦਵਾਈ ਲੈ ਰਿਹਾ ਹੈ ਤਾਂ ਅਜਿਹੇ ਲੋਕ ਫਿਲਹਾਲ ਕੋਵੈਕਸੀਨ ਨਾ ਲੈਣ।
ਭਾਰਤ ਬਾਇਓਟੈੱਕ ਮੁਤਾਬਕ- ਇਹ ਲੋਕ ਵੀ ਨਾ ਲਗਵਾਉਣ ਕੋਵੈਕਸੀਨ
1. ਜਿਨ੍ਹਾਂ ਨੂੰ ਐਲਰਜੀ ਦੀ ਸ਼ਿਕਾਇਤ ਰਹੀ ਹੈ।
2. ਬੁਖਾਰ ਹੋਣ ’ਤੇ ਨਾ ਲਗਵਾਓ ਕੋਵੈਕਸੀਨ।
3. ਜੋ ਲੋਕ ਬਲੀਡਿੰਗ ਡਿਸਆਰਡਰ ਨਾਲ ਪੀੜਤ ਹਨ ਜਾਂ ਖੂਨ ਪਤਲਾ ਕਰਨ ਦੀ ਦਵਾਈ ਲੈ ਰਹੇ ਹਨ।
4. ਗਰਭਵਤੀ ਬੀਬੀਆਂ ਜਾਂ ਜੋ ਬੀਬੀਆਂ ਬੱਚਿਆਂ ਨੂੰ ਆਪਣਾ ਦੁੱਧ ਪਿਲਾਉਂਦੀਆਂ ਹਨ।
5. ਇਸ ਤੋਂ ਇਲਾਵਾ ਸਿਹਤ ਸੰਬੰਧੀ ਗੰਭੀਰ ਮਾਮਲਿਆਂ ’ਚ ਕੋਵੈਕਸੀਨ ਨਹੀਂ ਲਗਵਾਉਣੀ ਚਾਹੀਦੀ, ਇਸ ਬਾਰੇ ਪਹਿਲਾਂ ਹੀ ਪੂਰੀ ਜਾਣਕਾਰੀ ਵੈਕਸੀਨੇਸ਼ਨ ਅਧਿਕਾਰੀ ਨੂੰ ਦੇਣੀ ਚਾਹੀਦੀ ਹੈ।
ਭਾਰਤ ਬਾਇਓਟੈੱਕ ਦਾ ਕਹਿਣਾ ਹੈ ਕਿ ਜਦੋਂ ਤੁਸੀਂ ਵੈਕਸੀਨ ਲਗਵਾ ਰਹੇ ਹੋ ਤਾਂ ਅਜਿਹੀਆਂ ਗੱਲਾਂ ਦੀ ਜਾਣਕਾਰੀ ਤੁਹਾਨੂੰ ਵੈਕਸੀਨੇਸ਼ਨ ਅਧਿਕਾਰੀ ਨੂੰ ਦੇਣੀ ਚਾਹੀਦੀ ਹੈ। ਜੇਕਰ ਕਿਸੇ ਬੀਮਾਰੀ ਕਾਰਨ ਤੁਹਾਡੀ ਦਵਾਈ ਚੱਲ ਰਹੀ ਹੈ ਤਾਂ ਇਸ ਦੀ ਜਾਣਕਾਰੀ ਵੀ ਤੁਹਾਨੂੰ ਦੇਣੀ ਚਾਹੀਦੀ ਹੈ। ਯਾਨੀ ਵੈਕਸੀਨ ਲਗਵਾਉਣ ਤੋਂ ਪਹਿਲਾਂ ਆਪਣੇ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਦੇਣੀ ਹੋਵੇਗੀ।
ਸਾਈਡ ਇਫੈਕਟ ਹੋਣ ’ਤੇ ਮਿਲੇਗਾ ਮੁਆਵਜ਼ਾ
ਕੇਂਦਰ ਸਰਕਾਰ ਨੇ ਭਾਰਤ ਬਾਇਓਟੈੱਕ ਕੋਲੋਂ ਕੋਰੋਨਾ ਵੈਕਸੀਨ ਦੀਆਂ 55 ਲੱਖ ਡੋਜ਼ ਖਰੀਦੀਆਂ ਹਨ। ਉਥੇ ਹੀ ਭਾਰਤ ਬਾਇਓਟੈੱਕ ਨੇ ਐਲਾਨ ਕੀਤਾ ਹੈ ਕਿ ਕੋਵੈਕਸੀਨ ਲਗਾਏ ਜਾਣ ਤੋਂ ਬਾਅਦ ਜੇਕਰ ਸਾਈਡ ਇਫੈਕਟ ਸਾਹਮਣੇ ਆਉਂਦੇ ਹਨ ਤਾਂ ਕੰਪਨੀ ਮੁਆਵਜ਼ਾ ਦੇਵੇਗੀ। ਕੰਪਨੀ ਨੇ ਕਿਹਾ ਕਿ ਵੈਕਸੀਨ ਲਗਵਾਉਣ ਤੋਂ ਪਹਿਲਾਂ ਸ਼ਖ਼ਸ ਨੂੰ ਇਕ ਕੰਸੈਂਟ ਫਾਰਮ (ਸਹਿਮਤੀ ਪੱਤਰ) ’ਤੇ ਦਸਤਖਤ ਵੀ ਕਰਨਾ ਹੋਵੇਗਾ। ਕੰਪਨੀ ਨੇ ਕਿਹਾ ਕਿ ਕਿਸੇ ਅਣਹੋਣੀ ਦੀ ਹਾਲਤ ’ਚ ਕੰਪਨੀ ਵਲੋਂ ਮੁਆਵਜ਼ਾ ਦਿੱਤਾ ਜਾਵੇਗਾ।
ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ, ਹੁਣ 'ਪਰਾਕ੍ਰਮ ਦਿਵਸ' ਦੇ ਰੂਪ 'ਚ ਮਨਾਇਆ ਜਾਵੇਗਾ ਨੇਤਾਜੀ ਸੁਭਾਸ਼ ਦਾ ਜਨਮ ਦਿਨ
NEXT STORY