ਮੁਜ਼ੱਫਰਪੁਰ- ਬਿਹਾਰ ਦੇ ਮੁਜ਼ੱਫਰਪੁਰ 'ਚ 3 ਸਾਲ ਦੀ ਬੱਚੀ ਦੀ ਸੂਟਕੇਸ Eਚੋਂ ਮਿਲੀ ਲਾਸ਼ ਦੇ ਮਾਮਲੇ ‘ਚ ਪੁਲਸ ਨੇ ਖੁਲਾਸੇ ਕੀਤੇ ਹਨ। ਪੁਲਸ ਨੇ ਦੱਸਿਆ ਕਿ ਬੱਚੀ ਦਾ ਕਾਤਲ ਕੋਈ ਹੋਰ ਨਹੀਂ ਸਗੋਂ ਉਸ ਦੀ ਮਾਂ ਹੈ। ਪੁਲਸ ਨੇ ਕਤਲ ਕਰਨ ਵਾਲੀ ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਪੁੱਛਗਿੱਛ 'ਚ ਸਾਹਮਣੇ ਆਇਆ ਕਿ ਮਾਂ ਨੇ ਕ੍ਰਾਈਮ ਪੈਟਰੋਲ ਨੂੰ ਦੇਖ ਕੇ ਆਪਣੀ ਤਿੰਨ ਸਾਲ ਦੀ ਮਾਸੂਮ ਧੀ ਦੇ ਕਤਲ ਦੀ ਸਾਜ਼ਿਸ਼ ਰਚੀ ਸੀ। ਮਾਂ ਨੇ ਆਪਣੇ ਪ੍ਰੇਮੀ ਲਈ ਆਪਣੀ 3 ਸਾਲ ਦੀ ਧੀ ਦਾ ਕਤਲ ਕਰ ਦਿੱਤਾ। ਪੁਲਸ ਨੇ ਔਰਤ ਨੂੰ ਉਸ ਦੇ ਪ੍ਰੇਮੀ ਦੇ ਘਰੋਂ ਗ੍ਰਿਫਤਾਰ ਕਰ ਲਿਆ।
ਇਹ ਵੀ ਪੜ੍ਹੋ- ਸੂਟਕੇਸ 'ਚ ਮਿਲੀ 3 ਸਾਲਾ ਬੱਚੀ ਦੀ ਲਾਸ਼, ਮਾਂ ਲਾਪਤਾ
ਮਾਂ ਨੇ ਚਾਕੂ ਨਾਲ ਵੱਢਿਆ ਸੀ ਧੀ ਦਾ ਗਲ਼
ਮਿਠਨਪੁਰਾ ਥਾਣਾ ਖੇਤਰ ਦੇ ਸ਼ਾਸਤਰੀ ਨਗਰ 'ਚ ਸੂਟਕੇਸ 'ਚੋਂ ਮਿਲੀ 3 ਸਾਲਾ ਬੱਚੀ ਮਿਸ਼ਠੀ ਦੇ ਕਤਲ ਦਾ ਭੇਤ ਸੁਲਝ ਗਿਆ ਹੈ। ਲੜਕੀ ਦਾ ਉਸ ਦੀ ਮਾਂ ਕਾਜਲ ਨੇ ਘਰ ‘ਚ ਹੀ ਚਾਕੂ ਨਾਲ ਗਲ਼ ਵੱਢ ਕੇ ਕਤਲ ਕਰ ਦਿੱਤਾ। ਕਤਲ ਮਗਰੋਂ ਮਾਂ ਕਾਜਲ ਨੇ ਬੱਚੀ ਦੀ ਲਾਸ਼ ਨੂੰ ਸੂਟਕੇਸ ਵਿਚ ਪਾ ਕੇ ਕੂੜੇ ਦੇ ਢੇਰ 'ਚ ਸੁੱਟ ਦਿੱਤਾ ਸੀ। ਇਸ ਤੋਂ ਬਾਅਦ ਔਰਤ ਦਾ ਆਪਣੇ ਪ੍ਰੇਮੀ ਨਾਲ ਫ਼ਰਾਰ ਹੋ ਗਈ। ਪੁਲਸ ਨੂੰ ਔਰਤ ਦੇ ਘਰ ਅਤੇ ਛੱਤ ਤੋਂ ਬੱਚੀ ਦੇ ਖੂਨ ਦੇ ਧੱਬੇ ਮਿਲੇ ਹਨ। ਹਾਲਾਂਕਿ ਔਰਤ ਨੇ ਬੱਚੀ ਦੇ ਖੂਨ ਦੇ ਦਾਗ ਪਾਣੀ ਨਾਲ ਧੋ ਦਿੱਤੇ ਸਨ। ਤਾਂ ਜੋ ਕਿਸੇ ਨੂੰ ਕੋਈ ਸ਼ੱਕ ਨਾ ਹੋਵੇ। ਪਰ ਪੁਲਸ ਦੀ ਫੋਰੈਂਸਿਕ ਟੀਮ ਨੇ ਮੌਕੇ ਦੀ ਜਾਂਚ ਕੀਤੀ।
ਇਹ ਵੀ ਪੜ੍ਹੋ- ਨਾਬਾਲਗ ਨਾਲ ਸਮੂਹਿਕ ਜਬਰ-ਜ਼ਨਾਹ, ਵਿਰੋਧ ’ਚ ਸੜਕਾਂ ’ਤੇ ਉਤਰੇ ਲੋਕ
