ਨੈਸ਼ਨਲ ਡੈਸਕ : ਬਿਹਾਰ ਵਿਧਾਨ ਸਭਾ ਚੋਣਾਂ ਦੇ ਦੂਜੇ ਤੇ ਆਖਰੀ ਪੜਾਅ ਲਈ ਵੋਟਿੰਗ ਸਮਾਪਤ ਹੋ ਗਈ ਹੈ। 3 ਕਰੋੜ ਤੋਂ ਵੱਧ ਵੋਟਰਾਂ ਨੇ ਆਪਣੀਆਂ ਵੋਟਾਂ ਪਾਈਆਂ ਤੇ 122 ਸੀਟਾਂ 'ਤੇ 1302 ਉਮੀਦਵਾਰਾਂ ਦੀ ਕਿਸਮਤ ਈਵੀਐੱਮ 'ਚ ਕੈਦ ਹੋ ਗਈ ਹੈ। ਸਾਰੇ ਪੋਲਿੰਗ ਸਟੇਸ਼ਨਾਂ 'ਤੇ ਵੋਟਿੰਗ ਪ੍ਰਕਿਰਿਆ ਸ਼ਾਂਤੀਪੂਰਵਕ ਮੁਕੰਮਲ ਹੋ ਰਹੀ ਹੈ ਅਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।
ਇਸ ਦੌਰਾਨ ਕੁਝ ਥਾਵਾਂ 'ਤੇ ਇੱਕਾ-ਦੁੱਕਾ ਘਟਨਾ ਦੇਖਣ ਨੂੰ ਮਿਲੀ। ਵੱਖ-ਵੱਖ ਬੂਥਾਂ 'ਤੇ ਲੋਕ ਸਵੇਰ ਤੋਂ ਹੀ ਕਤਾਰਾਂ ਵਿੱਚ ਖੜ੍ਹੇ ਹੋ ਕੇ ਆਪਣੀ ਵਾਰੀ ਦੀ ਉਡੀਕ ਕਰਦੇ ਨਜ਼ਰ ਆਏ। ਵੋਟਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਪੋਲਿੰਗ ਬੂਥਾਂ 'ਤੇ ਸੁਰੱਖਿਆ ਦੇ ਸਾਰੇ ਪ੍ਰਬੰਧ ਕੀਤੇ ਗਏ ਹਨ। ਇਸ ਦੌਰਾਨ ਕਰੀਬ 68.52% ਵੋਟਰਾਂ ਨੇ ਆਪਣੀ ਵੋਟ ਦੀ ਵਰਤੋਂ ਕੀਤੀ, ਜੋ ਕਿ ਇੱਕ ਰਿਕਾਰਡ ਹੈ। ਵੋਟਿੰਗ ਲਈ 45,399 ਪੋਲਿੰਗ ਬੂਥ ਬਣਾਏ ਗਏ ਸਨ। ਵੋਟਾਂ ਦੀ ਗਿਣਤੀ 14 ਨਵੰਬਰ ਨੂੰ ਹੋਵੇਗੀ। ਭਾਰਤ ਚੋਣ ਕਮਿਸ਼ਨ ਦੇ ਅਨੁਸਾਰ ਬਿਹਾਰ ਚੋਣਾਂ 2025 ਦੇ ਦੂਜੇ ਪੜਾਅ ਵਿੱਚ ਲਗਭਗ 68.52% ਵੋਟਰਾਂ ਨੇ ਵੋਟਿੰਗ ਦਰਜ ਕੀਤੀ।
ਸ਼ਾਮ 5 ਵਜੇ ਤੱਕ 67.14 ਫੀਸਦੀ ਪੋਲਿੰਗ
ਬਿਹਾਰ ਵਿੱਚ ਚੋਣਾਂ ਦੇ ਦੂਜੇ ਪੜਾਅ ਵਿੱਚ ਸ਼ਾਮ 5 ਵਜੇ ਤੱਕ 67.14 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ। ਕਿਸ਼ਨਗੰਜ ਵਿੱਚ ਸਭ ਤੋਂ ਵੱਧ 76.26 ਫੀਸਦੀ ਵੋਟਿੰਗ ਦਰਜ ਕੀਤੀ ਗਈ।
