ਟਾਂਡਾ ਉੜਮੁੜ (ਪਰਮਜੀਤ ਮੋਮੀ,ਵਰਿੰਦਰ ਪੰਡਿਤ)- ਟਾਂਡਾ-ਹੁਸ਼ਿਆਰਪੁਰ ਸੜਕ 'ਤੇ ਪਿੰਡ ਰਾਮਪੁਰ ਚੰਦੇੜ ਦੇ ਮੋੜ ਨੇੜੇ ਇਕ ਅਣਪਛਾਤੇ ਕਾਰ ਚਾਲਕ ਵੱਲੋਂ ਟੱਕਰ ਮਾਰਨ ਕਰਕੇ ਨੌ ਸਾਲਾ ਬੱਚੀ ਦੀ ਮੌਤ ਹੋ ਗਈ। ਜਿਸ ਦੌਰਾਨ ਟਾਂਡਾ ਪੁਲਸ ਨੇ ਟੱਕਰ ਮਾਰ ਕੇ ਟੱਕਰ ਮਾਰਨ ਵਾਲੇ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ ਪੁਲਸ ਨੇ ਇਹ ਮਾਮਲਾ ਮ੍ਰਿਤਕ ਬੱਚੀ ਗੁਰਕੀਰਤ ਕੌਰ ਦੇ ਪਿਤਾ ਅੰਮ੍ਰਿਤ ਪਾਲ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਰਾਮਪੁਰ ਚੰਗੇ ਅੱਧੇ ਬਿਆਨਾਂ ਦੇ ਆਧਾਰ 'ਤੇ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ: Punjab:ਪਿਓ ਸਾਹਮਣੇ 3 ਮੁੰਡਿਆਂ ਨੇ ਕੁੜੀ ਨਾਲ ਟੱਪੀਆਂ ਹੱਦਾਂ! ਇਤਰਾਜ਼ ਜਤਾਉਣ 'ਤੇ ਕਰ 'ਤਾ ਵੱਡਾ ਕਾਂਡ
ਟਾਂਡਾ ਪੁਲਸ ਕੋਲ ਦਰਜ ਕਰਾਏ ਗਏ ਬਿਆਨਾਂ ਵਿੱਚ ਮ੍ਰਿਤਕ ਬੱਚੀ ਗੁਰਕੀਰਤ ਕੌਰ ਦੇ ਪਿਤਾ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਬੀਤੀ 16 ਫਰਵਰੀ ਨੂੰ ਉਹ ਆਪਣੀਆਂ ਬੱਚੀਆਂ ਸਮੇਤ ਕੰਧਾਲਾ ਜੱਟਾਂ ਕਿਸੇ ਕੰਮ ਲਈ ਗਿਆ ਸੀ ਜਦੋਂ ਉਹ ਵਾਪਸ ਸੜਕ ਪਾਰ ਕਰਨ ਲੱਗਾ ਤਾਂ ਸੜਕ ਕਿਨਾਰੇ ਖੜ੍ਹੀ ਉਸ ਦੀ ਨੌ ਸਾਲਾ ਪੁੱਤਰੀ ਗੁਰਕੀਰਤ ਕੌਰ ਵਿੱਚ ਤੇਜ਼ ਰਫ਼ਤਾਰ ਕਾਰ ਚਾਲਕ ਨੇ ਟੱਕਰ ਮਾਰ ਦਿੱਤੀ ਅਤੇ ਉਸ ਦੀ ਬੇਟੀ ਸੜਕ 'ਤੇ ਡਿੱਗ ਗਈ, ਜਿਸ ਨੂੰ ਉਹ ਸੰਭਾਲਣ ਲੱਗ ਪਿਆ, ਇੰਨੇ ਨੂੰ ਹੀ ਅਣਪਛਾਤਾ ਕਾਰ ਚਾਲਕ ਗੱਡੀ ਉਥੋਂ ਭਜਾ ਕੇ ਲੈ ਗਿਆ।
ਅੰਮ੍ਰਿਤ ਪਾਲ ਨੇ ਹੋਰ ਦੱਸਿਆ ਕਿ ਜ਼ਖ਼ਮੀ ਹਾਲਤ ਵਿੱਚ ਉਸ ਨੇ ਆਪਣੀ ਬੱਚੀ ਨੂੰ ਇਕ ਨਿੱਜੀ ਹਸਪਤਾਲ ਲਿਆਂਦਾ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਟਾਂਡਾ ਪੁਲਸ ਨੇ ਕਾਰ ਨੰਬਰ ਪੀ. ਬੀ. 07 ਸੀ. ਕੇ. 6863 ਨੂੰ ਚਲਾ ਰਹੇ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਸੰਬੰਧੀ ਹੋਰ ਲੋੜੀਂਦੀ ਤਫ਼ਤੀਸ਼ ਏ. ਐੱਸ. ਆਈ. ਬੁੱਧ ਸਿੰਘ ਵੱਲੋਂ ਕੀਤੀ ਜਾ ਰਹੀ।
ਇਹ ਵੀ ਪੜ੍ਹੋ: Punjab 'ਚ ਦੇਹ ਵਪਾਰ ਦਾ ਪਰਦਾਫ਼ਾਸ਼! ਮੁੰਡੇ-ਕੁੜੀਆਂ ਫੜੇ, ਬੈੱਡਾਂ ਹੇਠ ਇਤਰਾਜ਼ਯੋਗ ਸਾਮਾਨ ਵੇਖ ਪੁਲਸ ਦੇ ਉੱਡੇ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
RSS ਦੇ ਸਰਸੰਘਚਾਲਕ ਮੋਹਨ ਭਾਗਵਤ ਦਾ ਪੰਜਾਬ ਦੌਰਾ 25 ਤੋਂ
NEXT STORY