ਨਵੀਂ ਦਿੱਲੀ- ਦਿੱਲੀ ਪੁਲਸ ਦੀ ਆਈ.ਜੀ.ਆਈ. ਯੂਨਿਟ ਨੇ ਨਕਲੀ ਪਾਸਪੋਰਟ ਅਤੇ ਵੀਜ਼ਾ ਰੈਕੇਟ ਦ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ’ਚ ਕੁੱਲ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦਿੱਲੀ ਪੁਲਸ ਦੀ ਆਈ. ਜੀ. ਆਈ. ਯੂਨਿਟ ਨੇ ਦੱਸਿਆ ਹੈ ਕਿ ਇਸ ਪੂਰੇ ਰੈਕੇਟ ਦਾ ਮਾਸਟਰਮਾਈਂਡ ਮੁੰਬਈ ਦਾ ਜ਼ਾਕਿਰ ਯੂਸਫ਼ ਸ਼ੇਖ ਹੈ। ਉਹ ਪਿਛਲੇ 25 ਸਾਲਾਂ ਤੋਂ ਇਸ ਕਾਲੇ ਧੰਦੇ ’ਚ ਸ਼ਾਮਲ ਹੈ। ਜ਼ਾਕਿਰ ਉਕਤ ਕਾਲੇ ਧਨ ਦੀ ਵਰਤੋਂ ਵੈੱਬ ਸੀਰੀਜ਼ ਅਤੇ ਮਰਾਠੀ ਫਿਲਮਾਂ ਬਣਾਉਣ ਲਈ ਕਰਦਾ ਸੀ। ਪੁਲਸ ਦਾ ਦਾਅਵਾ ਹੈ ਕਿ ਜ਼ਾਕਿਰ ਹੁਣ ਤੱਕ ਸੈਂਕੜੇ ਵੈੱਬ ਸੀਰੀਜ਼ ਅਤੇ ਮਰਾਠੀ ਫਿਲਮਾਂ ’ਚ ਪੈਸਾ ਲਗਾ ਚੁੱਕਾ ਹੈ।
ਦਿੱਲੀ ਪੁਲਸ ਦੀ ਆਈ.ਜੀ.ਆਈ. ਯੂਨਿਟ ਦੀ ਡੀ. ਸੀ. ਪੀ. ਤਨੂ ਸ਼ਰਮਾ ਨੇ ਦੱਸਿਆ ਕਿ ਇਸ ਰੈਕੇਟ ’ਚ ਕੁੱਲ 325 ਫਰਜ਼ੀ ਪਾਸਪੋਰਟ, 175 ਨਕਲੀ ਵੀਜ਼ੇ ਅਤੇ ਹੋਰ ਸਬੰਧਤ ਚੀਜ਼ਾਂ ਬਰਾਮਦ ਹੋਈਆਂ ਹਨ। ਪੁਲਸ ਇਸ ਨੂੰ ਹੁਣ ਤੱਕ ਦਾ ਸਭ ਤੋਂ ਵੱਡਾ ਅੰਤਰਰਾਸ਼ਟਰੀ ਨਕਲੀ ਪਾਸਪੋਰਟ ਅਤੇ ਵੀਜ਼ਾ ਰੈਕੇਟ ਦੱਸ ਰਹੀ ਹੈ। ਪੁੱਛ-ਗਿੱਛ ਦੌਰਾਨ ਪਤਾ ਲੱਗਾ ਹੈ ਕਿ ਇਹ ਗਿਰੋਹ ਕਿਸੇ ਵਿਅਕਤੀ ਨੂੰ ਵਿਦੇਸ਼ ਭੇਜਣ ਲਈ 50 ਤੋਂ 70 ਲੱਖ ਰੁਪਏ ਲੈਂਦਾ ਸੀ। ਜ਼ਾਕਿਰ ਨੇ ਪੁੱਛ-ਗਿੱਛ ਦੌਰਾਨ ਦੱਸਿਆ ਹੈ ਕਿ 1000 ਤੋਂ ਵੱਧ ਲੋਕ ਫਰਜ਼ੀ ਪਾਸਪੋਰਟ ਅਤੇ ਵੀਜ਼ੇ ਨਾਲ ਵਿਦੇਸ਼ ਗਏ ਹਨ। ਮੁਲਜ਼ਮ ਪੁਲਸ ਤੋਂ ਬਚਣ ਲਈ ਅੰਤਰਰਾਸ਼ਟਰੀ ਨੰਬਰਾਂ ਦੇ ਵਟਸਐਪ ਦੀ ਵਰਤੋਂ ਕਰਦੇ ਸਨ, ਤਾਂ ਜੋ ਪੁਲਸ ਉਨ੍ਹਾਂ ਤੱਕ ਨਾ ਪਹੁੰਚ ਸਕੇ।
ਸਤੇਂਦਰ ਜੈਨ ਨੂੰ ਦਿੱਲੀ ਵਿਧਾਨ ਸਭਾ ਤੋਂ ਅਯੋਗ ਠਹਿਰਾਉਣ ਦੀ ਪਟੀਸ਼ਨ ਹਾਈ ਕੋਰਟ ਨੇ ਕੀਤੀ ਖਾਰਜ
NEXT STORY