ਸੂਟਕੇਸ 'ਚ ਮਿਲੀ ਸੀ ਬੱਚੀ ਦੀ ਲਾਸ਼
ਪੁਲਸ ਵਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਦੋਸ਼ੀ ਔਰਤ ਨੇ ਆਪਣਾ ਜੁਰਮ ਵੀ ਕਬੂਲ ਕਰ ਲਿਆ। ਪੁਲਸ ਨੇ ਕਿਹਾ ਕਿ ਦੋਸ਼ੀ ਕਾਜਲ ਦੇ ਪਤੀ ਦੇ ਬਿਆਨ 'ਤੇ FIR ਦਰਜ ਕੀਤੀ ਗਈ। ਇਸ ਤੋਂ ਬਾਅਦ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ। ਦਰਅਸਲ ਕਾਜਲ ਲਾਲ ਰੰਗ ਦੇ ਸੂਟਕੇਸ ਨੂੰ ਲੈ ਕੇ ਘਰੋਂ ਬਾਹਰ ਨਿਕਲੀ ਸੀ। ਜਦੋਂ ਲੋਕਾਂ ਨੇ ਪੁੱਛਿਆ ਤਾਂ ਕਾਜਲ ਨੇ ਕਿਹਾ ਕਿ ਉਹ ਆਪਣੀ ਭੈਣ ਦੇ ਜਨਮ ਦਿਨ ਦੀ ਪਾਰਟੀ 'ਤੇ ਜਾ ਰਹੀ ਹੈ। ਉਸ ਨੇ ਆਪਣੀ ਧੀ ਦੀ ਲਾਸ਼ ਨੂੰ ਸੂਟਕੇਸ 'ਚ ਪਾ ਕੇ ਕੂੜੇ ਦੇ ਢੇਰ 'ਚ ਸੁੱਟ ਦਿੱਤਾ ਸੀ।
ਇਹ ਵੀ ਪੜ੍ਹੋ- ਸਾਬਕਾ ਵਿਧਾਇਕਾਂ ਦੀਆਂ ਪੌ-ਬਾਰ੍ਹਾਂ, ਮਿਲੇਗੀ 50 ਹਜ਼ਾਰ ਰੁਪਏ ਮਹੀਨਾ ਪੈਨਸ਼ਨ
ਬੱਚੀ ਬਣ ਰਹੀ ਸੀ ਦੋਹਾਂ ਵਿਚਾਲੇ ਰੋੜਾ
ਪੁਲਸ ਨੇ ਦੱਸਿਆ ਕਿ ਕਾਜਲ ਦਾ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ ਅਤੇ ਦੋਵੇਂ ਵਿਆਹ ਕਰਨਾ ਚਾਹੁੰਦੇ ਸਨ ਪਰ ਬੱਚੀ ਵਿਚ ਰੋੜਾ ਬਣ ਰਹੀ ਸੀ। ਇਸ ਨੂੰ ਲੈ ਕੇ ਪ੍ਰੇਮੀ ਨੇ ਕਈ ਵਾਰ ਕਿਹਾ ਕਿ ਇਕੱਲੀ ਹੀ ਆਉਣਾ ਹੋਵੇਗਾ ਅਤੇ ਫਿਰ ਵਿਆਹ ਕਰ ਲਵਾਂਗੇ। ਇਸ ਤੋਂ ਕਾਲਜ ਨੇ ਧੀ ਨੂੰ ਰਸਤੇ ਵਿਚੋਂ ਹਟਾਉਣ ਦਾ ਪਲਾਨ ਬਣਾਇਆ ਅਤੇ ਇਕ ਵੱਡੀ ਖ਼ੌਫਨਾਕ ਵਾਰਦਾਤ ਨੂੰ ਅੰਜ਼ਾਮ ਦਿੱਤਾ ਪਰ ਘਟਨਾ ਦੇ ਦੋ ਦਿਨਾਂ ਦੇ ਅੰਦਰ ਹੀ ਉਹ ਪੁਲਸ ਦੀ ਗ੍ਰਿਫ਼ਤ ਵਿਚ ਆ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬੱਦਲ ਫਟਣ ਤੋਂ ਬਾਅਦ ਲਾਪਤਾ 2 ਲੋਕਾਂ ਦੀਆਂ ਲਾਸ਼ਾਂ ਬਰਾਮਦ, 5 ਦੀ ਭਾਲ ਜਾਰੀ
NEXT STORY