ਦੁਪਹਿਰ 3 ਵਜੇ ਤੱਕ 60.40% ਹੋਈ ਵੋਟਿੰਗ
ਬਿਹਾਰ ਵੋਟਿੰਗ ਦੇ ਦੂਜੇ ਪੜਾਅ ਵਿੱਚ ਇੱਕ ਨਵਾਂ ਰਿਕਾਰਡ ਕਾਇਮ ਕਰ ਸਕਦਾ ਹੈ। ਵੋਟਿੰਗ ਦੇ ਅੰਕੜੇ ਪਹਿਲਾਂ ਹੀ ਦੁਪਹਿਰ 3 ਵਜੇ ਤੱਕ 60.40 ਫੀਸਦੀ ਨੂੰ ਪਾਰ ਕਰ ਚੁੱਕੇ ਹਨ। ਦਰਅਸਲ, 2000 ਦੀਆਂ ਵਿਧਾਨ ਸਭਾ ਚੋਣਾਂ ਵਿੱਚ 62.57 ਫੀਸਦੀ ਵੋਟਰ ਵੋਟਿੰਗ ਹੋਈ ਸੀ। 1998 ਦੀਆਂ ਲੋਕ ਸਭਾ ਚੋਣਾਂ ਵਿੱਚ 64.6 ਫੀਸਦੀ ਵੋਟਿੰਗ ਹੋਈ ਸੀ। ਕੁੱਲ ਮਿਲਾ ਕੇ, 1998 ਦੀਆਂ ਲੋਕ ਸਭਾ ਚੋਣਾਂ ਬਿਹਾਰ ਵਿੱਚ ਸਭ ਤੋਂ ਵੱਧ ਵੋਟਰ ਵੋਟਿੰਗ ਦਾ ਰਿਕਾਰਡ ਰੱਖਦੀਆਂ ਹਨ। ਇਸ ਵਾਰ, ਉਹ ਰਿਕਾਰਡ ਵੀ ਖ਼ਤਰੇ ਵਿੱਚ ਜਾਪਦਾ ਹੈ।
ਪੜ੍ਹੋ ਇਹ ਵੀ : Delhi Blast ਮਾਮਲੇ 'ਚ ਸਨਸਨੀਖੇਜ਼ ਖੁਲਾਸਾ, ਅੱਤਵਾਦੀ ਉਮਰ ਦੀ ਪਹਿਲੀ ਤਸਵੀਰ ਆਈ ਸਾਹਮਣੇ
ਦੁਪਹਿਰ 1 ਵਜੇ ਤੱਕ ਦਰਜ ਕੀਤੀ 47.62% ਵੋਟਿੰਗ
ਕਿਸ਼ਨਗੰਜ ਵਿੱਚ ਸਭ ਤੋਂ ਵੱਧ 51.86 % ਵੋਟਿੰਗ, ਜਦਕਿ ਗਿਆਜੀ ਵਿੱਚ 50.95 % ਅਤੇ ਜਮੁਈ ਵਿੱਚ 50.91 % ਵੋਟਿੰਗ ਦਰਜ ਕੀਤੀ ਗਈ। ਸਭ ਤੋਂ ਘੱਟ ਵੋਟਿੰਗ ਮਧੂਬਨੀ ਵਿੱਚ 43.39 %, ਨਵਾਦਾ ਵਿੱਚ 43.45 % ਅਤੇ ਭਾਗਲਪੁਰ ਵਿੱਚ 45.09 % ਦਰਜ ਕੀਤੀ ਗਈ। ਇਸ ਤੋਂ ਇਲਾਵਾ ਪੱਛਮੀ ਚੰਪਾਰਣ ਵਿੱਚ 48.91%, ਪੂਰਬੀ ਚੰਪਾਰਣ ਵਿੱਚ 48.01%, ਸ਼ਿਵਹਾਰ ਵਿੱਚ 48.23 %, ਸੀਤਾਮੜੀ ਵਿੱਚ 45.28 %, ਸੁਪੌਲ ਵਿੱਚ 48.22 %, ਕੈਮੂਰ ਵਿੱਚ 49.89 %, ਰੋਹਤਾਸ ਵਿੱਚ 45.19 %, ਅਰਵਾਲ ਵਿੱਚ 47.11 %, ਜਹਾਨਾਬਾਦ ਵਿੱਚ 46.07 %, ਔਰੰਗਾਬਾਦ ਵਿੱਚ 49.45%, ਪੂਰਨੀਆ ਵਿੱਚ 49.63 %, ਕਟਿਹਾਰ ਵਿੱਚ 48.50 %, ਬਾਂਕਾ ਵਿੱਚ 50.07 %, ਕੈਮੂਰ ਵਿੱਚ 49.89 %, ਰੋਹਤਾਸ ਵਿੱਚ 45.19 %, ਅਰਵਾਲ ਵਿੱਚ 47.11 %, ਜਹਾਨਾਬਾਦ ਵਿੱਚ 46.07 %, ਔਰੰਗਾਬਾਦ ਵਿੱਚ 49.45 % ਅਤੇ ਜਮੁਈ ਵਿੱਚ 50.91 % ਵੋਟਿੰਗ ਦਰਜ ਕੀਤੀ ਗਈ।
11 ਵਜੇ ਤੱਕ 31.38 ਫ਼ੀਸਦੀ ਵੋਟਿੰਗ
ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਸਵੇਰੇ 11 ਵਜੇ ਤੱਕ 31.38 ਫ਼ੀਸਦੀ ਵੋਟਿੰਗ ਹੋਈ ਹੈ। ਇਸ ਦੌਰਾਨ ਕਿਸ਼ਨਗੰਜ ਜ਼ਿਲ੍ਹੇ ਵਿੱਚ ਸਭ ਤੋਂ ਵੱਧ 34.74 ਫ਼ੀਸਦੀ ਵੋਟਿੰਗ, ਜਦੋਂ ਕਿ ਮਧੂਬਨੀ ਜ਼ਿਲ੍ਹੇ ਵਿੱਚ ਸਭ ਤੋਂ ਘੱਟ 28.66 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ। ਦੂਜੇ ਪੜਾਅ ਵਿੱਚ ਕਈ ਜ਼ਿਲ੍ਹਿਆਂ ਵਿੱਚ ਵੋਟਿੰਗ ਜਾਰੀ ਹੈ, ਜਿਸ ਵਿੱਚ ਕਿਸ਼ਨਗੰਜ ਵਿੱਚ 34.74 ਫ਼ੀਸਦੀ, ਗਯਾ ਵਿੱਚ 34.07 ਫ਼ੀਸਦੀ ਅਤੇ ਜਮੂਈ ਵਿੱਚ 33.69 ਫ਼ੀਸਦੀ ਵੋਟਿੰਗ ਹੋਈ। ਹੋਰ ਜ਼ਿਲ੍ਹਿਆਂ ਜਿਵੇਂ ਪੂਰਨੀਆ, ਬਾਂਕੁਰਾ ਅਤੇ ਔਰੰਗਾਬਾਦ ਵਿੱਚ ਵੀ 30 ਫ਼ੀਸਦੀ ਤੋਂ ਵੱਧ ਅਜੇ ਵੋਟਿੰਗ ਹੋਈ ਹੈ।
ਪੜ੍ਹੋ ਇਹ ਵੀ : ਰਾਤੋ-ਰਾਤ ਚਮਕੀ ਕਿਸਾਨਾਂ ਦੀ ਕਿਸਮਤ, ਖੇਤਾਂ 'ਚੋਂ ਮਿਲੇ 5 ਕੀਮਤੀ ਹੀਰੇ, ਬਣੇ ਲੱਖਪਤੀ
