ਉਜੈਨ : ਮਹਾਕੁੰਭ 2025 ਤੋਂ 'ਸਭ ਤੋਂ ਖੂਬਸੂਰਤ ਸਾਧਵੀ' ਵਜੋਂ ਚਰਚਾ ਵਿੱਚ ਆਈ ਸਾਬਕਾ ਮਾਡਲ ਅਤੇ ਸੋਸ਼ਲ ਮੀਡੀਆ ਇੰਫਲੂਐਂਸਰ ਹਰਸ਼ਾ ਰਿਛਾਰੀਆ (ਹੁਣ ਸਾਧਵੀ ਹਰਸ਼ਾਨੰਦ ਗਿਰੀ) ਨੇ ਆਪਣੀ ਲਵ ਲਾਈਫ ਨੂੰ ਲੈ ਕੇ ਹੈਰਾਨੀਜਨਕ ਖੁਲਾਸੇ ਕੀਤੇ ਹਨ। ਇਕ ਹਾਲੀਆ ਪੋਡਕਾਸਟ ਵਿੱਚ ਸਾਧਵੀ ਨੇ ਸਵੀਕਾਰ ਕੀਤਾ ਕਿ ਸੰਨਿਆਸ ਦੇ ਰਾਹ 'ਤੇ ਚੱਲਣ ਤੋਂ ਪਹਿਲਾਂ ਉਹ ਵੀ ਕਿਸੇ ਦੇ ਪਿਆਰ ਵਿੱਚ ਸੀ ਅਤੇ ਉਨ੍ਹਾਂ ਦੀ ਜ਼ਿੰਦਗੀ ਵਿੱਚ ਵੀ ਕੋਈ ਖ਼ਾਸ ਇਨਸਾਨ ਸੀ।
ਆਪਣੇ ਦਿਲ ਦੇ ਰਾਜ਼ ਖੋਲ੍ਹਦਿਆਂ ਹਰਸ਼ਾ ਨੇ ਕਿਹਾ, "ਜੇਕਰ ਮੈਂ ਕਹਾਂ ਕਿ ਮੈਨੂੰ ਜ਼ਿੰਦਗੀ ਵਿੱਚ ਕਦੇ ਪਿਆਰ ਨਹੀਂ ਹੋਇਆ ਤਾਂ ਇਹ ਝੂਠ ਹੋਵੇਗਾ। ਇਹ ਕਹਿਣਾ ਵੀ ਗਲਤ ਹੈ ਕਿ ਮੇਰਾ ਕੋਈ ਪਾਰਟਨਰ ਨਹੀਂ ਰਿਹਾ, ਹਾਂ ਮੈਨੂੰ ਵੀ ਪਿਆਰ ਹੋਇਆ ਸੀ"। ਉਨ੍ਹਾਂ ਦੱਸਿਆ ਕਿ ਸਮਾਜ ਹਮੇਸ਼ਾ ਇਸ ਗੱਲ ਨੂੰ ਲੈ ਕੇ ਚਿੰਤਤ ਰਹਿੰਦਾ ਸੀ ਕਿ ਹਰਸ਼ਾ ਰਿਛਾਰੀਆ ਵਿਆਹ ਕਦੋਂ ਕਰੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਪੈਸਿਆਂ ਦੀ ਵਜ੍ਹਾ ਨਾਲ ਨਹੀਂ ਬਲਕਿ ਆਪਣੇ ਅਨੁਭਵਾਂ ਕਾਰਨ ਅਧਿਆਤਮ ਵਿੱਚ ਆਈ ਹੈ।
ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਝਾਂਸੀ ਦੀ ਰਹਿਣ ਵਾਲੀ ਹਰਸ਼ਾ ਨੇ 19 ਅਪ੍ਰੈਲ 2026 ਨੂੰ ਸੰਸਾਰਿਕ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਉਜੈਨ ਵਿੱਚ ਸੰਨਿਆਸ ਦੀਆਂ ਕਠਿਨ ਰੀਤਾਂ ਨਿਭਾਉਂਦੇ ਹੋਏ ਉਨ੍ਹਾਂ ਨੇ ਆਪਣੇ ਪੁਰਖਿਆਂ ਦੇ ਨਾਲ-ਨਾਲ ਖੁਦ ਦਾ ਵੀ ਪਿੰਡ ਦਾਨ ਕੀਤਾ, ਜਿਸ ਨੂੰ ਸਨਾਤਨ ਧਰਮ ਵਿੱਚ ਪੁਰਾਣੀ ਜ਼ਿੰਦਗੀ ਦਾ 'ਅੰਤਿਮ ਸੰਸਕਾਰ' ਅਤੇ ਨਵੇਂ ਅਧਿਆਤਮਿਕ ਜਨਮ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਦੀਖਿਆ ਤੋਂ ਬਾਅਦ ਉਨ੍ਹਾਂ ਨੂੰ ਨਵਾਂ ਨਾਂ 'ਹਰਸ਼ਾਨੰਦ ਗਿਰੀ' ਮਿਲਿਆ ਹੈ।
ਸੰਨਿਆਸ ਲੈਣ ਤੋਂ ਤੁਰੰਤ ਬਾਅਦ ਸਾਧਵੀ ਹਰਸ਼ਾਨੰਦ ਗਿਰੀ ਇੱਕ ਨਵੇਂ ਵਿਵਾਦ ਵਿੱਚ ਘਿਰ ਗਈ ਹੈ। 14 ਮਈ 2026 ਨੂੰ ਉਜੈਨ ਦੇ ਲਕਸ਼ਮੀਪੁਰ ਵਿੱਚ ਇੱਕ ਪ੍ਰੋਗਰਾਮ ਦੌਰਾਨ ਉਨ੍ਹਾਂ ਨੇ 11 ਮੁਟਿਆਰਾਂ ਨੂੰ ਤਲਵਾਰਾਂ ਵੰਡੀਆਂ। ਇਸ ਦੌਰਾਨ ਉਨ੍ਹਾਂ ਨੇ ਕੁੜੀਆਂ ਨੂੰ 'ਲਵ ਜਿਹਾਦ' ਤੋਂ ਸਾਵਧਾਨ ਰਹਿਣ ਦੀ ਸਹੁੰ ਚੁਕਾਈ ਅਤੇ ਉਨ੍ਹਾਂ ਨੂੰ ਘੋੜ ਸਵਾਰੀ ਤੇ ਸ਼ਸਤਰ ਵਿੱਦਿਆ ਸਿੱਖਣ ਦੀ ਅਪੀਲ ਵੀ ਕੀਤੀ।
ਦੱਸ ਦੇਈਏ ਕਿ ਸੰਨਿਆਸ ਤੋਂ ਪਹਿਲਾਂ ਵੀ ਹਰਸ਼ਾ ਸੋਸ਼ਲ ਮੀਡੀਆ 'ਤੇ ਕਾਫੀ ਮਸ਼ਹੂਰ ਸੀ। ਉਨ੍ਹਾਂ ਦੇ ਇੰਸਟਾਗ੍ਰਾਮ 'ਤੇ ਲਗਭਗ 17 ਲੱਖ (1.7 ਮਿਲੀਅਨ) ਫਾਲੋਅਰਜ਼ ਹਨ। ਉਨ੍ਹਾਂ ਦੇ ਬੇਬਾਕ ਬਿਆਨਾਂ ਅਤੇ ਤਲਵਾਰਾਂ ਵੰਡਣ ਦੇ ਇਸ ਨਵੇਂ ਵਿਵਾਦ ਨੇ ਉਨ੍ਹਾਂ ਨੂੰ ਇੱਕ ਵਾਰ ਫਿਰ ਇੰਟਰਨੈੱਟ 'ਤੇ ਚਰਚਾ ਦਾ ਕੇਂਦਰ ਬਣਾ ਦਿੱਤਾ ਹੈ।
ਭਾਰਤ ਦੇ 1 ਲੱਖ ਇੱਥੇ ਬਣ ਜਾਣਗੇ 1 ਕਰੋੜ! ਘੱਟ ਬਜਟ 'ਚ ਕਰੋ ਇਸ ਖ਼ੂਬਸੂਰਤ ਦੇਸ਼ ਦੀ ਸੈਰ
NEXT STORY