ਸੁਪੌਲ- ਬਿਹਾਰ ਦੇ ਸੁਪੌਲ ਜ਼ਿਲ੍ਹੇ ਤੋਂ ਸਸ਼ਸਤਰ ਸੀਮਾ ਬਲ (ਐੱਸਐੱਸਬੀ) ਦੇ ਜਵਾਨਾਂ ਨੇ ਭਾਰੀ ਮਾਤਰਾ 'ਚ ਬ੍ਰਾਊਨ ਸ਼ੂਗਰ ਨਾਲ ਇਕ ਤਸਕਰ ਨੂੰ ਗ੍ਰਿਫ਼ਤਾਰ ਕਰ ਲਿਆ। ਐੱਸਐੱਸਬੀ 45ਵੀਂ ਬਟਾਲੀਅਨ ਦੇ ਕਮਾਂਡੈਂਟ, ਗੌਰਵ ਸਿੰਘ ਬੁੱਧਵਾਰ ਨੂੰ ਇੱਥੇ ਦੱਸਿਆ ਕਿ ਮੰਗਲਵਾਰ ਦੇਰ ਰਾਤ ਸਰਹੱਦੀ ਚੌਕੀ ਮੁੰਸ਼ੀ ਪਿਪਰਾਹੀ ਦੇ ਜ਼ਿੰਮੇਵਾਰੀ ਖੇਤਰ 'ਚ ਪੈਟਰੋਲਿੰਗ ਡਿਊਟੀ ਦੌਰਾਨ ਬਾਰਡਰ ਪਿਲਰ ਨੰਬਰ 201/4 ਦੇ ਨੇੜੇ ਇਕ ਵਿਅਕਤੀ ਭਾਰਤੀ ਖੇਤਰ ਤੋਂ ਨੇਪਾਲ ਰਸਤੇ ਦਾ ਇਸਤੇਮਾਲ ਕਰ ਕੇ ਪ੍ਰਵੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।
ਇਸੇ ਦੌਰਾਨ ਪੈਟਰੋਲਿੰਗ ਡਿਊਟੀ 'ਤੇ ਤਾਇਨਾਤ ਜਵਾਨਾਂ ਨੇ ਉਸ ਨੂੰ ਰੋਕ ਕੇ ਪੁੱਛ-ਗਿੱਛ ਕੀਤੀ। ਤਲਾਸ਼ੀ ਦੌਰਾਨ ਉਕਤ ਵਿਅਕਤੀ ਕੋਲੋਂ 72 ਗ੍ਰਾਮ ਬ੍ਰਾਊਨ ਸ਼ੂਗਰ ਬਰਾਮਦ ਕੀਤਾ ਗਿਆ। ਇਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਸ਼੍ਰੀ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਤਸਕਰ ਦੀ ਪਛਾਣ ਜ਼ਿਲ੍ਹੇ ਦੇ ਬੀਰਪੁਰ ਥਾਣਾ ਖੇਤਰ ਦੇ ਮਾਲਕੋਸ਼ਿਕਪੁਰਾ ਪਿੰਡ ਵਾਸੀ ਰਾਮਪ੍ਰੀਤ ਮੇਹਤਾ ਵਜੋਂ ਕੀਤੀ ਗਈ ਹੈ। ਗ੍ਰਿਫ਼ਤਾਰ ਤਸਕਰ ਨੂੰ ਬ੍ਰਾਊਨ ਸ਼ੂਗਰ ਨਾਲ ਬੀਰਪੁਰ ਥਾਣੇ ਹਵਾਲੇ ਕਰ ਦਿੱਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਿਹਾਰ ਕੋਈ ਮਹਾਰਾਸ਼ਟਰ ਨਹੀਂ ਹੈ
NEXT STORY