9 ਵਜੇ ਤੱਕ 14.55 ਫ਼ੀਸਦੀ ਹੋਈ ਵੋਟਿੰਗ
ਬਿਹਾਰ 'ਚ ਦੂਜੇ ਤੇ ਆਖਰੀ ਪੜਾਅ ਦੀ ਵੋਟਿੰਗ ਦੇ ਪਹਿਲੇ ਦੋ ਘੰਟਿਆਂ ਯਾਨੀ ਸਵੇਰੇ 9 ਵਜੇ ਤੱਕ 14.55% ਵੋਟਿੰਗ ਹੋਈ। ਇਸ ਦੌਰਾਨ ਗਯਾ ਜ਼ਿਲ੍ਹੇ ਵਿੱਚ ਸਭ ਤੋਂ ਵੱਧ 15.97% ਵੋਟਿੰਗ, ਜਦੋਂ ਕਿ ਮਧੂਬਨੀ ਜ਼ਿਲ੍ਹੇ ਵਿੱਚ ਸਭ ਤੋਂ ਘੱਟ 13.25% ਵੋਟਿੰਗ ਦਰਜ ਕੀਤੀ। ਪੱਛਮੀ ਚੰਪਾਰਣ ਜ਼ਿਲ੍ਹੇ 'ਚ 15.04%, ਪੂਰਬੀ ਚੰਪਾਰਣ ਜ਼ਿਲ੍ਹੇ ਵਿੱਚ 14.11%, ਸ਼ਿਵਹਰ ਜ਼ਿਲ੍ਹੇ ਵਿੱਚ 13.94%, ਸੀਤਾਮੜੀ ਜ਼ਿਲ੍ਹੇ ਵਿੱਚ 13.49%, ਸੁਪੌਲ ਜ਼ਿਲ੍ਹੇ ਵਿੱਚ 14.85%, ਅਰਰੀਆ ਜ਼ਿਲ੍ਹੇ ਵਿੱਚ 15.34%, ਕਿਸ਼ਨਗੰਜ ਵਿੱਚ 15.81%, ਪੂਰਨੀਆ ਜ਼ਿਲ੍ਹੇ ਵਿੱਚ 15.54%, ਕਟਿਹਾਰ ਜ਼ਿਲ੍ਹੇ ਵਿੱਚ 13.77%, ਭਾਗਲਪੁਰ ਜ਼ਿਲ੍ਹੇ ਵਿੱਚ 13.43%, ਬਾਂਕਾ ਜ਼ਿਲ੍ਹੇ ਵਿੱਚ 15.14%, ਕੈਮੂਰ ਜ਼ਿਲ੍ਹੇ ਵਿੱਚ 15.08%, ਰੋਹਤਾਸ ਜ਼ਿਲ੍ਹੇ ਵਿੱਚ 14.16%, ਅਰਵਲ ਜ਼ਿਲ੍ਹੇ ਵਿੱਚ 14.95%, ਜਹਾਨਾਬਾਦ ਜ਼ਿਲ੍ਹੇ ਵਿੱਚ 13.81%, ਔਰੰਗਾਬਾਦ ਜ਼ਿਲ੍ਹੇ ਵਿੱਚ 15.43%, ਨਵਾਦਾ ਜ਼ਿਲ੍ਹੇ ਵਿੱਚ 13.46% ਅਤੇ ਜਮੂਈ ਜ਼ਿਲ੍ਹੇ ਵਿੱਚ 15.77% ਵੋਟਰਾਂ ਨੇ ਵੋਟਿੰਗ ਕੀਤੀ।
ਪੜ੍ਹੋ ਇਹ ਵੀ : ਵੱਡਾ ਝਟਕਾ: ਮਹਿੰਗਾ ਹੋਇਆ Gold-Silver, ਕੀਮਤਾਂ 'ਚ ਜ਼ਬਰਦਸਤ ਵਾਧਾ, ਜਾਣੋ ਨਵਾਂ ਰੇਟ
