ਮਾਲੇ (ਏ.ਐੱਨ.ਆਈ.) : ਮਾਲਦੀਵ ਦੀ ਮੁੱਖ ਵਿਰੋਧੀ ਮਾਲਦੀਵੀਅਨ ਡੈਮੋਕ੍ਰੈਟਿਕ ਪਾਰਟੀ (ਐੱਮ.ਡੀ.ਪੀ.) ਦੇ ਨਵੇਂ ਨੇਤਾ ਅਬਦੁੱਲਾ ਸ਼ਾਹਿਦ ਨੇ ਨਵੀਂ ਦਿੱਲੀ ਨਾਲ ਮਾਲੇ ਦੇ ਨੇੜਲੇ ਸਬੰਧਾਂ ਦਾ ਬਚਾਅ ਕਰਦਿਆਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਾਰਤ ਨਾਲ ਸਬੰਧਾਂ ਨੂੰ ਵਿਗਾੜਣਾ ਅਸੰਭਵ ਹੈ।
ਅਬਦੁੱਲਾ ਦੀ ਇਹ ਟਿੱਪਣੀ ਮਾਲਦੀਵ ਦੀ ਨਵੀਂ ਸਰਕਾਰ ਦੇ ਚੀਨ ਵੱਲ ਝੁਕਾਅ ਦਰਮਿਆਨ ਆਈ ਹੈ। ਇਕ ਇੰਟਰਵਿਊ ’ਚ 61 ਸਾਲਾ ਸ਼ਾਹਿਦ ਨੇ ਕਿਹਾ, ‘ਭਾਰਤ ਸਾਡੇ ਨਾਲ ਇਤਿਹਾਸਕ, ਸੱਭਿਆਚਾਰਕ ਅਤੇ ਹੋਰ ਕਈ ਤਰੀਕਿਆਂ ਨਾਲ ਜੁੜਿਆ ਹੋਇਆ ਹੈ।’ ਸ਼ਾਹਿਦ ਨੇ ਕਿਹਾ ਕਿ ਮਾਲਦੀਵ ਇਕ ਸਹਿਯੋਗੀ ਵਜੋਂ ਭਾਰਤ ਦੇ ਭੂਗੋਲਿਕ ਅਤੇ ਇਤਿਹਾਸਕ ਮਹੱਤਵ ਤੋਂ ਖੁਦ ਨੂੰ ਦੂਰ ਨਹੀਂ ਕਰ ਸਕਦਾ।
ਇਹ ਵੀ ਪੜ੍ਹੋ- UK ਦਾ ਵੀਜ਼ਾ ਲਗਵਾਉਣ ਦਾ ਝਾਂਸਾ ਦੇ ਕੇ ਲਏ ਪੈਸੇ, ਰਿਫਿਊਜ਼ਲ ਦਾ ਕਹਿ ਕੇ ਟ੍ਰੈਵਲ ਏਜੰਟ ਖ਼ੁਦ ਪਹੁੰਚੀ ਵਿਦੇਸ਼
ਭਾਰਤ-ਮਾਲਦੀਵ ਦੇ ਸਬੰਧ ਉਦੋਂ ਵਿਗੜ ਗਏ ਸਨ ਜਦੋਂ ਤੋਂ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਆਪਣੇ ਭਾਰਤ ਵਿਰੋਧੀ ਰੁਖ ਨਾਲ ਸੱਤਾ ਵਿੱਚ ਆਏ ਹਨ। ਮੁਈਜ਼ੂ ਨੂੰ ਚੀਨ ਸਮਰਥਕ ਨੇਤਾ ਮੰਨਿਆ ਜਾਂਦਾ ਹੈ। ਪਿਛਲੇ ਮੰਗਲਵਾਰ ਨੂੰ ਬਿਨਾਂ ਚੋਣਾਂ ਦੇ ਵਿਰੋਧੀ ਪਾਰਟੀ ਦੇ ਉੱਚ ਅਹੁਦੇ ਲਈ ਚੁਣੇ ਗਏ ਸ਼ਾਹਿਦ ਨੇ 3 ਨਵੰਬਰ 1988 ਨੂੰ ਮਾਲਦੀਵ ਵਿਚ ਵਿਦੇਸ਼ੀ ਫੌਜੀ ਘੁਸਪੈਠ ਨੂੰ ਯਾਦ ਕੀਤਾ ਅਤੇ ਸਥਿਤੀ ਨਾਲ ਨਜਿੱਠਣ ਵਿਚ ਭਾਰਤੀ ਫੌਜ ਦੀ ਭੂਮਿਕਾ ਅਤੇ ਉਸਦੀ ਸਹਾਇਤਾ ਨੂੰ ਉਜਾਗਰ ਕੀਤਾ।
ਉਨ੍ਹਾਂ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਭਾਰਤ 2004 ਦੇ ਸੁਨਾਮੀ ਸੰਕਟ ਵਿਚ ਸਹਾਇਤਾ ਕਰਨ ਵਾਲਾ ਪਹਿਲਾ ਸਹਿਯੋਗੀ ਸੀ। ਮਾਲੇ ’ਚ ਪਾਣੀ ਦੇ ਸੰਕਟ ਦਾ ਜ਼ਿਕਰ ਕਰਦੇ ਹੋਏ ਸ਼ਾਹਿਦ ਨੇ ਕਿਹਾ ਕਿ ਸੰਕਟ ਪੈਦਾ ਹੋਣ ਦੇ 4 ਘੰਟਿਆਂ ਅੰਦਰ ਭਾਰਤ ਨੇ ਵਿਸ਼ੇਸ਼ ਉਡਾਣਾਂ ਰਾਹੀਂ ਪਾਣੀ ਪਹੁੰਚਾਇਆ ਸੀ।
ਇਹ ਵੀ ਪੜ੍ਹੋ- ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਛਾਉਣੀ 'ਚ ਤਬਦੀਲ ਹੋਇਆ ਨਿਗਮ ਦਫ਼ਤਰ, 800 ਪੁਲਸ ਕਰਮਚਾਰੀ ਤਾਇਨਾਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕਿਸਾਨ ਅੰਦੋਲਨ ਵਿਚਾਲੇ ਖੁੱਲ੍ਹ ਗਏ ਦਿੱਲੀ ਬਾਰਡਰ, 2 ਦਿਨ ਦੀ ਮੁਸ਼ੱਕਤ ਮਗਰੋਂ ਹਟੀ ਬੈਰੀਕੇਡਿੰਗ
NEXT STORY