ਲਖਨਊ - ਯੂ. ਪੀ. ਵਿਜੀਲੈਂਸ ਨੇ ਐੱਨ. ਆਰ. ਐੱਚ. ਐੱਮ. ਘਪਲਾ ਅਤੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ’ਚ ਬਹਿਰਾਈਚ ਦੇ ਪਯਾਗਪੁਰ ਦੇ ਸਾਬਕਾ ਵਿਧਾਇਕ ਮੁਕੇਸ਼ ਸ਼੍ਰੀਵਾਸਤਵ ਉਰਫ ਗਿਆਨੇਂਦਰ ਪ੍ਰਤਾਪ ਸ਼੍ਰੀਵਾਸਤਵ ਨੂੰ ਲਖਨਊ ਤੋਂ ਗ੍ਰਿਫਤਾਰ ਕਰ ਲਿਆ। ਉਨ੍ਹਾਂ ਨੂੰ ਵੈੱਵ ਮਾਲ ਨੇੜਿਓਂ ਹਿਰਾਸਤ ’ਚ ਲੈਣ ਤੋਂ ਬਾਅਦ ਮੈਡੀਕਲ ਜਾਂਚ ਲਈ ਸਿਵਲ ਹਸਪਤਾਲ ਲਿਜਾਇਆ ਗਿਆ। ਵਿਜੀਲੈਂਸ ਅਨੁਸਾਰ ਜਾਂਚ ’ਚ ਪਾਇਆ ਗਿਆ ਕਿ ਸਾਬਕਾ ਵਿਧਾਇਕ ਨੇ ਆਪਣੇ ਕਾਰਜਕਾਲ ਦੌਰਾਨ ਆਮਦਨ ਦੇ ਜਾਇਜ਼ ਸਰੋਤਾਂ ਤੋਂ ਵੱਧ ਜਾਇਦਾਦ ਇਕੱਠੀ ਕੀਤੀ। ਇਸ ਸਬੰਧ ’ਚ ਉਨ੍ਹਾਂ ਖਿਲਾਫ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਸਾਬਕਾ ਵਿਧਾਇਕ ਖਿਲਾਫ ਸ਼ਰਾਵਸਤੀ, ਬਲਰਾਮਪੁਰ ਅਤੇ ਗੋਂਡਾ ’ਚ ਐੱਨ. ਆਰ. ਐੱਚ. ਐੱਮ. ਘਪਲੇ ਨਾਲ ਜੁੜੇ ਮਾਮਲਿਆਂ ’ਚ ਵੀ ਪਹਿਲਾਂ ਤੋਂ ਮੁਕੱਦਮੇ ਦਰਜ ਹਨ। ਵਿਜੀਲੈਂਸ ਦਾ ਕਹਿਣਾ ਹੈ ਕਿ ਇਨ੍ਹਾਂ ਮਾਮਲਿਆਂ ’ਚ ਵੱਡੇ ਪੱਧਰ ’ਤੇ ਵਿੱਤੀ ਬੇਨਿਯਮੀਆਂ ਦੇ ਦੋਸ਼ਾਂ ਦੀ ਜਾਂਚ ਜਾਰੀ ਹੈ ਅਤੇ ਹੋਰ ਮੁਲਜ਼ਮਾਂ ਦੀ ਭੂਮਿਕਾ ਵੀ ਜਾਂਚੀ ਜਾ ਰਹੀ ਹੈ। ਜਾਂਚ ’ਚ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ’ਤੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਨ੍ਹਾਂ 4 ਰਾਸ਼ੀਆਂ 'ਤੇ ਹਮੇਸ਼ਾ ਮਿਹਰਬਾਨ ਰਹਿੰਦੇ ਨੇ ਭਗਵਾਨ ਵਿਸ਼ਨੂੰ! ਮਿਲਦੀ ਹੈ ਸੁਖ-ਸਮ੍ਰਿੱਧੀ ਤੇ ਬੇਹਿਸਾਬ ਆਉਂਦੈ ਪੈਸਾ
NEXT STORY