ਮੁਜ਼ੱਫਰਪੁਰ— ਬਿਹਾਰ 'ਚ ਹੜ੍ਹ ਕਾਰਨ 12 ਜ਼ਿਲਿਆਂ ਵਿਚ ਹਾਲਾਤ ਖਰਾਬ ਬਣੇ ਹੋਏ ਹਨ। ਭਾਵੇਂ ਹੀ ਸਰਕਾਰ ਰਾਹਤ ਕੰਮ ਚਲਾ ਰਹੀ ਹੈ ਪਰ ਲੋਕਾਂ ਦੀਆਂ ਪਰੇਸ਼ਾਨੀਆਂ ਘੱਟ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ ਹਨ। ਮਧੂਬਨੀ ਦੇ ਨਰਰੂ ਪਿੰਡ 'ਚ ਹੜ੍ਹ ਕਾਰਨ ਘਰ ਨੁਕਸਾਨੇ ਗਏ ਹਨ। ਲੋਕ ਬੇਘਰ ਹੋ ਗਏ ਹਨ। ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਲੋਕ ਆਉਣ-ਜਾਣ ਲਈ ਕਿਸ਼ਤੀਆਂ ਦਾ ਸਹਾਰਾ ਲੈ ਰਹੇ ਹਨ। ਅਹਿਯਾਪੁਰ ਥਾਣਾ ਖੇਤਰ 'ਚ ਪੁਲਸ ਕਰਮਚਾਰੀਆਂ ਨੂੰ ਵੀ ਆਉਣ-ਜਾਣ ਲਈ ਅਤੇ ਗਸ਼ਤ ਕਰਨ ਲਈ ਕਿਸ਼ਤੀਆਂ ਦਾ ਸਹਾਰਾ ਲੈਣਾ ਪੈ ਰਿਹਾ ਹੈ। ਥਾਣਾ ਮੁਖੀ ਨਰਿੰਦਰ ਕੁਮਾਰ ਨੇ ਮੰਗਲਵਾਰ ਨੂੰ ਕਿਹਾ ਕਿ ਪੁਲਸ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਕਿਸ਼ਤੀ ਦਾ ਸਹਾਰਾ ਲੈਣਾ ਪੈ ਰਿਹਾ ਹੈ, ਜਿਸ ਕਾਰਨ ਥਾਣੇ ਆਉਣ ਵਾਲੇ ਆਮ ਲੋਕਾਂ ਨੂੰ ਕਾਫੀ ਪਰੇਸ਼ਾਨੀ ਹੋ ਰਹੀ ਹੈ।
ਨਰਿੰਦਰ ਕੁਮਾਰ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਲੋਕ ਘਰ ਛੱਡ ਕੇ ਉੱਚੀਆਂ ਥਾਵਾਂ 'ਤੇ ਸ਼ਰਨ ਲੈ ਚੁੱਕੇ ਹਨ ਪਰ ਜਿਨ੍ਹਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਲੋਕ ਮੌਜੂਦ ਹਨ, ਉੱਥੇ ਪੁਲਸ ਕਰਮਚਾਰੀ ਗਸ਼ਤ ਲਈ ਕਿਸ਼ਤੀ ਦਾ ਸਹਾਰਾ ਲੈ ਰਹੇ ਹਨ। ਅਹਿਯਾਪੁਰ ਥਾਣਾ ਕੰਪਲੈਕਸ ਅਤੇ ਆਲੇ-ਦੁਆਲੇ ਦਾ ਇਲਾਕਾ ਪਾਣੀ ਵਿਚ ਡੁੱਬ ਗਿਆ ਹੈ।
ਜ਼ਿਕਰਯੋਗ ਹੈ ਕਿ ਮੁਜ਼ੱਫਰਪੁਰ ਜ਼ਿਲੇ ਦੇ 9 ਬਲਾਕਾਂ ਦੀਆਂ 75 ਗ੍ਰਾਮ ਪੰਚਾਇਤਾਂ ਵਿਚ ਹੜ੍ਹ ਦਾ ਪਾਣੀ ਫੈਲਿਆ ਹੋਇਆ ਹੈ, ਜਿਸ ਕਾਰਨ ਕਰੀਬ 3.50 ਲੱਖ ਦੀ ਆਬਾਦੀ ਪ੍ਰਭਾਵਿਤ ਹੈ।
ਕਾਰਗਿਲ ਵਿਜੇ ਦਿਵਸ : ਬੀ.ਐੱਸ.ਐੱਫ. ਜਵਾਨਾਂ ਨੇ ਕੀਤਾ ਖੂਨਦਾਨ
NEXT STORY