ਕੋਲਕਾਤਾ— ਤ੍ਰਿਣਮੂਲ ਕਾਂਗਰਸ ਸੁਪਰੀਮੋ ਮਮਤਾ ਬੈਨਰਜੀ ਨੇ ਹਾਈ-ਪ੍ਰੋਫਾਈਲ ਭਵਾਨੀਪੁਰ ਜ਼ਿਮਨੀ ਚੋਣ ’ਚ 58 ਹੜਾਰ ਤੋਂ ਵੱਧ ਸੀਟਾਂ ਨਾਲ ਜਿੱਤ ਹਾਸਲ ਕਰਨ ਨਾਲ ਹੀ ਮੁੁੱਖ ਮੰਤਰੀ ਦਾ ਅਹੁਦਾ ਸੁਰੱਖਿਅਤ ਕਰ ਲਿਆ ਹੈ। ਬੈਨਰਜੀ ਨੇ ਆਪਣੀ ਮੁਕਾਬਲੇਬਾਜ਼ ਭਾਜਪਾ ਪਾਰਟੀ ਦੀ ਪਿ੍ਰਅੰਕਾ ਟਿਬਰੇਵਾਲ ਨੂੰ 58,832 ਵੋਟਾਂ ਨਾਲ ਹਰਾਇਆ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਭਵਾਨੀਪੁਰ ਤੋਂ ਜਿੱਤ ਦੀ ‘ਤਿਕੜੀ’ ਬਣਾ ਲਈ ਹੈ। ਮਾਕਸਵਾਦੀ ਕਮਿਊਨਿਸਟ ਪਾਰਟੀ (ਮਾਕਪਾ) ਦੇ ਸ਼੍ਰੀਜੀਵ ਬਿਸਵਾਸ ਤੀਜੇ ਨੰਬਰ ’ਤੇ ਰਹੇ। ਪਿ੍ਰਅੰਕਾ ਨੂੰ 26,320 ਵੋਟਾਂ ਪਈਆਂ, ਜਦਕਿ ਮਾਕਪਾ ਉਮੀਦਵਾਰ ਸ਼੍ਰੀਜੀਵ ਨੂੰ 4201 ਵੋਟਾਂ ਹਾਸਲ ਹੋਈਆਂ ਹਨ।
ਇਹ ਵੀ ਪੜ੍ਹੋ : ਜ਼ਿਮਨੀ ਚੋਣਾਂ ਨਤੀਜੇ: ਭਵਾਨੀਪੁਰ ਸੀਟ ’ਤੇ ਮਮਤਾ ਦੀ ਵੱਡੀ ਜਿੱਤ, ਭਾਜਪਾ ਦੀ ਪ੍ਰਿਯੰਕਾ ਨੂੰ ਦਿੱਤੀ ਮਾਤ
ਓਧਰ ਮਮਤਾ ਬੈਨਰਜੀ ਦੀ ਜਿੱਤ ਦੀ ਖੁਸ਼ੀ ’ਚ ਬੰਗਾਲ ’ਚ ਖੁਸ਼ੀ ਨਾਲ ਸਮਰਥਕ ਝੂਮ ਉਠੇ। ਮਮਤਾ ਬੈਨਰਜੀ ਦੇ ਘਰ ਦੇ ਬਾਹਰ ਬੀਬੀਆਂ ਖੁਸ਼ੀ ’ਚ ਸ਼ੰਖ ਵਜਾਉਂਦੀਆਂ ਨਜ਼ਰ ਆਈਆਂ। ਇਸ ਦੇ ਨਾਲ ਹੀ ਸਮਰਥਕ ਜਿੱਤ ਦੇ ਜਸ਼ਨ ’ਚ ਇਕ-ਦੂਜੇ ਦੇ ਰੰਗ ਲਾਉਂਦੇ ਨਜ਼ਰ ਆਏ। ਬਸ ਇੰਨਾ ਹੀ ਨਹੀਂ ਮਮਤਾ ਬੈਨਰਜੀ ਦੇ ਜਿੱਤਣ ਮਗਰੋਂ ਸਿੱਖ ਭਾਈਚਾਰੇ ’ਚ ਵੀ ਵੱਖਰੀ ਖੁਸ਼ੀ ਦਿੱਸੀ। ਸਿੱਖ ਸਮਰਥਕਾਂ ਨੇ ਵੀ ਜਿੱਤ ਦਾ ਜਸ਼ਨ ਮਨਾਇਆ। ਸੜਕਾਂ ’ਤੇ ਲੋਕਾਂ ਦੀ ਵੱਡੀ ਭੀੜ ਨੇ ਨੱਚ ਕੇ ਜਿੱਤ ਦਾ ਜਸ਼ਨ ਮਨਾਇਆ।
ਇਹ ਵੀ ਪੜ੍ਹੋ : ਜ਼ਿਮਨੀ ਚੋਣਾਂ ਨਤੀਜੇ: ਰੁਝਾਨਾਂ ’ਚ ਮਮਤਾ ‘ਦੀਦੀ’ ਅੱਗੇ, ਜਸ਼ਨ ’ਚ ਡੁੱਬੇ TMC ਸਮਰਥਕ
ਜ਼ਿਕਰਯੋਗ ਹੈ ਕਿ ਮਮਤਾ ਨੇ 5 ਮਈ 2021 ਨੂੰ ਤੀਜੀ ਵਾਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ। ਇਕ ਜ਼ਰੂਰੀ ਪ੍ਰਕਿਰਿਆ ਦੇ ਰੂਪ ਵਿਚ ਉਨ੍ਹਾਂ ਨੂੰ 6 ਮਹੀਨੇ ਦੇ ਅੰਦਰ ਯਾਨੀ ਕਿ 5 ਨਵੰਬਰ ਤੱਕ ਵਿਧਾਨ ਸਭਾ ਦਾ ਮੈਂਬਰ ਚੁਣਿਆ ਜਾਣਾ ਹੈ। ਸੀਨੀਅਰ ਰਾਜ ਨੇਤਾ ਸ਼ੋਭਨਦੇਵ ਚੱਟੋਪਾਧਿਆਏ ਨੇ ਭਵਾਨੀਪੁਰ ਵਿਧਾਨ ਸਭਾ ਸੀਟ ਛੱਡ ਦਿੱਤੀ ਸੀ, ਤਾਂ ਕਿ ਮਮਤਾ ਮੁੱਖ ਮੰਤਰੀ ਦੇ ਰੂਪ ਵਿਚ ਆਪਣਾ ਤੀਜਾ ਕਾਰਜਕਾਲ ਅੱਗੇ ਵਧਾ ਸਕੇ।
ਇਹ ਵੀ ਪੜ੍ਹੋ : ਜ਼ਿਮਨੀ ਚੋਣਾਂ ਨਤੀਜੇ: ਮਮਤਾ ਬੈਨਰਜੀ ਨੇ ਬਣਾਈ ਲੀਡ, ਅਖਿਲੇਸ਼ ਯਾਦਵ ਨੇ ਦਿੱਤੀ ਵਧਾਈ
ਭਵਾਨੀਪੁਰ ਮਮਤਾ ਬੈਨਰਜੀ ਦਾ ਵਿਧਾਨ ਸਭਾ ਖੇਤਰ ਗੜ੍ਹ ਅਤੇ ਘਰ ਵੀ ਹੈ। ਸਾਲ 2011 ਵਿਚ ਭਵਾਨੀਪੁਰ ਸੀਟ ਤੋਂ ਮਮਤਾ ਨੇ ਮਾਕਪਾ ਦੀ ਨੰਦਿਨੀ ਮੁਖਰਜੀ ਨੂੰ 54,213 ਵੋਟਾਂ ਨਾਲ ਹਰਾ ਕੇ ਜ਼ਿਮਨੀ ਚੋਣ ਜਿੱਤੀ ਸੀ। ਇਸ ਤੋਂ ਬਾਅਦ 2016 ਵਿਚ ਉਹ ਭਵਾਨੀਪੁਰ ਸੀਟ ਤੋਂ ਮੁੜ ਚੁਣੀ ਗਈ। ਉਨ੍ਹਾਂ ਨੇ ਆਪਣੇ ਮੁਕਾਬਲੇਬਾਜ਼ ਕਾਂਗਰਸ ਦੀ ਉਮੀਦਵਾਰ ਦੀਪਾ ਦਾਸਮੁੰਸ਼ੀ ਨੂੰ 25,301 ਵੋਟਾਂ ਨਾਲ ਹਰਾ ਕੇ ਜਿੱਤ ਦਾ ਸਿਲਸਿਲਾ ਬਰਕਰਾਰ ਰੱਖਿਆ।
ਜ਼ਿਮਨੀ ਚੋਣਾਂ ਨਤੀਜੇ: ਭਵਾਨੀਪੁਰ ਸੀਟ ’ਤੇ ਮਮਤਾ ਦੀ ਵੱਡੀ ਜਿੱਤ, ਭਾਜਪਾ ਦੀ ਪ੍ਰਿਯੰਕਾ ਨੂੰ ਦਿੱਤੀ ਮਾਤ
NEXT STORY