ਦੱਸ ਦੇਈਏ ਕਿ ਦੂਜੇ ਪੜਾਅ ਦੀ ਵੋਟਿੰਗ ਦੌਰਾਨ ਲੋਕ 1302 ਉਮੀਦਵਾਰ ਦੀ ਕਿਸਮਤ ਦਾ ਫ਼ੈਸਲਾ ਕਰਨਗੇ। ਪਹਿਲੇ ਪੜਾਅ ਦੀਆਂ 121 ਸੀਟਾਂ ਦੀ ਵੋਟਿੰਗ 6 ਨਵੰਬਰ ਨੂੰ ਹੋਈ ਸੀ, ਜਿਸ ਵਿਚ 65 ਫ਼ੀਸਦੀ ਲੋਕਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਇਸ ਤੋਂ ਬਾਅਦ 14 ਨਵੰਬਰ ਨੂੰ ਬਿਹਾਰ ਚੋਣਾਂ ਦੇ ਨਤੀਜੇ ਐਲਾਨ ਦਿੱਤੇ ਜਾਣਗੇ।
ਜ਼ਿਕਰਯੋਗ ਹੈ ਕਿ ਚੋਣਾਂ ਦੇ ਦੂਜੇ ਪੜਾਅ ਵਿੱਚ NDA ਦੇ ਭਾਈਵਾਲ ਭਾਜਪਾ ਦੇ 53 ਉਮੀਦਵਾਰ, JDU ਦੇ 44, ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਦੇ 15, ਰਾਸ਼ਟਰੀ ਲੋਕ ਮੋਰਚਾ (ਆਰਐਲਐਮਓ) ਦੇ 04 ਉਮੀਦਵਾਰ ਅਤੇ ਹਿੰਦੁਸਤਾਨੀ ਆਵਾਮ ਮੋਰਚਾ (ਐਚਏਐਮ) ਦੇ 6 ਉਮੀਦਵਾਰ ਚੋਣ ਮੈਦਾਨ ਵਿੱਚ ਉਤਰੇ ਹਨ। ਦੂਜੇ ਪਾਸੇ, ਮਹਾਂਗਠਜੋੜ ਦੇ ਭਾਈਵਾਲ RJD ਦੇ 71 ਉਮੀਦਵਾਰ, ਕਾਂਗਰਸ ਦੇ 37, ਵਿਕਾਸਸ਼ੀਲ ਇਨਸਾਨ ਪਾਰਟੀ (ਵੀਆਈਪੀ) ਦੇ 7, ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ ਲੈਨਿਨਵਾਦੀ (ਸੀਪੀਆਈ ਐਮਐਲ) ਦੇ 06, ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਦੇ 4 ਅਤੇ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) (ਸੀਪੀਆਈ-ਐਮ) ਦਾ 1 ਉਮੀਦਵਾਰ ਚੋਣ ਮੈਦਾਨ ਵਿੱਚ ਉਤਰਿਆ ਹੈ।
ਪੜ੍ਹੋ ਇਹ ਵੀ : ਵਾਹਨ ਚਲਾਉਣ ਵਾਲੇ ਲੋਕਾਂ ਲਈ ਵੱਡੀ ਖ਼ਬਰ: 1 ਦਸੰਬਰ ਤੋਂ ਬਦਲ ਜਾਣਗੇ ਟ੍ਰੈਫਿਕ ਦੇ ਨਿਯਮ!
ਟੋਲ ਮੰਗਣ ’ਤੇ ਕਾਰ ਸਵਾਰਾਂ ਨੇ ਮੁਲਾਜ਼ਮਾਂ ਨੂੰ ਭਜਾ-ਭਜਾ ਕੇ ਕੁੱਟਿਆ
NEXT STORY