ਕੋਲਕਾਤਾ (ਏਜੰਸੀ) - ਪੱਛਮੀ ਬੰਗਾਲ ਦੇ ਦੱਖਣੀ 24 ਪਰਗਨਾ ਜ਼ਿਲ੍ਹੇ ਦੇ ਡਾਇਮੰਡ ਹਾਰਬਰ ਇਲਾਕੇ ’ਚ ਤ੍ਰਿਣਮੂਲ ਕਾਂਗਰਸ ਦੇ ਇਕ ਬਾਗੀ ਵਿਧਾਇਕ ਦੇ ਦਫ਼ਤਰ ’ਚੋਂ ਇਕ ਕਰੋੜ ਰੁਪਏ ਤੋਂ ਵੱਧ ਦੀ ਨਕਦੀ ਜ਼ਬਤ ਕੀਤੀ ਗਈ। ਪੁਲਸ ਨੇ ਇਸ ਸਬੰਧੀ ਇਹ ਜਾਣਕਾਰੀ ਦਿੱਤੀ। ਡਾਇਮੰਡ ਹਾਰਬਰ ਦੇ ਸਰਿਸ਼ਾ ਇਲਾਕੇ ’ਚ ਸਥਾਨਕ ਟੀ. ਐੱਮ. ਸੀ. ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਦੇ ਗ੍ਰਿਫਤਾਰ ਸਹਿਯੋਗੀ ਸੁਮਿਤ ਰਾਏ ਤੋਂ ਪੁੱਛਗਿੱਛ ਤੋਂ ਬਾਅਦ ਮਗਰਾਹਾਟ ਪੱਛਮ ਦੇ ਵਿਧਾਇਕ ਸ਼ਮੀਮ ਅਹਿਮਦ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਗਈ ਅਤੇ ਉੱਥੋਂ ਕੁਝ ਚੀਜ਼ਾਂ ਜ਼ਬਤ ਕੀਤੀਆਂ ਗਈਆਂ।
ਇਹ ਵੀ ਪੜ੍ਹੋ: ਮਹਿੰਗੀ ਹੋਈ ਖੰਡ, ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਮਹਿੰਗਾਈ ਦੀ ਮਾਰ, ਜਾਣੋ ਪ੍ਰਚੂਨ ਰੇਟ
ਇਸ ਮਾਮਲੇ ਦੇ ਸਬੰਧ ਵਿਚ ਡਾਇਮੰਡ ਹਾਰਬਰ ਪੁਲਸ ਜ਼ਿਲ੍ਹੇ ਦੇ ਐਡੀਸ਼ਨਲ ਪੁਲਸ ਸੁਪਰਡੈਂਟ ਅਭਿਸ਼ੇਕ ਮਜੂਮਦਾਰ ਨੇ ਇਕ ਪ੍ਰੈੱਸ ਕਾਨਫਰੰਸ ’ਚ ਇਸ ਜ਼ਬਤੀ ਦੀ ਪੁਸ਼ਟੀ ਕੀਤੀ ਅਤੇ ਦੱਸਿਆ ਕਿ ਇਹ ਜਗ੍ਹਾ ਅਹਿਮਦ ਦਾ ਦਫ਼ਤਰ ਹੈ। ਪੁਲਸ ਸਰੋਤਾਂ ਨੇ ਦੱਸਿਆ ਕਿ ਕਥਿਤ ਵਿੱਤੀ ਬੇਨਿਯਮੀਆਂ ਦੇ ਸਿਲਸਿਲੇ ’ਚ ਪੁਲਸ ਹਿਰਾਸਤ ’ਚ ਮੌਜੂਦ ਰਾਏ ਤੋਂ ਲੈਣ-ਦੇਣ ਦਾ ਵੇਰਵਾ ਜਾਣਨ ਲਈ ਪੁੱਛਗਿੱਛ ਕੀਤੀ ਜਾ ਰਹੀ ਹੈ। ਵਿਧਾਇਕ ਨੇ ਜ਼ਬਤੀ ਬਾਰੇ ਪੁੱਛੇ ਸਵਾਲਾਂ ਦਾ ਕੋਈ ਜਵਾਬ ਨਹੀਂ ਦਿੱਤਾ।
ਇਹ ਵੀ ਪੜ੍ਹੋ: ਦੀਵਾਲੀ ਦੇ ਤਿਉਹਾਰ ਮੌਕੇ ਘਰ 'ਚੋਂ ਬਾਹਰ ਕੱਢ ਕੇ ਸੁੱਟੋ ਇਹ ਚੀਜ਼ਾਂ, ਨਹੀਂ ਤਾਂ ਆ ਜਾਵੇਗੀ ਪੈਸਿਆਂ ਦੀ ਤੰਗੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਬਾਲ ਸ਼ੋਸ਼ਣ, ਜਬਰ-ਜ਼ਿਨਾਹ ਦੇ ਮਾਮਲਿਆਂ ਨਾਲ ਨਜਿੱਠਣ ਲਈ 850 ਅਦਾਲਤਾਂ ਦੇ ਵਿਸਥਾਰ ਨੂੰ ਸਰਕਾਰ ਦੀ ਮਨਜ਼ੂਰੀ
NEXT STORY