ਪਟਨਾ, (ਭਾਸ਼ਾ)– ਪੋਸਟਰ ਵਾਰ ਨਾਲ ਬਿਹਾਰ ਦੀ ਸਿਆਸਤ ਭਖ ਗਈ ਹੈ। ਰਾਸ਼ਟਰੀ ਜਨਤਾ ਦਲ ਦੇ ਨੇਤਾ ਤੇਜਸਵੀ ਯਾਦਵ ਨੇ ‘ਪਾਕੇਟਮਾਰ’ ਸਬੰਧੀ ਆਪਣਾ ਬਿਆਨ ਜਾਰੀ ਰੱਖਦੇ ਹੋਏ ਸ਼ਨੀਵਾਰ ਦਾਅਵਾ ਕੀਤਾ ਕਿ ਬਿਹਾਰ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਰੈਲੀਆਂ ’ਤੇ ਹੁਣ ਤੱਕ 20,000 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ।
ਭਾਜਪਾ ਨੇ ਵੀ ਇਸ ਦੌਰਾਨ ਆਪਣਾ ਜਵਾਬੀ ਹਮਲਾ ਤੇਜ਼ ਕਰ ਦਿੱਤਾ ਤੇ ਸੂਬੇ ਦੀ ਰਾਜਧਾਨੀ ’ਚ ਪੋਸਟਰ ਲਾਏ ਜਿਨ੍ਹਾਂ ’ਤੇ ਲਿਖਿਆ ਸੀ, ‘ਮੇਰਾ ਬਾਪ ਚਾਰਾ ਚੋਰ, ਮੁਝੇ ਵੋਟ ਦੋ।’
ਇਕ ਦਿਨ ਪਹਿਲਾਂ ਤੇਜਸਵੀ ਨੇ ਸੱਤਾਧਾਰੀ ਰਾਸ਼ਟਰੀ ਜਮਹੂਰੀ ਗੱਠਜੋੜ ਦੀ ਆਲੋਚਨਾ ਕਰਦੇ ਹੋਏ ਦੋਸ਼ ਲਾਇਆ ਸੀ ਕਿ ‘ਵੰਦੇ ਭਾਰਤ’ ਰੇਲਗੱਡੀਆਂ ਦੇ ਕਿਰਾਏ ਨੇ ਮੋਦੀ ਨੂੰ ਪਾਕਿਟਮਾਰ ਬਣਾ ਦਿੱਤਾ ਹੈ। ਰਾਜਦ ਨੇਤਾ ਨੇ ਇਕ ਸੋਸ਼ਲ ਮੀਡੀਆ ਪੋਸਟ ’ਚ ਵੀ ਇਸੇ ਤਰ੍ਹਾਂ ਦੀ ਟਿੱਪਣੀ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਨੇ 2014 ਤੋਂ ਬਿਹਾਰ ’ਚ 200 ਅਜਿਹੀਆਂ ਜਨਤਕ ਮੀਟਿੰਗਾਂ ਕੀਤੀਆਂ ਹਨ ਤੇ ਹਰੇਕ ’ਤੇ 100 ਕਰੋੜ ਰੁਪਏ ਖਰਚ ਹੋਏ ਹਨ।
ਸਾਬਕਾ ਉਪ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਇਸ ਸਮੇਂ ਦੌਰਾਨ ਕੁੱਲ ਖਰਚਾ 20,000 ਕਰੋੜ ਰੁਪਏ ਹੈ, ਜਿਸ ਦੌਰਾਨ ਤਿੰਨ ਵਾਰ ਲੋਕ ਸਭਾ ਦੀਆਂ ਤੇ ਦੋ ਵਾਰ ਵਿਧਾਨ ਸਭਾ ਦੀਆਂ ਚੋਣਾਂ ਵੀ ਹੋਈਆਂ ਹਨ। ਸਰਕਾਰ ਵੱਲੋਂ ਅਜਿਹੀਆਂ ਬਹੁਤ ਸਾਰੀਆਂ ਮੀਟਿੰਗਾਂ ਦਾ ਆਯੋਜਨ ਕੀਤਾ ਗਿਆ ਹੈ, ਜਦੋਂ ਕਿ ਉਨ੍ਹਾਂ ਦਾ ਮੰਤਵ ਸਪੱਸ਼ਟ ਤੌਰ ’ਤੇ ਚੋਣ ਮੁੱਦਾ ਹੀ ਰਿਹਾ ਹੈ।
ਇਕ ਤੂਫਾਨ ਨੇ ਬਣਾ'ਤਾ ਬਾਬਾ ਵੇਂਗਾ ਨੂੰ ਸ਼ਕਤੀਸ਼ਾਲੀ, ਦਿਖਣ ਲੱਗਾ ਭਵਿੱਖ
NEXT STORY