ਸੋਨੀਪਤ- ਹਰਿਆਣਵੀ ਸੰਗੀਤ ਜਗਤ ਤੋਂ ਇਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਦਰਅਸਲ ਬਰੋਦਾ ਰੋਡ ’ਤੇ ਆਪਣੇ ਫਾਰਮ ਹਾਊਸ ਦੀ ਨਿਰਮਾਣ ਸਾਈਟ ‘ਤੇ ਦੋਸਤਾਂ ਨਾਲ ਬੈਠੇ ਗਾਇਕ ਮੀਤਾ ਬਰੋਦਾ ‘ਤੇ ਵੀਰਵਾਰ ਰਾਤ ਗੋਲੀਆਂ ਚਲਾਈਆਂ ਗਈਆਂ। ਹਮਲੇ ਦੌਰਾਨ ਤੀਜੀ ਗੋਲੀ ਸਿੱਧਾ ਮੀਤਾ ਬਰੋਦਾ ਨੂੰ ਨਿਸ਼ਾਨਾ ਬਣਾ ਕੇ ਚਲਾਈ ਗਈ, ਪਰ ਮਿਸਫਾਇਰ ਹੋਣ ਕਰਕੇ ਉਹ ਬਚ ਗਏ।
ਇਹ ਵੀ ਪੜ੍ਹੋ: ਦੁਖਦ ਖਬਰ; ਮਸ਼ਹੂਰ ਬਾਲੀਵੁੱਡ ਗਾਇਕ ਦੀ ਹੋਈ ਮੌਤ, ਸੰਗੀਤ ਜਗਤ ‘ਚ ਸੋਗ ਦੀ ਲਹਿਰ

ਦੱਸਿਆ ਜਾ ਰਿਹਾ ਹੈ ਕਿ ਜਦੋਂ ਮੀਤਾ ਆਪਣੇ ਦੋਸਤਾਂ ਨਾਲ ਬੈਠੇ ਹੋਏ ਸਨ ਤਾਂ ਇਸ ਦੌਰਾਨ ਪਿੰਡ ਦੇ ਕੁਝ ਨੌਜਵਾਨ ਉੱਥੇ ਆਏ। ਉਨ੍ਹਾਂ ਨੇ ਮੀਤਾ ਨਾਲ ਗਾਲੀ-ਗਲੌਚ ਕਰਨੀ ਸ਼ੁਰੂ ਕਰ ਦਿੱਤੀ। ਥੋੜ੍ਹੀ ਦੇਰ ਬਾਅਦ ਉਨ੍ਹਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। 2 ਗੋਲੀਆਂ ਹਵਾ ਵਿਚ ਮਾਰੀ ਗਈਆਂ, ਜਦਕਿ ਤੀਜੀ ਗੋਲੀ ਮੀਤਾ ਨੂੰ ਨਿਸ਼ਾਨਾ ਬਣਾ ਕੇ ਚਲਾਈ ਗਈ, ਜੋ ਮਿਸਫਾਇਰ ਹੋ ਗਈ। ਇਸ ਹਮਲੇ ਵਿੱਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ, ਪਰ ਇਸ ਘਟਨਾ ਨਾਲ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ।
ਇਹ ਵੀ ਪੜ੍ਹੋ: ਇਹ ਕਲਾਕਾਰ ਬਣੇਗਾ ਰਾਜ ਸਭਾ ਮੈਂਬਰ, ਭਲਕੇ ਚੁੱਕੇਗਾ ਸਹੁੰ

ਪੁਲਸ ਵੱਲੋਂ ਜਾਂਚ ਜਾਰੀ
ਘਟਨਾ ਦੀ ਸੂਚਨਾ ਮਿਲਦਿਆਂ ਪੁਲਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਪੂਰੀ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ। ਪੁਲਸ ਦੀ ਸ਼ੁਰੂਆਤੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਘਟਨਾ ਪਿੱਛੇ ਪੁਰਾਣੀ ਰਾਜਨੀਤਿਕ ਰੰਜਿਸ਼ ਹੈ। ਪਿੰਡ ਬਰੋਦਾ ਦੇ ਮੰਜੀਤ ਨਾਮਕ ਵਿਅਕਤੀ ਉੱਤੇ ਮੀਤਾ ‘ਤੇ ਗੋਲੀ ਚਲਾਉਣ ਦਾ ਦੋਸ਼ ਲਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਵਿਧਾਨ ਸਭਾ ਚੋਣਾਂ ਦੌਰਾਨ, ਮੀਤਾ ਅਤੇ ਦੋਸ਼ੀ ਪੱਖ ਵਿਚਕਾਰ ਚੋਣ ਸਮਰਥਨ ਨੂੰ ਲੈ ਕੇ ਤਣਾਅ ਬਣਿਆ ਸੀ। ਇੱਕ ਪੱਖ ਕਾਂਗਰਸ ਉਮੀਦਵਾਰ ਦੇ ਨਾਲ ਸੀ, ਜਦਕਿ ਦੂਜਾ ਕਿਸੇ ਹੋਰ ਉਮੀਦਵਾਰ ਦੇ ਹੱਕ ਵਿੱਚ।
ਇਹ ਵੀ ਪੜ੍ਹੋ: ਸਿਰਫ਼ 9 ਸਕਿੰਟ ਦੇ 'ਸੀਨ' ਕਾਰਨ ਬਰਬਾਦ ਹੋਇਆ ਅਦਾਕਾਰ ਦਾ ਕਰੀਅਰ, ਦੇਸ਼ ਛੱਡਣ ਲਈ ਹੋਣਾ ਪਿਆ ਮਜਬੂਰ
ਮੀਤਾ ਬਰੋਦਾ ਨੇ ਕੀ ਕਿਹਾ?
ਮੀਤਾ ਨੇ ਹਮਲੇ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ ਕਿਹਾ, “ਇਹ ਸਾਫ਼ ਤੌਰ 'ਤੇ ਇੱਕ ਰਾਜਨੀਤਿਕ ਸਾਜ਼ਿਸ਼ ਹੈ। ਜੇਕਰ ਗੋਲੀ ਮਿਸ ਨਾ ਹੁੰਦੀ ਤਾਂ ਅੱਜ ਕਿਸੇ ਹੋਰ ਖ਼ਬਰ ਦਾ ਹਿੱਸਾ ਬਣ ਜਾਂਦਾ।”
ਇਹ ਵੀ ਪੜ੍ਹੋ: ਫੇਸਬੁੱਕ ਅਤੇ ਇੰਸਟਾਗ੍ਰਾਮ ਨੂੰ ਲੈ ਕੇ ਆਈ ਵੱਡੀ ਅਪਡੇਟ, ਸਿਰਫ ਇਕ 'ਟੈਪ' ਨਾਲ ਬਲੌਕ ਹੋ ਜਾਵੇਗਾ ਅਕਾਊਂਟ
ਮੀਤਾ ਬਰੋਦਾ ਬਾਰੇ ਕੁਝ ਜਾਣਕਾਰੀ
ਮੀਤਾ ਬਰੋਦਾ ਹਰਿਆਣਾ ਦੇ ਪ੍ਰਸਿੱਧ ਲੋਕ ਗਾਇਕ ਹਨ। ਉਨ੍ਹਾਂ ਦੇ ਕਈ ਗੀਤ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕੇ ਹਨ।
ਇਹ ਵੀ ਪੜ੍ਹੋ: OMG! ਪ੍ਰਿਯੰਕਾ ਚੋਪੜਾ ਦੀ 3 ਸਕਿੰਟਾਂ ਦੀ Intimate clip ਹੋਈ ਵਾਇਰਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜ਼ਮੀਨ ਖਰੀਦਣਾ ਹੋਇਆ ਮਹਿੰਗਾ, ਅਗਲੇ ਮਹੀਨੇ ਕੁਲੈਕਟਰ ਰੇਟਾਂ 'ਚ ਹੋਵੇਗਾ ਵਾਧਾ
NEXT STORY