ਇੰਟਰਨੈਸ਼ਨਲ ਡੈਸਕ- ਅਮਰੀਕਾ ਤੋਂ ਇਕ ਦਿਲ ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਕੈਲੀਫੋਰਨੀਆ ਵਿਖੇ ਇਕ ਭਾਰਤੀ ਮੂਲ ਦੇ ਨੌਜਵਾਨ ਵਰੁਣ ਸੁਰੇਸ਼ (29) ‘ਤੇ ਇਕ 71 ਸਾਲਾ ਜਿਣਸੀ ਅਪਰਾਧੀ ਡੇਵਿਡ ਬ੍ਰਿਮਰ ਦਾ ਕਤਲ ਕਰ ਦਿੱਤਾ ਹੈ। ਪੁਲਸ ਦੀ ਮੁੱਢਲੀ ਪੁੱਛਗਿੱਛ ਦੌਰਾਨ ਵਰੁਣ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ।

ਪੁਲਸ ਦੇ ਅਨੁਸਾਰ, ਸੁਰੇਸ਼ ਨੇ ਕੈਲੀਫੋਰਨੀਆ ਦੀ ਮੀਗਨਜ਼ ਲਾਅ ਡੇਟਾਬੇਸ ਦੀ ਵਰਤੋਂ ਕਰਕੇ ਬ੍ਰਿਮਰ ਦਾ ਪਤਾ ਲਗਾਇਆ ਸੀ। ਉਹਹ ਖੁਦ ਨੂੰ ਪਬਲਿਕ ਅਕਾਊਂਟੈਂਟ ਦੱਸ ਕੇ ਬ੍ਰਿਮਰ ਦੇ ਘਰ ਵਿਚ ਦਾਖਲ ਹੋਇਆ। ਫਿਰ ਉਸ ਨੇ ਚਾਕੂ ਨਾਲ ਬ੍ਰਿਮਰ ਦਾ ਪਿੱਛਾ ਕੀਤਾ ਤੇ ਉਸ ਦੀ ਗਰਦਨ ਤੇ ਛਾਤੀ 'ਤੇ ਵਾਰ ਕੀਤੇ। ਉਸ ਨੇ ਇਸ ਪਿੱਛੋਂ ਬ੍ਰਿਮਰ ਨੂੰ ਆਪਣੇ ਕੀਤੇ ਲਈ ਪਛਤਾਉਣ ਲਈ ਵੀ ਕਿਹਾ, ਜਿਸ ਤੋਂ ਬਾਅਦ ਉਸ ਨੇ ਉਸ ਦੀ ਗਰਦਣ 'ਤੇ ਚਾਕੂ ਨਾਲ ਵਾਰ ਕਰ ਕੇ ਉਸ ਦੀ ਜੀਵਨਲੀਲਾ ਮੁਕਾ ਦਿੱਤੀ।

ਪੁਲਸ ਨੂੰ ਦਿੱਤੇ ਬਿਆਨਾਂ 'ਚ ਵਰੁਣ ਨੇ ਕਿਹਾ ਕਿ ਅਜਿਹੇ ਲੋਕ ਬੱਚਿਆਂ ਨੂੰ ਸ਼ਿਕਾਰ ਬਣਾਉਂਦੇ ਹਨ ਤੇ ਇਨ੍ਹਾਂ ਨੂੰ ਮਰ ਹੀ ਜਾਣਾ ਚਾਹੀਦਾ ਹੈ। ਉੱਥੇ ਹੀ ਬ੍ਰਿਮਰ ਨੂੰ ਸਾਲ 1995 'ਚ ਇਕ ਜਿਣਸੀ ਅਪਰਾਧ ਦੇ ਮਾਮਲੇ 'ਚ 9 ਸਾਲ ਦੀ ਸਜ਼ਾ ਸੁਣਾਈ ਗਈ ਸੀ। ਵਰੁਣ ਨੇ ਇਹ ਵੀ ਦੱਸਿਆ ਕਿ ਉਸ ਦਾ ਵਾਰਦਾਤ ਮਗਰੋਂ ਫਰਾਰ ਹੋਣ ਦਾ ਕੋਈ ਇਰਾਦਾ ਨਹੀਂ ਸੀ। ਜੇਕਰ ਮੌਕੇ 'ਤੇ ਪੁਲਸ ਨਾ ਪਹੁੰਚਦੀ ਤਾਂ ਮੈਂ ਖ਼ੁਦ ਫ਼ੋਨ ਕਰ ਕੇ ਬੁਲਾਉਂਦਾ। ਉਸ ਨੇ ਆਪਣੇ ਕੀਤੇ 'ਤੇ ਵੀ ਕੋਈ ਪਛਤਾਵਾ ਨਹੀਂ ਜ਼ਾਹਿਰ ਕੀਤਾ।
ਇਹ ਵੀ ਪੜ੍ਹੋ- ਭਾਰਤ ਨੇ ਰਚਿਆ ਇਤਿਹਾਸ ! ਤਿਆਰ ਕਰ'ਤੀ ਟਰੇਨ ਤੋਂ ਲਾਂਚ ਹੋਣ ਵਾਲੀ ਮਿਜ਼ਾਈਲ, ਪ੍ਰੀਖਣ ਸਫ਼ਲ
ਪੁਲਸ ਨੇ ਸੁਰੇਸ਼ ‘ਤੇ ਕਤਲ, ਧੋਖੇ ਨਾਲ ਕਿਸੇ ਦੇ ਘਰ 'ਚ ਦਾਖਲ ਹੋਣਾ ਅਤੇ ਜਾਨਲੇਵਾ ਹਥਿਆਰ ਨਾਲ ਹਮਲਾ ਕਰਨ ਦੇ ਦੋਸ਼ ਲਗਾ ਕੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ ਨੇ ਅਮਰੀਕੀ ਭਾਰਤੀ ਭਾਈਚਾਰੇ ‘ਚ ਚਿੰਤਾ ਪੈਦਾ ਕਰ ਦਿੱਤੀ ਹੈ, ਕਿਉਂਕਿ ਇਹ ਸਵੈ-ਨਿਆਂ ਦਾ ਮਾਮਲਾ ਮੰਨਿਆ ਜਾ ਸਕਦਾ ਹੈ ਅਤੇ ਸੰਯੁਕਤ ਰਾਜ ਵਿਚ ਵਿਰੋਧੀ ਭਾਵਨਾਵਾਂ ਨੂੰ ਜਨਮ ਦੇ ਸਕਦਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਇਸ ਸੂਬੇ ਦੇ 2465 ਅਧਿਆਪਕਾਂ ਨੂੰ ਨਹੀਂ ਮਿਲੀ 3 ਮਹੀਨਿਆਂ ਤੋਂ ਤਨਖਾਹ, ਹੋਏ ਪਰੇਸ਼ਾਨ, CM ਨੇ ਮੰਗਿਆ ਸਮਾਂ
NEXT STORY