ਪਟਨਾ (ਇੰਟ.) - ਬਿਹਾਰ ਦੇ ਪੂਰਨੀਆ ’ਚ ਪਰਮਾਨੰਦਪੁਰ ਰਜਵਾੜੀ ਟੋਲਾ ਦੇ ਵਾਰਡ ਨੰਬਰ 5 ’ਚ ਛੱਠ ਘਾਟ ਨੂੰ ਤੋੜਨ ਕਾਰਨ ਪਿੰਡ ਵਾਸੀਆਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲੋਕ ਆਸਥਾ ਦੇ ਮਹਾਉਤਸਵ ਛੱਠ ਦੇ ਪਹਿਲੇ ਦਿਨ ਸ਼ਾਮ ਦਾ ਅਰਘ ਸਮਾਪਤ ਹੋਣ ਤੋਂ ਬਾਅਦ ਅਣਪਛਾਤੇ ਸ਼ਰਾਰਤੀ ਅਨਸਰਾਂ ਨੇ ਛੱਠ ਘਾਟ ਨੂੰ ਤੋੜ ਦਿੱਤਾ। ਇਸ ਘਟਨਾ ਤੋਂ ਗੁੱਸੇ ’ਚ ਆਏ ਪਿੰਡ ਵਾਸੀਆਂ ਨੇ ਐਤਵਾਰ ਨੂੰ ਬੇਲੌਰੀ-ਸੋਨੌਲੀ ਮੁੱਖ ਸੜਕ ਮਾਰਗ ਜਾਮ ਕਰ ਕੇ ਰੋਸ ਮੁਜ਼ਾਹਰਾ ਕੀਤਾ ਅਤੇ ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ।
ਇਹ ਵੀ ਪੜ੍ਹੋ: ਮੁਫ਼ਤ 'ਚ ਕਰੋ ਤਾਜ ਮਹੱਲ ਦਾ ਦੀਦਾਰ! ਇਸ ਦਿਨ ਨਹੀਂ ਲੱਗੇਗੀ ਕੋਈ ਐਂਟਰੀ ਟਿਕਟ, ਜਾਣੋ ਵਜ੍ਹਾ
ਪਿੰਡ ਵਾਸੀਆਂ ਅਨੁਸਾਰ ਛੱਠ ਵਰਤ ਰੱਖਣ ਵਾਲਿਆਂ ਤੇ ਸ਼ਰਧਾਲੂਆਂ ਨੇ ਸ਼ਰਧਾ ਤੇ ਉਤਸ਼ਾਹ ਨਾਲ ਸ਼ਾਮ ਦਾ ਅਰਘ ਦਿੱਤਾ ਸੀ। ਅਰਘ ਸੰਪੰਨ ਹੋਣ ਤੋਂ ਬਾਅਦ ਸਾਰੇ ਲੋਕ ਆਪੋ-ਆਪਣੇ ਘਰ ਚਲੇ ਗਏ। ਇਸੇ ਦੌਰਾਨ ਅਣਪਛਾਤੇ ਲੋਕਾਂ ਨੇ ਛੱਠ ਘਾਟ ਨੂੰ ਨੁਕਸਾਨ ਪਹੁੰਚਾ ਦਿੱਤਾ। ਜਦੋਂ ਪਿੰਡ ਵਾਸੀਆਂ ਨੂੰ ਇਸ ਦੀ ਜਾਣਕਾਰੀ ਮਿਲੀ ਤਾਂ ਇਲਾਕੇ ’ਚ ਰੋਸ ਫੈਲ ਗਿਆ। ਮੁਫੱਸਿਲ ਥਾਣਾ ਪੁਲਸ ਮੌਕੇ ’ਤੇ ਪਹੁੰਚੀ ਅਤੇ ਗੁੱਸੇ ’ਚ ਆਏ ਪਿੰਡ ਵਾਸੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਅਹਿਤਿਆਤ ਵਜੋਂ ਘਟਨਾ ਸਥਾਨ ’ਤੇ ਪੁਲਸ ਫੋਰਸ ਦੀ ਤਾਇਨਾਤੀ ਵੀ ਕੀਤੀ ਗਈ ਹੈ।
ਇਹ ਵੀ ਪੜ੍ਹੋ: ਇਨ੍ਹਾਂ ਰਾਸ਼ੀਆਂ 'ਤੇ ਵਰ੍ਹੇਗਾ ਨੋਟਾਂ ਦਾ ਮੀਂਹ, ਮਸ਼ੀਨ ਨਾਲ ਗਿਣਨੇ ਪੈਣਗੇ ਪੈਸੇ! ਬਾਬਾ ਵੇਂਗਾ ਨੇ ਕਰ'ਤੀ ਭਵਿੱਖਬਾਣੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਭਾਰਤੀ ਏਅਰਸਪੇਸ 'ਚ ਆ ਵੜਿਆ ਚੀਨ ਦਾ ਫ਼ੌਜੀ ਜਹਾਜ਼ ! ਕਈ ਚਿਤਾਵਨੀਆਂ ਦੇ ਬਾਵਜੂਦ ਰਿਹਾ ਉੱਡਦਾ
NEXT STORY