ਪਟਨਾ (ਭਾਸ਼ਾ)- ਬਿਹਾਰ 'ਚ ਫੁਲਵਾਰੀ ਸ਼ਰੀਫ ਅੱਤਵਾਦੀ ਮਾਡਿਊਲ ਮਾਮਲੇ ਦੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਕਤਰ ਤੋਂ ਕ੍ਰਿਪਟੋਕਰੰਸੀ ਦੇ ਰੂਪ 'ਚ ਪੈਸੇ ਪ੍ਰਾਪਤ ਹੁੰਦੇ ਸਨ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਫੁਲਵਾਰੀ ਸ਼ਰੀਫ਼ ਦੇ ਵਸਨੀਕ ਮਰਗੁਵ ਅਹਿਮਦ ਦਾਨਿਸ਼ (26) ਨੂੰ 15 ਜੁਲਾਈ ਨੂੰ ਕਥਿਤ ਤੌਰ 'ਤੇ ਭਾਰਤ ਵਿਰੋਧੀ ਵਿਚਾਰਾਂ ਦਾ ਪ੍ਰਚਾਰ ਕਰਨ ਲਈ 2 ਵਟਸਐਪ ਗਰੁੱਪ 'ਗਜ਼ਵਾ-ਏ-ਹਿੰਦ' ਅਤੇ 'ਡਾਇਰੈਕਟ ਜਿਹਾਦ' ਚਲਾਉਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਕ ਪੁਲਸ ਅਧਿਕਾਰੀ ਨੇ ਕਿਹਾ,''ਜਾਂਚ ਦੌਰਾਨ ਇਕੱਠੇ ਕੀਤੇ ਸਬੂਤਾਂ ਤੋਂ ਪਤਾ ਲੱਗਾ ਹੈ ਕਿ ਦਾਨਿਸ਼ ਨੂੰ ਕਤਰ ਸਥਿਤ ਸੰਗਠਨ 'ਅਲਫਾਲਹੀ' ਤੋਂ ਕ੍ਰਿਪਟੋਕਰੰਸੀ ਦੇ ਰੂਪ 'ਚ ਪੈਸਾ ਮਿਲਿਆ ਹੋਇਆ ਸੀ।''
ਇਹ ਵੀ ਪੜ੍ਹੋ : ਹੁਣ ਦਿੱਲੀ ’ਚ ਗਰੀਬਾਂ ਦੇ ਬੱਚੇ ਵੀ ਬੋਲਣਗੇ ਫ਼ਰਾਟੇਦਾਰ ਅੰਗਰੇਜ਼ੀ, ਕੇਜਰੀਵਾਲ ਸਰਕਾਰ ਕਰਵਾਏਗੀ ਮੁਫ਼ਤ ਕੋਰਸ
ਫਿਲਹਾਲ ਮਾਮਲੇ ਦੀ ਜਾਂਚ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਕਰ ਰਹੀ ਹੈ। ਅਧਿਕਾਰੀ ਨੇ ਕਿਹਾ,''ਜਾਂਚ 'ਚ ਇਹ ਵੀ ਸਾਹਮਣੇ ਆਇਆ ਹੈ ਕਿ ਦਾਨਿਸ਼ ਪਾਕਿਸਤਾਨ ਸਥਿਤ ਕੱਟੜਪੰਥੀ ਜਥੇਬੰਦੀ ਤਹਿਰੀਕ-ਏ-ਲਬੈਕ ਨਾਲ ਜੁੜਿਆ ਹੋਇਆ ਸੀ। ਉਹ ਪਾਕਿਸਤਾਨੀ ਨਾਗਰਿਕ ਫੈਜ਼ਾਨ ਨਾਲ ਵੀ ਲਗਾਤਾਰ ਸੰਪਰਕ 'ਚ ਸੀ।'' ਉਨ੍ਹਾਂ ਕਿਹਾ ਕਿ ਦਾਨਿਸ਼ ਗਰੁੱਪ ਦਾ ਐਡਮਿਨ ਸੀ ਅਤੇ ਕਈ ਹੋਰ ਵਿਦੇਸ਼ੀ ਸਮੂਹਾਂ ਦੇ ਸੰਪਰਕ 'ਚ ਵੀ ਸੀ। ਪੁਲਸ ਨੇ 14 ਜੁਲਾਈ ਨੂੰ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਇਸ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਸੀ। ਐੱਨ.ਆਈ.ਏ. ਨੇ ਬੁੱਧਵਾਰ ਨੂੰ ਬਿਹਾਰ ਦੇ ਪੂਰਬੀ ਚੰਪਾਰਨ ਜ਼ਿਲ੍ਹੇ 'ਚ ਸਥਿਤ ਜਾਮੀਆ ਮਾਰੀਆ ਨਿਸਵਾ ਮਦਰੱਸੇ ਦੀ ਤਲਾਸ਼ੀ ਲਈ ਅਤੇ ਮਾਮਲੇ ਦੇ ਸਬੰਧ 'ਚ ਅਸਗਰ ਅਲੀ ਨਾਮ ਦੇ ਇਕ ਅਧਿਆਪਕ ਨੂੰ ਗ੍ਰਿਫ਼ਤਾਰ ਕੀਤਾ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਦਿੱਲੀ ’ਚ ਤਿੰਨ ਮੰਜ਼ਿਲਾ ਇਮਾਰਤ ਹੋਈ ਢਹਿ-ਢੇਰੀ, 4 ਲੋਕਾਂ ਨੂੰ ਬਚਾਇਆ ਗਿਆ
NEXT STORY