ਬਿਹਾਰ ’ਚ ਚੋਣ ਪ੍ਰਚਾਰ ਪੂਰੇ ਜ਼ੋਰਾਂ ’ਤੇ ਹੈ। ਰਾਜਗ ਤੇ ਮਹਾਗਠਜੋੜ ਵੱਲੋਂ ਉਨ੍ਹਾਂ 41 ਸੀਟਾਂ ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ ਜਿਨ੍ਹਾਂ ਦਾ ਫੈਸਲਾ 2020 ’ਚ 3,000 ਤੋਂ ਘੱਟ ਵੋਟਾਂ ਨਾਲ ਹੋਇਆ ਸੀ।
ਦੋਹਾਂ ਵਿਰੋਧੀ ਗਰੁੱਪਾਂ ਨੇ ਇਨ੍ਹਾਂ ਘੱਟ ਫਰਕ ਵਾਲੀਆਂ ਸੀਟਾਂ ਨੂੰ ਜਿੱਤਣ ਲਈ ਆਪਣੀਆਂ ਸਾਰੀਆਂ ਕੋਸ਼ਿਸ਼ਾਂ ਲਾਈਆਂ ਹਨ। 2020 ’ਚ ਸਰਕਾਰ ਦੀ ਕਿਸਮਤ ਦਾ ਫੈਸਲਾ ਇਨ੍ਹਾਂ ਸੀਟਾਂ ਨੇ ਹੀ ਕੀਤਾ ਸੀ ਕਿਉਂਕਿ ਰਾਜਗ ਨੇ ਇਨ੍ਹਾਂ ’ਚੋਂ ਵਧੇਰੇ ਸੀਟਾਂ ਜਿੱਤੀਆਂ ਸਨ।
ਇਨ੍ਹਾਂ 41 ਸੀਟਾਂ ’ਚੋਂ 11 ’ਚ ਜਿੱਤ ਦਾ ਫਰਕ 1,000 ਤੋਂ ਘੱਟ ਸੀ। ਰਾਜਗ ਨੇ ਇਨ੍ਹਾਂ ’ਚੋਂ 7 ਸੀਟਾਂ ਜਿੱਤੀਆਂ, ਜਦੋਂ ਕਿ ਮਹਾਗੱਠਜੋੜ ਨੇ ਸਿਰਫ਼ 4 ਸੀਟਾਂ ਜਿੱਤੀਆਂ। ਇਹ 11 ਸੀਟਾਂ ਭੋਰੇ, ਡੇਹਰੀ, ਬਚਵਾੜਾ, ਚਕਾਈ, ਮਾਤਿਲਹਾਨੀ, ਬਾਰਬੀਘਾ, ਹਿਲਸਾ, ਕੁਰਹਾਨੀ, ਬਾਖਰੀ, ਰਾਮਗੜ੍ਹ ਤੇ ਪਰਬੱਟਾ ਸਨ।
ਇਸੇ ਤਰ੍ਹਾਂ 30 ਸੀਟਾਂ ’ਤੇ ਜਿੱਤ ਦਾ ਫਰਕ 1,000 ਤੋਂ 3,000 ਵੋਟਾਂ ਦਰਮਿਆਨ ਸੀ। 2020 ’ਚ ਰਾਜਗ ਤੇ ਮਹਾਗੱਠਜੋੜ ਦਰਮਿਆਨ ਮੁਕਾਬਲਾ ਇੰਨਾ ਨੇੜੇ ਸੀ ਕਿ ਵਿਧਾਨ ਸਭਾ ਸੀਟਾਂ ’ਤੇ ਦੋਹਾਂ ਗਰੁੱਪਾਂ ਦਰਮਿਆਨ ਵੋਟਾਂ ਦਾ ਫਰਕ 12,000 ਸੀ।
ਰਾਜਦ 75 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਪਰ ਇਸ ਦੇ ਸਹਿਯੋਗੀਆਂ ਨੇ ਚੰਗਾ ਪ੍ਰਦਕਸ਼ਨ ਨਹੀਂ ਕੀਤਾ। ਰਾਜਗ ਦੇ ਅੰਦਰੂਨੀ ਸੂਤਰਾਂ ਦਾ ਕਹਿਣਾ ਹੈ ਕਿ ਉਸ ਨੂੰ ਘੱਟੋ-ਘੱਟ 160 ਸੀਟਾਂ ਜਿੱਤਣ ਦੀ ਉਮੀਦ ਹੈ, ਕਿਉਂਕਿ 2024 ਦੀਆਂ ਲੋਕ ਸਭਾ ਚੋਣਾਂ ’ਚ ਉਸ ਨੇ 174 ਹਲਕਿਆਂ ’ਚ ਜਿੱਤ ਹਾਸਲ ਕੀਤੀ ਸੀ। ਉਸ ਨੇ 40 ’ਚੋਂ 30 ਲੋਕ ਸਭਾ ਸੀਟਾਂ ਜਿੱਤੀਆਂ ਸਨ। ਭਾਜਪਾ 41 ਸੀਟਾਂ ’ਚੋਂ ਘੱਟੋ-ਘੱਟ 36-37 ਨੂੰ ਘੱਟ ਫਰਕ ਨਾਲ ਜਿੱਤਣਾ ਚਾਹੁੰਦੀ ਹੈ।
ਧਿਆਨ 11 ਵਾਧੂ ਸੀਟਾਂ ’ਤੇ ਵੀ ਕੇਂਦ੍ਰਿਤ ਹੈ ਜਿੱਥੇ ਜਿੱਤ ਦਾ ਫਰਕ 3,000 ਤੋਂ 5,000 ਵੋਟਾਂ ਦਰਮਿਆਨ ਸੀ। ਭਾਜਪਾ ਬਿਹਾਰ ’ਚ ਉਹੀ ਉਤਸ਼ਾਹ ਪੈਦਾ ਕਰ ਰਹੀ ਹੈ ਜੋ ਉਸ ਨੇ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਕੀਤਾ ਸੀ। ਮਹਾਗਠਜੋੜ ਸਿਰਫ਼ 62 ਰਲਕਿਆਂ (9 ਲੋਕ ਸਭਾ ਸੀਟਾਂ) ’ਤੇ ਅੱਗੇ ਸੀ
ਵੱਡਾ ਸੜਕ ਹਾਦਸਾ: ਕਾਰ-ਬੱਸ ਦੀ ਜ਼ੋਰਦਾਰ ਟੱਕਰ 'ਚ 3 ਲੋਕਾਂ ਦੀ ਦਰਦਨਾਕ ਮੌਤ
NEXT STORY